ਸੈਮਸੰਗ ਬਣਾ ਰਹੀ ਏ ਪ੍ਰੀ-ਮਿਚਿਓਰ ਬੱਚਿਆਂ ਲਈ ਨਵੀਂ ਸਾਊਂਡ ਐਪ
Wednesday, May 04, 2016 - 05:26 PM (IST)

ਜਲੰਧਰ : ਕੋਰੀਅਨ ਸਮਾਰਟਫੋਨ ਮੇਕਰ ਕੰਪਨੀ ਇਕ ਐਪ ਤਿਆਰ ਕਰ ਰਹੀ ਹੈ, ਜਿਸ ਦਾ ਨਾਂ ਹੈ ''ਵੁਆਇਸ ਆਫ ਲਾਈਫ''। ਕਿਹਾ ਜਾ ਰਿਹਾ ਹੈ ਕਿ ਇਹ ਐਪ ਪ੍ਰੀ-ਮਿਚਿਓਰ ਬੱਚਿਆਂ (ਸਮੇਂ ਤੋਂ ਪਹਿਲਾਂ ਜੰਮੇ ਬੱਚਿਆਂ) ਦੇ ਵਿਕਾਸ ''ਚ ਮਦਦ ਕਰੇਗੀ। ਇਹ ਐਪ ਇੰਕਿਊਬੇਟਰ ''ਚ ਬੱਚੇ ਦੇ ਵਿਕਾਸ ''ਚ ਮਦਦ ਕਰੇਗੀ।
ਇਹ ਐਪ ਇਸ ਆਧਾਰ ''ਤੇ ਕੰਮ ਕਰਦੀ ਹੈ ਕਿ ਇਸ ਬੱਚੇ ਨੂੰ ਮਾਂ ਦੇ ਗਰਭ ''ਚ ਉਸ ਦੀ ਆਵਾਜ਼ ਤੇ ਦਿੱਲ ਦੀ ਧੜਕਨ ਸੁਣਨ ਦੀ ਲੋੜ ਹੁੰਦੀ ਹੈ ਤੇ ਜੇ ਇਹ ਆਵਾਜ਼ਾਂ ਸਮੇਂ ਤੋਂ ਪਹਿਲਾਂ ਜੰਮੇ ਬੱਚਿਆਂ ਨੂੰ ਨਾ ਸੁਣਨ ਨੂੰ ਮਿਲੇ ਤਾਂ ਬੱਚੇ ਦੇ ਦਿਮਾਗ ਦਾ ਵਿਕਾਸ ਪੂਰੀ ਤਰ੍ਹਾਂ ਨਹੀਂ ਹੋ ਪਾਉਂਦਾ।
ਇਸ ਨਵੀਂ ਐਪ ਦਾ ਪਾਇਲਟ ਪ੍ਰੋਗਰਾਮ ਇਸ ਹਫਤੇ ਸ਼ੁਰੂ ਹੋਇਆ ਹੈ। ਇਹ ਐਪ ਮਾਂ ਦੀ ਆਵਾਜ਼ ਤੇ ਦਿਲ ਦੀ ਧੜਕਨ ਨੂੰ ਖਾਸ ਸਪੀਕਰਾਂ ਦੀ ਮਦਦ ਨਾਲ ਇੰਕਿਊਬੇਟਰ ''ਚ ਰੱਖੇ ਬੱਚੇ ਤੱਕ ਪਹੁਚਾਉਂਦਾ ਹੈ। ਇਹ ਸਪੀਕਰ ਖਾਸ ਫ੍ਰੀਕਵੈਂਸੀ ਦੀ ਮਦਦ ਨਾਲ ਸਾਊਂਡ ਨੂੰ ਭ੍ਰਣ ਤੱਕ ਪਹੁਚਾਉਂਦਾ ਹੈ। ਇਸ ਤਰ੍ਹਾਂ ਦੇ ਸਾਊਂਡ ਇੰਜੀਨੀਅਰਿੰਗ ਪ੍ਰਾਸੈਸ ਨੂੰ ਸੈਮਸੰਗ ਵੱਲੋਂ ਵੂੰਬੀਫਾਈਂਗ ਕਿਹਾ ਗਿਆ ਹੈ।