ਸੈਮਸੰਗ ਆਪਣੇ ਇਨ੍ਹਾਂ ਸਮਾਰਟਫੋਨ ''ਤੇ ਕਰ ਰਹੀ ਹੈ ਕੰਮ, ਜਲਦ ਹੋਣਗੇ ਲਾਂਚ

11/29/2019 8:05:58 PM

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਇਸ ਸਾਲ ਆਪਣੀ ਏ-ਸੀਰੀਜ਼ ਨੂੰ ਅਪਗ੍ਰੇਡ ਕਰਦੇ ਹੋਏ ਇਸ ਦੇ ਕਈ ਮਾਡਲ ਮਾਰਕੀਟ 'ਚ ਪੇਸ਼ ਕੀਤੇ ਹਨ। ਇਸ ਤਰ੍ਹਾਂ 2020 'ਚ ਵੀ ਕੰਪਨੀ ਆਪਣੀ ਏ-ਸੀਰੀਜ਼ ਦੇ ਨਵੇਂ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਕ ਟਿਪਸਟਰ ਵੱਲੋਂ ਸ਼ੇਅਰ ਕੀਤਾ ਗਿਆ ਹੈ ਕਿ ਕੰਪਨੀ ਨਵੇਂ Samsung Galaxy A11, A31 ਅਤੇ A41 'ਤੇ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ। ਹਾਲਾਂਕਿ ਇਨ੍ਹਾਂ ਡਿਵਾਈਸੇਜ ਦੇ ਡਿਜ਼ਾਈਨ ਅਤੇ ਸਪੈਸੀਫਿਕੇਸ਼ਨਸ ਹੁਣ ਤਕ ਸ਼ੇਅਰ ਨਹੀਂ ਕੀਤੇ ਗਏ ਹਨ।

ਸਾਹਮਣੇ ਆਏ SM-A115X, SM-A315X ਅਤੇ SM-A415X  ਦਰਅਸਲ ਨਵੇਂ ਡਿਵਾਈਸੇਜ Galaxy A11, Galaxy A31 ਅਤੇ Galaxy A41 ਦੇ ਮਾਡਲ ਨੰਬਰ ਹਨ। ਫਿਲਹਾਲ, ਇਨ੍ਹਾਂ ਡਿਵਾਈਸੇਜ ਦੇ ਸਪੈਸੀਫਿਕੇਸ਼ਨਸ ਅਤੇ ਫੀਚਰਸ ਨਾਲ ਜੁੜੀ ਕਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਇਨ੍ਹਾਂ ਸਮਾਰਟਫੋਨਸ 'ਚ ਪਿਛਲੇ ਮਾਡਲਸ ਦੇ ਮੁਕਾਬਲੇ ਜ਼ਿਆਦਾ ਸਟੋਰੇਜ਼ ਵਾਲੇ ਵੇਰੀਐਂਟ ਮਾਰਕੀਟ 'ਚ ਪੇਸ਼ ਕਰ ਸਕਦੀ ਹੈ। ਇਸ ਸੀਰੀਜ਼ ਦੇ ਡਿਵਾਈਸੇਜ 'ਚ ਬੇਸ ਵੇਰੀਐਂਟ 64ਜੀ.ਬੀ. ਸਟੋਰੇਜ਼ ਵਾਲੇ ਹੋ ਸਕਦੇ ਹਨ।

ਮਿਲੇਗੀ ਪੰਚ ਹੋਲ ਡਿਸਪਲੇਅ
ਸੈਮਸੰਗ ਅਗਲੇ ਸਾਲ ਲਾਂਚ ਹੋਣ ਵਾਲੇ ਇਨ੍ਹਾਂ ਡਿਵਾਈਸੇਜ਼ ਦੇ ਟਾਪ-ਐਂਡ ਵੇਰੀਐਂਟ ਨੂੰ 128ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਪੇਸ਼ ਕਰੇਗਾ, ਅਜਿਹਾ ਮੰਨਿਆ ਜਾ ਰਿਹਾ ਹੈ। ਹਾਲ ਹੀ 'ਚ ਆਈ ਰਿਪੋਰਟਸ 'ਚ ਸਾਹਮਣੇ ਆਇਆ ਹੈ ਕਿ ਕੰਪਨੀ ਏ-ਸੀਰੀਜ਼ ਦੇ ਬਾਕੀ ਫੋਨ ਜਿਵੇਂ Galaxy A51, Galaxy A71 ਅਤੇ Galaxy A81 'ਤੇ ਵੀ ਕੰਮ ਕਰ ਰਹੀ ਹੈ। ਇਨ੍ਹਾਂ 'ਚੋਂ A51 ਅਤੇ A71 'ਚ ਪੰਚ-ਹੋਲ ਡਿਸਪਲੇਅ ਮਿਲ ਸਕਦੀ ਹੈ, ਜਿਸ 'ਚ ਸਕਰੀਨ ਵਿਚਾਲੇ ਪੰਚ-ਹੋਲ ਦਿੱਤੀ ਜਾਵੇਗੀ। ਉੱਥੇ ਏ81 ਨੂੰ ਐੱਸ-ਪੇਨ ਨਾਲ ਆਉਣ ਵਾਲੇ ਗਲੈਕਸੀ ਨੋਟ10 ਲਾਈਟ ਦਾ ਰੀਬ੍ਰੈਂਡੇਡ ਵਰਜ਼ਨ ਮੰਨਿਆ ਜਾ ਰਿਹਾ ਹੈ।

ਗਲੈਕਸੀ ਏ51 ਦੇ ਸਪੈਸੀਫਿਕੇਸ਼ਨਸ
ਅਗਲਾ ਸਾਲ ਸ਼ੁਰੂ ਹੋਣ ਦੇ ਨਾਲ ਹੀ ਕੰਪਨੀ ਇਨ੍ਹਾਂ ਸੀਰੀਜ਼ ਦੇ ਡਿਵਾਈਸੇਜ ਦੀ ਲਾਂਚਿੰਗ ਸ਼ੁਰੂ ਕਰ ਸਕਦੀ ਹੈ। 2020 'ਚ ਸਭ ਤੋਂ ਪਹਿਲਾਂ ਇਸ ਸੀਰੀਜ਼ ਦਾ ਗਲੈਕਸੀ ਏ61 ਲਾਂਚ ਹੋ ਸਕਦਾ ਹੈ। ਅਫਵਾਹਾਂ ਦੀ ਮੰਨੀਏ ਤਾਂ ਇਸ ਸਮਾਰਟਫੋਨ 'ਚ 6.5 ਇੰਚ ਦੀ S-AMOLED ਡਿਸਪਲੇਅ ਫੁਲ ਐੱਚ.ਡੀ.+ਰੈਜੋਲਿਉਸ਼ਨ ਨਾਲ ਮਿਲ ਸਕਦੀ ਹੈ। ਇਹ ਸਮਾਰਟਫੋਨ  Exynos 9611 ਚਿੱਪਸੈੱਟ ਪਾਵਰਡ ਹੋਵੇਗਾ ਅਤੇ ਇਸ 'ਚ 4ਜੀ.ਬੀ. ਰੈਮ ਮਿਲੇਗੀ। ਲੀਕਸ ਮੁਤਾਬਕ ਗਲੈਕਸੀ ਏ51 ਡਿਵਾਈਸ ਨੂੰ 64ਜੀ.ਬੀ. ਅਤੇ 128ਜੀ.ਬੀ. ਸਟੋਰੇਜ਼ ਵੇਰੀਐਂਟਸ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ 'ਚ 48+12+5+5MP ਰੀਅਰ ਕੈਮਰੇ ਅਤੇ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਫਾਸਟ ਚਾਰਜਿੰਗ ਸਪੋਰਟ ਨਾਲ ਆ ਸਕਦੀ ਹੈ।


Karan Kumar

Content Editor

Related News