ਸੈਮਸੰਗ ਦਾ ਸਭ ਤੋਂ ਸਸਤਾ 5ਜੀ ਸਮਾਰਟਫੋਨ Galaxy A42 ਲਾਂਚ, ਜਾਣੋ ਕੀਮਤ ਤੇ ਫੀਚਰਜ਼
Tuesday, Oct 13, 2020 - 07:08 PM (IST)
ਗੈਜੇਟ ਡੈਸਕ—ਸਾਊਥ ਕੋਰੀਅਨ ਸਮਾਰਟਫੋਨ ਮੇਕਰ ਕੰਪਨੀ ਸੈਮਸੰਗ ਨੇ ਇਕ ਅਫੋਰਡੇਬਲ 5ਜੀ ਸਮਾਰਟਫੋਨ ਗਲੈਕਸੀ ਏ41 5ਜੀ ਲਾਂਚ ਕੀਤਾ ਹੈ। ਇਸ ’ਚ ਕੁਆਲਕਾਮ ਸਨੈਪਡਰੈਗਨ 720ਜੀ ਪ੍ਰੋਸੈਸਰ ਦਿੱਤਾ ਗਿਆ ਹੈ। ਅਮਰੀਕੀ ਚਿੱਪ ਮੇਕਰ ਕੁਆਲਕਾਮ ਨੇ ਪਿਛਲੇ ਮਹੀਨੇ ਹੀ ਸਨੈਪਡਰੈਗਨ 730ਜੀ ਲਾਂਚ ਕੀਤਾ ਹੈ। ਇਹ ਮਿਡ ਰੇਂਜ ਪ੍ਰੋਸੈਸਰ ਹੈ ਜੋ 5ਜੀ ਸਪੋਰਟ ਕਰਦਾ ਹੈ।
ਇਸ ’ਚ 6.6 ਇੰਚ ਦੀ OLED ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ ’ਚ ਵਾਟਰ ਡਰਾਪ ਸਟਾਈਲ ਨੌਚ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੇ ਦੋ ਵੈਰੀਐਂਟਸ ਲਾਂਚ ਕੀਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ’ਚ ਅੰਡਰ ਡਿਸਪਲੇਅ ਫਿੰਗਰਪਿ੍ਰੰਟ ਸਕੈਨਰ ਵੀ ਦਿੱਤਾ ਗਿਆ ਹੈ। ਇਸ ਫੋਨ ਨੂੰ ਤਿੰਨ ਕਲਰ ਵੈਰੀਐਂਟਸ ਬਲੈਕ, ਗ੍ਰੇਅ ਅਤੇ ਵ੍ਹਾਈਟ ਕਲਰ ’ਚ ਪੇਸ਼ ਕੀਤਾ ਗਿਆ ਹੈ।
ਇਸ ’ਚ ਚਾਰ ਰੀਅਰ ਕੈਮਰੇ ਦਿੱਤੇ ਗਏ ਹਨ। ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ, ਦੂਜਾ 8 ਮੈਗਾਪਿਕਸਲ ਦਾ ਅਲਟਰਾ ਵਾਇਡ ਲੈਂਸ, ਤੀਸਰਾ ਲੈਂਸ 5 ਮੈਗਾਪਿਕਸਲ ਦਾ ਜਦਕਿ ਚੌਥਾ 5 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਹੈ। ਉੱਥੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ’ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਫੋਨ ਐਂਡ੍ਰਾਇਡ 10 ਬੇਸਡ ਸੈਮਸੰਗ ਦੇ ਕਸਟਮ ਯੂਜ਼ਰ ਇੰਟਰਫੇਸ ’ਤੇ ਚੱਲਦਾ ਹੈ।
ਗਲੈਕਸੀ ਏ42 5ਜੀ ਨੂੰ ਫਿਲਹਾਲ ਕੰਪਨੀ ਨੇ ਯੂ.ਕੇ. ਦੀ ਮਾਰਕਿਟ ’ਚ ਲਾਂਚ ਕੀਤਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤੀ ਕੀਮਤ 349 ਯੂਰੋ (ਲਗਭਗ 33,307 ਰੁਪਏ) ਹੈ। ਇਸ ਕੀਮਤ ’ਤੇ ਇਹ ਸੈਸਮੰਗ ਦਾ ਸਭ ਤੋਂ ਸਸਤਾ 5ਜੀ ਫੋਨ ਹੋ ਜਾਂਦਾ ਹੈ। ਭਾਰਤ ’ਚ ਇਹ ਸਮਾਰਟਫੋਨ ਕਦੋਂ ਲਾਂਚ ਹੋਵੇਗਾ ਫਿਲਹਾਲ ਸਾਫ ਨਹੀਂ ਹੈ। ਭਾਰਤ ’ਚ ਇਹ ਸੈਗਮੈਂਟ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਕੰਪਨੀ ਇਸ ਨੂੰ ਇਕ ਦੋ ਮਹੀਨੇ ’ਚ ਭਾਰਤ ’ਚ ਲਾਂਚ ਕਰ ਸਕਦੀ ਹੈ।