ਸੈਮਸੰਗ ਨੇ ਪੇਸ਼ ਕੀਤਾ ਪਹਿਲਾ ਆਊਟਡੋਰ 4K TV, ਜਾਣੋ ਕੀ ਹੈ ਖਾਸ

5/23/2020 4:05:43 PM

ਗੈਜੇਟ ਡੈਸਕ— ਸੈਮਸੰਗ ਨੇ ਆਪਣੇ ਪਹਿਲੇ ਆਊਟਡੋਰ 4ਕੇ ਟੀਵੀ ਨੂੰ ਪੇਸ਼ ਕਰ ਦਿੱਤਾ ਹੈ। ਇਸ ਟੀਵੀ ਦਾ ਨਾਂ ਟੈਰੇਸ ਹੈ ਜਿਸ ਨੂੰ ਤੁਸੀਂ ਆਪਣੇ ਘਰ ਦੇ ਬਾਹਰ ਪਾਰਕ 'ਚ ਲਗਾ ਕੇ ਦੇਖ ਸਕਦੇ ਹੋ। ਇਸ ਟੀਵੀ ਨੂੰ ਆਈ.ਪੀ. 55 ਦੀ ਰੇਟਿੰਗ ਮਿਲੀ ਹੈ ਜਿਸ ਦਾ ਮਤਲਬ ਹੈ ਕਿ ਪਾਣੀ ਅਤੇ ਧੂੜ ਦਾ ਇਸ 'ਤੇ ਅਸਰ ਨਹੀਂ ਹੋਵੇਗਾ। ਆਊਟਡੋਰ 'ਚ ਸ਼ਾਨਦਾਰ ਅਨੁਭਵ ਲਈ ਇਸ ਵਿਚ 2000 ਨਿਟਸ ਦੀ ਬ੍ਰਾਈਟਨੈੱਸ ਦਿੱਤੀ ਗਈ ਹੈ ਯਾਨੀ ਤੁਸੀਂ ਤੇਜ਼ ਧੁੱਪ 'ਚ ਵੀ ਟੀਵੀ ਦੇਖਣ ਦਾ ਮਜ਼ਾ ਲੈ ਸਕੋਗੇ। 

PunjabKesari

ਸੈਮਸੰਗ ਨੇ ਆਪਣੇ ਇਸ ਟੈਰੇਸ ਟੀਵੀ ਨੂੰ 3 ਮਾਡਲਾਂ 'ਚ ਪੇਸ਼ ਕੀਤਾ ਹੈ ਜਿਨ੍ਹਾਂ 'ਚ 55 ਇੰਚ, 65 ਇੰਚ ਅਤੇ 75 ਇੰਚ ਸ਼ਾਮਲ ਹਨ। 55 ਇੰਚ ਮਾਡਲ ਦੀ ਕੀਮਤ 3,455 ਡਾਲਰ (ਕਰੀਬ 2,62,458 ਰੁਪਏ), 65 ਇੰਚ ਮਾਡਲ ਦੀ ਕੀਮਤ 4,999 ਡਾਲਰ (ਕਰੀਬ 3,79,744 ਰੁਪਏ) ਅਤੇ 75 ਇੰਚ ਮਾਡਲ ਦੀ ਕੀਮਤ 6,499 ਡਾਲਰ (ਕਰੀਬ 4,93,690 ਰੁਪਏ) ਹੈ। ਆਪਣੇ ਇਸ ਟੈਰੇਸ ਟੀਵੀ ਨੂੰ ਲੈ ਕੇ ਸੈਮਸੰਗ ਨੇ ਕਿਹਾ ਹੈ ਕਿ ਇਸ 'ਤੇ ਲੈਦਰ ਦੀ ਕੋਟਿੰਗ ਹੈ। ਇਸ ਤੋਂ ਇਸ ਤੋਂ ਇਲਾਵਾ ਇਸ ਵਿਚ ਬਿਲਟ ਇਨ HDBaseT ਰਿਸੀਵਰ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਇਕ ਹੀ ਕੇਬਲ ਨਾਲ 4ਕੇ ਵੀਡੀਓ, ਆਡੀਓ ਅਤੇ ਪਾਵਰ ਦੀ ਸਪਲਾਈ ਹੋਵੇਗੀ। 

ਟੀਵੀ 'ਚ 20 ਵਾਟ ਦੇ ਦੋ ਸਪੀਕਰ ਹਨ। ਇਸ ਤੋਂ ਇਲਾਵਾ ਡਾਲਬੀ ਡਿਜੀਟਲ ਪਲੱਸ ਦੀ ਵੀ ਸੁਪੋਰਟ ਹੈ। ਟੀਵੀ 'ਚ ਤਿੰਨ ਐੱਚ.ਡੀ.ਐੱਮ.ਆਈ., ਇਕ ਯੂ.ਐੱਸ.ਬੀ., ਇਕ ਲੈਨ, ਬਲੂਟੂਥ ਅਤੇ ਇੰਟਰਨੈੱਟ ਦੀ ਸੁਪੋਰਟ ਹੈ। ਸੈਮਸੰਗ ਦੇ ਇਸ ਟੈਰੇਸ ਟੀਵੀ ਨੂੰ ਅਮਰੀਕਾ ਅਤੇ ਕੈਨੇਡਾ 'ਚ ਪੇਸ਼ ਕੀਤਾ ਗਿਆ ਹੈ ਅਤੇ ਸਾਲ ਦੇ ਅਖੀਰ ਤਕ ਇਸ ਨੂੰ ਜਰਮਨੀ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ 'ਚ ਵੀ ਪੇਸ਼ ਕੀਤਾ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rakesh

Content Editor Rakesh