IFA 2018 : Samsung ਨੇ ਪੇਸ਼ ਕੀਤਾ ਦੁਨੀਆ ਦਾ ਪਹਿਲਾ 8K QLED TV
Thursday, Aug 30, 2018 - 07:09 PM (IST)
ਜਲੰਧਰ- ਦੱਖਣ ਕੋਰੀਆ ਦੀ ਕੰਪਨੀ ਸੈਮਸੰਗ ਨੇ IFA 2018 'ਚ ਦੁਨੀਆ ਦਾ ਪਹਿਲਾਂ 8K QLED ਟੀ. ਵੀ. ਪੇਸ਼ ਕੀਤਾ ਹੈ। ਇਸ ਟੀ. ਵੀ. ਦਾ ਨਾਂ ਸੈਮਸੰਗ Q900R QLED 8K ਹੈ। ਇਹ ਟੀ. ਵੀ ਬਰਲਿਨ 'ਚ ਪ੍ਰੀ-ਆਈ. ਐੱਫ. ਏ 2018 ਈਵੈਂਟ 'ਚ ਇੰਟਰੋਡਿਊਸ ਕੀਤਾ ਗਿਆ ਹੈ। ਇਸ 8K ਰੈਜ਼ੋਲਿਊਸ਼ਨ ਵਾਲੇ ਟੀ. ਵੀ. ਨੂੰ ਕੰਪਨੀ ਵੱਖਰਾ ਸਕ੍ਰੀਨ ਸਾਈਜ਼ 'ਚ ਉਪਲੱਬਧ ਕਰਾਏਗੀ। ਇਸ ਟੀ. ਵੀ. ਨੂੰ 65 ਇੰਚ, 75 ਇੰਚ, 82 ਇੰਚ ਤੇ 85 ਇੰਚ ਸਕ੍ਰੀਨ 'ਚ ਉਪਲੱਬਧ ਕਰਾਇਆ ਜਾਵੇਗਾ।
Q900R 8K TV ਦੀ ਰੈਜ਼ੋਲਿਊਸ਼ਨ 7,680x4,320 ਪਿਕਸਲ ਹੈ। ਸੈਮਸੰਗ QLED 8K ਫੀਚਰ 'ਚ 3 ਕਰੋੜ ਪਿਕਸਲ ਹੋਣਗੇ। ਇਸ ਟੀ. ਵੀ 'ਚ ਕਿਸੇ ਵੀ ਤਸਵੀਰ, ਵੀਡੀਓ ਤੇ ਈਮੇਜ ਦੇਖਣ 'ਚ ਇਕਦਮ ਰੀਅਲ ਲੱਗੇਗੀ। ਇਸ ਟੀ. ਵੀ ਦਾ ਰੈਜ਼ੋਲਿਸ਼ਨ ਕਿਸੇ ਵੀ ਐਚ. ਡੀ ਟੀ. ਵੀ. ਤੋਂ 16 ਗੁਣਾ ਜ਼ਿਆਦਾ ਤੇ 4K ਰੈਜ਼ੋਲਿਊਸ਼ਨ ਤੋਂ 4 ਗੁਣਾ ਜ਼ਿਆਦਾ ਹੈ। ਇਹ ਟੀ. ਵੀ. ਬੇਹਤਕ ਕੁਆਲਿਟੀ ਦੇ ਨਾਲ ਹੀ ਟੀ. ਵੀ. ਦੇਖਣ ਦੇ ਅਨੁਭਵ ਨੂੰ ਹੀ ਬਦਲ ਦੇਵੇਗਾ। ਇਸ ਦੇ ਨਾਲ ਹੀ ਇਸ ਟੀ. ਵੀ ਦੀ ਸਕ੍ਰੀਨ ਦਾ ਅੱਖਾਂ 'ਤੇ ਵੀ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ। ਇਸ ਟੀ. ਵੀ 'ਚ ਡਾਈਰੈਕਟ ਫੁੱਲ ਐਰੀ ਟੈਕਨਾਲੌਜੀ ਦਿੱਤੀ ਗਈ ਹੈ ਜੋ ਕਿ ਬਿਹਤਰ ਬੈਕਲਾਈਟ ਕੰਟਰੋਲ ਤੇ ਕੰਟਰਾਸਟ ਕੁਆਲਿਟੀ ਦਿੰਦੀ ਹੈ।
ਹਾਲਾਂਕਿ ਦੱਖਣ ਕੋਰੀਆ ਦੀ ਕੰਪਨੀ ਸੈਮਸੰਗ ਨੇ ਅਜੇ ਇਸ ਟੀ. ਵੀ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਇਹ ਟੀ. ਵੀ ਭਾਰਤ 'ਚ ਕਦੋਂ ਤੱਕ ਆਵੇਗੀ ਇਸ ਦੇ ਬਾਰੇ 'ਚ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਕੰਪਨੀ ਜਲਦ ਹੀ ਇਸ ਦੇ ਕੀਮਤ ਅਤੇ ਉਪਲਬੱਧਤਾ ਦੇ ਬਾਰੇ 'ਚ ਖੁਲਾਸਾ ਕਰੇਗੀ।
