ਸੈਮਸੰਗ ਨੇ ਗਲੈਕਸੀ ਨੋਟ 7 ਲਈ ਲਾਂਚ ਕੀਤੇ ਗਿਅਰ ਵੀ.ਆਰ. ਹੈੱਡਸੈਟ

Thursday, Aug 11, 2016 - 06:17 PM (IST)

ਸੈਮਸੰਗ ਨੇ ਗਲੈਕਸੀ ਨੋਟ 7 ਲਈ ਲਾਂਚ ਕੀਤੇ ਗਿਅਰ ਵੀ.ਆਰ. ਹੈੱਡਸੈਟ
ਜਲੰਧਰ-ਸੈਮਸੰਗ ਨੇ ਹਾਲ ਹੀ ''ਚ ਭਾਰਤ ''ਚ ਆਪਣੇ ਗਲੈਕਸੀ ਨੋਟ 7 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ ।ਇਸ ਦੇ ਨਾਲ ਹੀ ਸੈਮਸੰਗ ਨੇ ਨਵਾਂ ਗਿਅਰ ਵੀ.ਆਰ. ਹੈੱਡਸੈਟ, ਵਾਇਰਲੈੱਸ ਈਅਰਬਡ ਆਈਕਨਐਕਸ ਅਤੇ ਗਿਅਰ ਫਿਟ 2 ਫਿਟਨੈਸ ਬੈਂਡ ਵੀ ਲਾਂਚ ਕੀਤੇ ਹਨ । ਇਸ ਦੇ ਨਵੇਂ ਵਰਚੁਅਲ ਰਿਆਲਿਟੀ ਹੈੱਡਸੈਟ ਦੀ ਗੱਲ ਕੀਤੀ ਜਾਵੇ ਤਾਂ, ਇਹ ਹੈੱਡਸੈਟ ਭਾਰਤ ''ਚ 7, 290 ਰੁਪਏ ਦੀ ਕੀਮਤ ਨਾਲ ਮਿਲੇਗਾ । ਹੈੱਡਸੈਟ ਸਿਤੰਬਰ  ਦੇ ਪਹਿਲੇ ਹਫਤੇ ਤੋਂ ਬਾਜ਼ਾਰ ''ਚ ਖਰੀਦਣ ਲਈ ਉਪਲੱਬਧ ਹੋਵੇਗਾ।ਇਸ ''ਚ ਇਕ ਵੱਖਰਾ ਹੋਮ ਬਟਨ ਦਿੱਤਾ ਗਿਆ ਹੈ ਅਤੇ ਇਹ 101 ਡਿਗਰੀ ਵਿਊ ਫੀਲਡ ਤੱਕ ਦਿੱਤਾ ਗਿਆ ਹੈ ।
 
ਗਲੈਕਸੀ ਨੋਟ7, ਗਲੈਕਸੀ ਐੱਸ7, ਗਲੈਕਸੀ ਐੱਸ7 ਐੱਜ, ਗਲੈਕਸੀ ਨੋਟ 5 , ਗਲੈਕਸੀ ਐੱਸ6, ਗਲੈਕਸੀ ਐੱਸ6 ਐੱਜ ਅਤੇ ਗਲੈਕਸੀ ਐੱਸ6 ਐੱਜ+ ਨਾਲ ਕੁਨੈਕਟ ਕਰਨ ਲਈ ਨਵੇਂ ਗਿਅਰ ਵੀ.ਆਰ. ''ਚ ਇਕ ਯੂ.ਐੱਸ.ਬੀ. ਟਾਈਪ-ਸੀ ਅਤੇ ਇਕ ਮਾਈਕ੍ਰੋ  ਯੂ.ਐੱਸ.ਬੀ ਪੋਰਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ''ਚ ਐਕਸੈਲਰੋਮੀਟਰ, ਜ਼ਾਈਰੋਮੀਟਰ ਅਤੇ ਪ੍ਰੋਕਸਿਮਿਟੀ ਸੈਂਸਰ ਵੀ ਦਿੱਤਾ ਗਿਆ ਹੈ। ਇਸ ਡਿਵਾਈਸ ਦਾ ਭਾਰ 345 ਗ੍ਰਾਮ ਅਤੇ ਡਾਇਮੈਂਸ਼ਨ 207.8x122.5x98.6mm ਹੈ । ਇਹ ਗਿਅਰ ਵੀ.ਆਰ. ਹੈੱਡਸੈਟ ਬਲੂ ਅਤੇ ਬਲੈਕ ਕਲਰ ਵੈਰਿਐਂਟ ''ਚ ਮਿਲੇਗਾ । ਲਾਂਚ ਆਫਰ ਦੇ ਤਹਿਤ ਕੰਪਨੀ 22 ਤੋਂ 30 ਅਗਸਤ ਦੌਰਾਨ ਗੈਲੇਕਸੀ ਨੋਟ7 ਦੀ ਪ੍ਰੀ-ਬੁਕਿੰਗ ਕਰਾਉਣ ''ਤੇ ਗਿਅਰ ਵੀ.ਆਰ. ਨੂੰ 1,990 ਰੁਪਏ ''ਚ ਦੇ ਰਹੀ ਹੈ ।

Related News