ਸੈਮਸੰਗ ਨੇ ਭਾਰਤ ''ਚ ਲਾਂਚ ਕੀਤੀ ਨੈਕਸਟ-ਜਨਰੇਸ਼ਨ ਸਟੋਰੇਜ਼ ਡਿਵਾਈਸੇਜ਼

07/18/2020 12:06:13 AM

ਗੈਜੇਟ ਡੈਸਕ—ਸੈਮਸੰਗ ਨੇ ਸ਼ੁੱਕਰਵਾਰ ਨੂੰ ਆਪਣੀ ਸਟੋਰੇਜ਼ ਡਿਵਾਈਸ ਦੀ ਨਵੀਂ ਰੇਂਜ ਭਾਰਤ 'ਚ ਲਾਂਚ ਕਰ ਦਿੱਤੀ। ਦੱਖਣੀ ਕੋਰੀਆਈ ਕੰਪਨੀ ਨੇ ਪੋਰਟੇਬਲ ਸਾਲਿਟ-ਸਟੇਟ ਡਰਾਈਵ (SSD) T7 ਅਤੇ ਇੰਟਰਨਲ ल 870 QVO SSD ਨੂੰ 8ਟੀ.ਬੀ. ਕੈਪਿਸਿਟੀ ਨਾਲ ਲਾਂਚ ਕੀਤਾ। ਪੋਰਟੇਬਲ ਐੱਸ.ਐੱਸ.ਡੀ. ਟੀ7 ਦੇ 500ਜੀ.ਬੀ. ਦੀ ਕੀਮਤ 9,999 ਰੁਪਏ, 1 ਟੀ.ਬੀ. ਦੀ ਕੀਮਤ 17,999 ਰੁਪਏ ਅਤੇ 2ਟੀ.ਬੀ. ਦੀ ਕੀਮਤ 29,999 ਰੁਪਏ ਹੋਵੇਗੀ। ਸੈਮਸੰਗ ਇੰਡੀਆ, ਐਂਟਰਪ੍ਰਾਈਜ਼ ਸੇਲਸ ਦੇ ਸੀਨੀਅਰ ਡਾਇਰੈਕਟਰ ਆਕਾਸ਼ ਸਕਸੈਨਾ ਨੇ ਇਕ ਬਿਆਨ 'ਚ ਕਿਹਾ ਕਿ 'ਪੋਰਟੇਬਲ SSD T7 ਸਾਡੇ ਗਹਾਕਾਂ ਦੀ ਤੇਜ਼ ਰਫਤਾਰ ਵਾਲੀ ਲਾਈਫਸਟਾਈਲ ਦੇ ਹਿਸਾਬ ਨਾਲ ਹੈ। ਇਸ 'ਚ NVMe ਤਕਨਾਲੋਜੀ ਨਾਲ ਕਵਿੱਕ ਟ੍ਰਾਂਸਫਰ ਸਪੀਡ ਅਤੇ ਕਾਮਪੈਕਟ ਮੇਟਲ ਬਾਡੀ ਡਿਜ਼ਾਈਨ ਹੈ। ਲੇਟੈਸਟ ਇੰਟਰਨਲ 870 QVO SSD ਰਾਹੀਂ ਯੂਜ਼ਰਸ HDD ਵਰਗੀ ਸਮਰਥਾ ਦੇ ਨਾਲ ਹੀ SSD ਦੇ ਸਾਰੇ ਬੈਨੀਫਿਟਸ ਦਾ ਮਜ਼ਾ ਲੈ ਸਕਣਗੇ।

ਇੰਟਰਨਲ 870 QVO SSD ਨੂੰ 1ਟੀ.ਬੀ., 2ਟੀ.ਬੀ., 4ਟੀ.ਬੀ., 8ਟੀ.ਬੀ. 'ਚ ਲਾਂਚ ਕੀਤਾ ਗਿਆ ਹੈ। ਇਨ੍ਹਾਂ ਸਾਰੇ ਮਾਡਲਸ ਦੀ ਰਿਟੇਲ ਕੀਮਤ ਸਿਰਫ 9,999 ਰੁਪਏ, 19,999 ਰੁਪਏ, 39,999 ਰੁਪਏ ਅਤੇ 74,999 ਰੁਪਏ ਹੈ।

ਸੈਮਸੰਗ ਪੋਰਟੇਬਲ  SSD 17 ਖਰੀਦਣ ਲਈ ਉਪਲੱਬਧ ਹੈ ਜਦਕਿ ਇੰਟਰਨਲ SSD 870 QVO 20 ਨੂੰ 20 ਜੁਲਾਈ ਤੋਂ ਖਰੀਦਿਆ ਜਾ ਸਕੇਗਾ। ਪੋਰਟੇਬਲ SSD T7 ਦੀ ਜ਼ਿਆਦਾਤਰ 1050MB ਪ੍ਰਤੀ ਸੈਕਿੰਡ ਦੀ ਸਪੀਡ ਤੋਂ ਰੀਡ ਅਤੇ 1000MB ਦੀ ਸਪੀਡ ਨਾਲ ਰਾਈਟ ਕਰ ਸਕਦੀ ਹੈ। ਇਹ ਸਪੀਡ ਇਸ ਦੇ ਪਿਛਲੇ ਵੇਰੀਐਂਟ ਦੀ ਤੁਲਨਾ 'ਚ ਦੋਗੁਣੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਹ ਡਿਵਾਈਸੇਜ਼ ਡਿਊਰੇਬਲ ਹੈ ਅਤੇ ਸ਼ਾਕ ਰੈਸਿਸਟੈਂਸ ਤਕਨਾਲੋਜੀ ਨਾਲ ਲੈਸ ਹੈ। ਬਿਹਤਰ ਸਕਿਓਰਟੀ ਲਈ ਇਸ 'ਚ AES 256-ਬਿਟ ਹਾਰਡਵੇਅਰ ਇਨਕ੍ਰਿਪਸ਼ਨ ਦਿੱਤਾ ਗਿਆ ਹੈ।

ਸੈਮਸੰਗ ਦਾ ਕਹਿਣਾ ਹੈ ਕਿ ਉੱਥੇ ਇੰਟਰਨਲ 870 QVO SSD ਦੀ ਜ਼ਿਆਦਾਤਰ ਰੀਡ ਅਤੇ ਰਾਈਟ ਸਪੀਡ 560MB/s ਅਤੇ 530 MB/s ਹੈ। ਇਸ ਦੀ ਪਿਛਲੇ ਜਨਰੇਸ਼ਨ ਵੇਰੀਐਂਟ ਨਾਲ ਤੁਲਨਾ ਕਰੀਏ ਤਾਂ 870 QVO ਨਾਲ 13 ਫੀਸਦੀ ਬਿਹਤਰ ਰੀਡ ਸਪੀਡ ਮਿਲਦੀ ਹੈ ਜਿਸ ਨਾਲ ਗੇਮਿੰਗ, ਵੈੱਬ ਬ੍ਰਾਊਜਿੰਗ ਵਰਗੇ ਕੰਪਿਊਟਿੰਗ ਐਕਸੀਪੀਅਰੰਸ 'ਚ ਸੁਧਾਰ ਹੋਇਆ ਹੈ।


Karan Kumar

Content Editor

Related News