ਸੈਮਸੰਗ ਨੇ ਭਾਰਤ ’ਚ 8 ਸਾਲਾਂ ਬਾਅਦ ਲਾਂਚ ਕੀਤੇ 6 ਨਵੇਂ ਲੈਪਟਾਪ, ਕੀਮਤ 38,990 ਰੁਪਏ ਤੋਂ ਸ਼ੁਰੂ

Friday, Mar 18, 2022 - 04:39 PM (IST)

ਸੈਮਸੰਗ ਨੇ ਭਾਰਤ ’ਚ 8 ਸਾਲਾਂ ਬਾਅਦ ਲਾਂਚ ਕੀਤੇ 6 ਨਵੇਂ ਲੈਪਟਾਪ, ਕੀਮਤ 38,990 ਰੁਪਏ ਤੋਂ ਸ਼ੁਰੂ

ਗੈਜੇਟ ਡੈਸਕ– ਸੈਮਸੰਗ ਨੇ ਭਾਰਤ ’ਚ ਆਪਣੇ ਨਵੇਂ ਲੈਪਟਾਪ ਲਾਂਚ ਕੀਤੇ ਹਨ। ਦਿਲਚਸਪ ਇਹ ਹੈ ਕਿ ਕੰਪਨੀ ਨੇ ਕਰੀਬ 8 ਸਾਲਾਂ ਬਾਅਦ ਭਾਰਤ ’ਚ ਆਪਣੇ ਲੈਪਟਾਪ ਲਾਂਚ ਕੀਤੇ ਹਨ। ਇਸਨੂੰ ਕੰਪਨੀ ਨੇ ਪਿਛਲੇ ਮਹੀਨੇ ਬਾਸੀਲੋਨਾ ’ਚ ਮੋਬਾਇਲ ਵਰਲਡ ਕਾਂਗਰਸ ਦੌਰਾਨ ਪੇਸ਼ ਕੀਤਾ ਸੀ। 

ਭਾਰਤ ’ਚ ਕੰਪਨੀ ਨੇ ਕੁੱਲ 6 ਲੈਪਟਾਪ ਲਾਂਚ ਕੀਤੇ ਹਨ। ਇਨ੍ਹਾਂ ’ਚ Galaxy Book 2 360, Galaxy Book 2 Pro 360, Galaxy Book 2 Business ਅਤੇ  Galaxy Book Go ਸ਼ਾਮਿਲ ਹਨ। ਇਨ੍ਹਾਂ ਲੈਪਟਾਪਸ ’ਚੋਂ ਸਭ ਤੋਂ ਸਸਤਾ Galaxy Book Go ਹੈ। ਇਸ ਲੈਪਟਾਪ ’ਚ ਇੰਟੈਲ ਨਹੀਂ, ਸਗੋਂ Qualcomm Snapdragon 7c Gen 2 ਚਿੱਪਸੈੱਟ ਦਿੱਤਾ ਗਿਆ ਹੈ। ਕੁਆਲਕਾਮ ਬਾਰੇ ਤੁਸੀਂ ਸਭ ਜਾਣਦੇ ਹੋ ਕਿ ਇਹ ਆਮਤੌਰ ’ਤੇ ਮੋਬਾਇਲ ਪ੍ਰੋਸੈਸਰ ਬਣਾਉਂਦੀ ਹੈ। 

ਇਹ ਵੀ ਪੜ੍ਹੋ– ਹੁਣ ਮਾਸਕ ਪਹਿਨ ਕੇ ਵੀ ਅਨਲਾਕ ਕਰ ਸਕੋਗੇ iPhone, ਐਪਲ ਨੇ ਜਾਰੀ ਕੀਤੀ ਨਵੀਂ ਅਪਡੇਟ

ਇਨ੍ਹਾਂ ਲੈਪਟਾਪਸ ਦੀ ਕੀਮਤ 38,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਨੇ ਕੈਸ਼ਬੈਕ ਆਫਰ ਦਾ ਵੀ ਐਲਾਨ ਕੀਤਾ ਹੈ ਜਿੱਥੇ 3,000 ਰੁਪਏ ਤਕ ਦਾ ਇੰਸਟੈਂਟ ਕੈਸ਼ਬੈਕ ਪਾ ਸਕਦੇ ਹੋ। Galaxy Book 2 ਦੀ ਕੀਮਤ 65,990 ਰੁਪਏ ਹੈ, ਜਦਕਿ Galaxy Book 2 360 ਦੀ ਕੀਮਤ 99,990 ਰੁਪਏ ਤੋਂ ਸ਼ੁਰੂ ਹੁੰਦੀ ਹੈ। Galaxy Book 2 Pro ਦੀ ਕੀਮਤ 106,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਇਸਨੂੰ ਗ੍ਰੇਫਾਈਟ ਅਤੇ ਸਿਲਵਰ ਰੰਗ ’ਚ ਵੇਚੇਗੀ। 

Galaxy Book 2 Book 2 Business ਦੀ ਕੀਮਤ 104,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਨ੍ਹਾਂ ਹਾਈ ਐਂਡ ਲੈਪਟਾਪਸ ’ਚ ਇੰਟੈਂਟ ਦੇ 12th ਜਨਰੇਸ਼ਨ ਚਿੱਪਸੈੱਟ ਦਿੱਤੇ ਗਏ ਹਨ ਜਿਸਨੂੰ 10nm ਫੈਬ੍ਰਿਕੇਸ਼ਨ ਪ੍ਰੋਸੈਸਰ ’ਤੇ ਤਿਆਰ ਕੀਤਾ ਗਿਆਹੈ। ਇਸਨੂੰ ਇੰਟੈਲ 7 ਕਿਹਾ ਜਾਂਦਾ ਹੈ। 

ਇਹ ਵੀ ਪੜ੍ਹੋ– ਮਰਸੀਡੀਜ਼ ਦੇ ਸ਼ੌਕੀਨਾਂ ਨੂੰ ਝਟਕਾ, 1 ਅਪ੍ਰੈਲ ਤੋਂ ਇੰਨੀਆਂ ਮਹਿੰਗੀਆਂ ਹੋ ਜਾਣਗੀਆਂ ਕਾਰਾਂ

ਸੈਮਸੰਗ ਨੇ ਆਪਣੇ ਇਨ੍ਹਾਂ ਲੈਪਟਾਪਸ ’ਚ ਗਲੈਕਸੀ ਦੇ ਕਈ ਸਾਫਟਵੇਅਰਜ਼ ਅਤੇ ਐਪਸ ਦਿੱਤੇ ਹਨ। ਇਨ੍ਹਾਂ ’ਚ Bixby, Link Sharing, Quick Share, Samsung Gallery, Samsung Notes ਅਤੇ ਸੈਕਿੰਡ ਸਕਰੀਨ ਵਰਗੇ ਫੀਚਰਜ਼ ਸ਼ਾਮਿਲ ਹਨ। 

ਕਈ ਸਾਲਾਂ ਬਾਅਦ ਸੈਮਸੰਗ ਭਾਰਤੀ ਲੈਪਟਾਪ ਬਾਜ਼ਾਰ ’ਚ ਐਂਟਰੀ ਕਰ ਰਹੀ ਹੈ। ਹੁਣ ਵੇਖਣਾ ਦਿਲਚਸਪ ਹੋਵੇਗਾ ਕਿ ਲੋਕ ਇਸਨੂੰ ਕਿਹੋਂ ਜਿਹਾ ਰਿਸਪਾਂਸ ਦਿੰਦੇ ਹਨ। ਫਿਲਹਾਲ ਬਾਜ਼ਾਰ ’ਚ ਮੁਕਾਬਲੇਬਾਜ਼ੀ ਕਾਫੀ ਜ਼ਿਆਦਾ ਹੈ। 

ਇਹ ਵੀ ਪੜ੍ਹੋ– WhatsApp ’ਚ ਆ ਰਿਹੈ ਕਮਾਲ ਦਾ ਫੀਚਰ, ਯੂਜ਼ਰਸ ਨੂੰ ਸੀ ਸਾਲਾਂ ਤੋਂ ਇੰਤਜ਼ਾਰ


author

Rakesh

Content Editor

Related News