JioPhone Next ਦੀ ਟੱਕਰ ’ਚ ਸੈਮਸੰਗ ਨੇ ਲਾਂਚ ਕੀਤਾ ਇਹ 4G ਸਮਾਰਟਫੋਨ
Tuesday, Nov 16, 2021 - 02:43 PM (IST)
ਗੈਜੇਟ ਡੈਸਕ– ਸੈਮਸੰਗ ਨੇ ਆਪਣਾ ਐਂਟਰੀ ਲੈਵਲ ਸਮਾਰਟਫੋਨ Galaxy A03 Core ਲਾਂਚ ਕਰ ਦਿੱਤਾ ਹੈ। ਫੋਨ ਦੇ ਕੁਝ ਖਾਸ ਫੀਚਰਜ਼ ਦੀ ਗੱਲ ਕਰੀਏ ਤਾਂ ਹੈਂਡਸੈੱਟ ’ਚ ਵਾਟਰਡ੍ਰੋਪ ਸਟਾਈਲ ਨੌਚ ਹੈ। ਇਸ ਵਿਚ ਬੈਕ ਪੈਨਲ ਦੇ ਹੇਠਲੇ ਪਾਸੇ ਸੈਮਸੰਗ ਲੋਗੋ ਦੇ ਨਾਲ ਸਿੰਗਲ ਰੀਅਰ ਕੈਮਰਾ ਸੈੱਟਅਪ ਵੀ ਦਿੱਤਾ ਗਿਆ ਹੈ। Galaxy A03 Core ’ਚ 5,000mAh ਦੀ ਬੈਟਰੀ ਹੈ ਅਤੇ ਇਸ ਨੂੰ ਦੋ ਰੰਗਾਂ ’ਚ ਪੇਸ਼ ਕੀਤਾ ਗਿਆ ਹੈ। ਫੋਨ ਦੇ ਬੈਕ ਕੈਮਰਾ ਮਾਡਿਊਲ ਨੂੰ ਕਾਫੀ ਅਲੱਗ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ।
JioPhone Next ਨਾਲ ਹੋਵੇਗਾ ਮੁਕਾਬਲਾ
ਨਵੇਂ ਸੈਮਸੰਗ Galaxy A03 Core ਨੂੰ ਕੰਪਨੀ ਦੀ ਅਧਿਕਾਰਤ ਸਾਈਟ ’ਤੇ ਲਿਸਟ ਕੀਤਾ ਗਿਆ ਹੈ। ਹਾਲਾਂਕਿ, ਇਸ ਦੀ ਕੀਮਤ ਅਤੇ ਉਪਲੱਬਧਾ ਦੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਇੰਨਾ ਸਾਫ ਹੈ ਕਿ ਇਹ ਸੈਮਸੰਗ ਦਾ ਸਸਤਾ 4ਜੀ ਸਮਾਰਟਫੋਨ ਹੈ, ਜਿਸ ਦਾ ਮੁਕਾਬਲਾ ਜੀਓ ਫੋਨ ਨੈਕਸਟ ਨਾਲ ਹੋਵੇਗਾ।
Sansung Galaxy A03 Core ਦੇ ਫੀਚਰਜ਼
ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਇਨਫਿਨਿਟੀ-ਵੀ ਡਿਸਪਲੇਅ ਹੈ। ਇਹ ਇਕ ਆਕਟਾ-ਕੋਰ (ਕਵਾਡ 1.6GHz + ਕਵਾਡ 1.2GHz) SoC ਨਾਲ ਲੈਸ ਹੈ ਜਿਸ ਨੂੰ 2 ਜੀ.ਬੀ. ਰੈਮ ਨਾਲ ਜੋੜਿਆ ਗਿਆ ਹੈ। ਫੋਨ ਕਿਸ ਪ੍ਰੋਸੈਸਰ ’ਤੇ ਕੰਮ ਕਰਦਾ ਹੈ ਇਸ ਬਾਰੇ ਨਹੀਂ ਦੱਸਿਆ ਗਿਆ। ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਦਾ ਇਸਤੇਮਾਲ ਕਰਕੇ ਫੋਨ ਦੀ ਸਟੋਰੇਜ ਨੂੰ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ ਨੂੰ ਕਾਲੇ ਅਤੇ ਬਲੂ ਰੰਗ ’ਚ ਪੇਸ਼ ਕੀਤਾ ਗਿਆ ਹੈ।
ਫੋਟੋਗ੍ਰਾਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਆਟੋਫੋਕਸ ਲੈੱਨਜ਼ ਦਿੱਤਾ ਗਿਆ ਹੈ। ਇਸ ਵਿਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਫੋਨ ਦੈ ਬੈਟਰੀ 5,000mAh ਦੀ ਹੈ। Galaxy A03 Core ’ਚ ਡਿਊਲ ਸਿਮ ਸਲਾਟ ਹੈ ਅਤੇ ਇਹ 4ਜੀ ਐੱਲ.ਟੀ.ਈ. ਕੁਨੈਕਟੀਵਿਟੀ ਨਾਲ ਆਉਂਦਾ ਹੈ। ਆਨਬੋਰਡ ਸੈਂਸਰ ’ਚ ਐਕਸਲੈਰੋਮੀਟਰ, ਲਾਈਟ ਸੈਂਸਰ ਅਤੇ ਪ੍ਰਾਕਸੀਮਿਟੀ ਸੈਂਸਰ ਸ਼ਾਮਲ ਹੈ।
ਫੋਨ ’ਚ ਸੱਜੇ ਪਾਸੇ ਵਾਲਿਊਮ ਰਾਕਰ ਅਤੇ ਪਾਵਰ ਬਟਨ ਹੈ। ਫਿਲਹਾਲ ਕੰਪਨੀ ਨੇ ਅਜੇ ਤਕ Galaxy A03 Core ਦੇ ਪੂਰੇ ਫੀਚਰਜ਼ ਦੀ ਸ਼ੀਟ ਜਾਰੀ ਨਹੀਂ ਕੀਤੀ।