4,000 ਰੁਪਏ ਸਸਤੀ ਹੋਈ ਸੈਮਸੰਗ ਦੀ ਇਹ ਸਮਾਰਟਵਾਚ

12/28/2018 10:55:59 AM

ਗੈਜੇਟ ਡੈਸਕ– ਸੈਮਸੰਗ ਨੇ ਭਾਰਤ ’ਚ ਆਪਣੀ Gear S3 Frontier ਸਮਾਰਟਵਾਚ ਦੀ ਕੀਮਤ ’ਚ 4,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਸ ਸਮਾਰਟਵਾਚ ਨੂੰ ਭਾਰਤ ’ਚ 28,500 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆਸੀ ਪਰ ਬਾਅਦ ’ਚ ਇਸ ਦੀ ਕੀਮਤ ਨੂੰ ਘੱਟ ਕਰਕੇ 26,900 ਰੁਪਏ ਕਰ ਦਿੱਤਾ ਗਿਆ ਸੀ। ਹੁਣ ਕੰਪਨੀ ਨੇ ਇਕ ਵਾਰ ਫਿਰ ਸਮਾਰਟਵਾਚ ਦੀ ਕੀਮਤ ’ਚ 3,910 ਰੁਪਏ ਦੀ ਕਟੌਤੀ ਕਰ ਦਿੱਤੀ ਹੈ। 91Mobiles ਦੀ ਰਿਪੋਰਟ ਮੁਤਾਬਕ, ਹੁਣ ਸਮਾਰਟਵਾਚ ਦੀ ਕੀਮਤ 22,900 ਰੁਪਏ ਹੋ ਗਈ ਹੈ। 

ਹਾਲਾਂਕਿ ਸੈਮਸੰਗ ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ Gear S3 Frontier ਦੀ ਕੀਮਤ 28,500 ਰੁਪਏ ਹੀ ਰੱਖੀ ਹੈ ਜੋ ਇਸ ਦੀ ਲਾਂਚ ਕੀਮਤ ਹੈ। ਟਾਈਜ਼ਨ ਬੈਸਟ ਇਸ ਸਮਾਰਟਵਾਚ ਨੂੰ ਇੰਟਰਨੈਸ਼ਨਲ ਬਾਜ਼ਾਰ ’ਚ 2016 ’ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਇਸ ਨੂੰ 349 ਡਾਲਰ ’ਚ ਲਾਂਚ ਕੀਤਾ ਸੀ। 

ਸੈਮਸੰਗ Gear S3 Frontier LTE ਸਪੋਰਟ ਦੇ ਨਾਲ ਬਲੂਟੁੱਥ ਅਤੇ ਵਾਈ-ਫਾਈ ਦੇ ਨਾਲ ਆਉਂਦੀ ਹੈ। ਇਹ Gear S2 ਦਾ ਅਪਗ੍ਰੇਡਿਡ ਵਰਜਨ ਹੈ। ਸਰਕੁਲਰ ਬੇਜ਼ਲਸ ਵਾਲੀ ਇਹ ਸਮਾਰਟਵਾਚ IP68 ਸਰਟੀਫਿਕੇਸ਼ਨ ਦੇ ਨਾਲ ਆਉਂਦੀ ਹੈ ਜੋ ਇਸ ਨੂੰ ਵਾਟਰ ਅਤੇ ਡਸਟ ਰੈਸਿਸਟੈਂਟ ਬਣਾਉਂਦੀ ਹੈ। ਇਸ ਵਿਚ ਜੀ.ਪੀ.ਐੱਸ. ਅਤੇ ਐੱਨ.ਐੱਫ.ਸੀ. ਵਰਗੇ ਫੀਚਰਜ਼ ਹਨ। ਇਸ ਵਿਚ ਸਪੀਕਰ ਵੀ ਹੈ ਜਿਸ ਨਾਲ ਤੁਸੀਂ ਫੋਨ ਕਾਲ ਰਿਸੀਵ ਕਰਕੇ ਗੱਲ ਕਰ ਸਕਦੇ ਹੋ। ਇਸ ਵਿਚ barometer, speedometer ਅਤੇ SOS ਆਪਸ਼ਨ ਹਨ। 

Samsung Gear S3 ਦੇ ਫੀਚਰਜ਼
ਇਸ ਸਮਾਰਟਵਾਚ ’ਚ 1.3-ਇੰਚ ਦੀ ਸੁਪਰ ਅਮੋਲੇਡ ਸਰਕੁਲਰ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 360×360 ਪਿਕਸਲ (278 dpi) ਹੈ, ਜਿਸ ਵਿਚ ਕਾਰਨਿੰਗ ਗੋਰਿਲਾ ਗਲਾਸ ਐੱਸ.ਆਰ.+ ਪ੍ਰੋਟੈਕਸ਼ਨ ਹੈ। ਇਸ ਦੀ ਡਿਸਪਲੇਅ ‘Always On’ ਫੀਚਰਜ਼ ਦੇ ਨਾਲ ਆਉਂਦੀ ਹੈ। ਸਮਾਰਟਵਾਚ ’ਚ 1GHz ਡਿਊਲ ਕੋਰ ਪ੍ਰੋਸੈਸਰ ਹੈ। ਇਸ ਤੋਂ ਇਲਾਵਾ ਇਸ ਵਿਚ 768MB ਰੈਮ ਦੇ ਨਾਲ 4 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ। ਸਮਾਰਟਵਾਚ ’ਚ 380mAh ਬੈਟਰੀ ਹੈ। 


Related News