5 ਅਗਸਤ ਨੂੰ ਨਹੀਂ ਲਾਂਚ ਹੋਵੇਗਾ Samsung Galaxy Z Fold 2

Tuesday, Jul 14, 2020 - 11:01 PM (IST)

5 ਅਗਸਤ ਨੂੰ ਨਹੀਂ ਲਾਂਚ ਹੋਵੇਗਾ Samsung Galaxy Z Fold 2

ਗੈਜੇਟ ਡੈਸਕ—ਸੈਮਸੰਗ ਗਲੈਕਸੀ ਜ਼ੈੱਡ ਫੋਲਡ 2 ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਇਹ 7.7 ਇੰਚ ਦੇ Suepr AMOLED ਫੋਲਡੇਬਲ ਡਿਸਪਲੇਅ ਅਤੇ 64 ਮੈਗਾਪਿਕਸਲ ਦੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਆ ਸਕਦਾ ਹੈ। ਫੋਨ 'ਚ ਦਿੱਤਾ ਗਿਆ 64 ਮੈਗਾਪਿਕਸਲ ਵਾਲਾ ਕੈਮਰਾ ਇਕ ਟੈਲੀਫੋਟੋ ਲੈਂਸ ਹੋ ਸਕਦਾ ਹੈ। ਪਹਿਲੇ ਮੰਨਿਆ ਜਾ ਰਿਹਾ ਸੀ ਕਿ ਇਹ ਫੋਨ 5 ਅਗਸਤ ਨੂੰ ਗਲੈਕਸੀ ਅਨਪੈਕਡ ਈਵੈਂਟ 'ਚ ਗਲੈਕਸੀ ਜ਼ੈੱਡ ਫਲਿੱਪ 5ਜੀ ਅਤੇ ਗਲੈਕਸੀ ਨੋਟ 20 ਸੀਰੀਜ਼ ਨਾਲ ਲਾਂਚ ਹੋਵੇਗਾ। ਹਾਲਾਂਕਿ, ਇਕ ਨਵੀਂ ਰਿਪੋਰਟ ਦੀ ਮੰਨੀਏ ਤਾਂ ਫੋਨ ਦੇ ਸਾਫਟਵੇਅਰ 'ਚ ਆਈ ਕਿਸੇ ਗੜਗੜੀ ਦੇ ਕਾਰਣ ਹੁਣ ਇਸ ਦੇ ਲਾਂਚ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ।

ਸਪੈਸੀਫਿਕੇਸ਼ਨਸ
ਸੈਮਮੋਬਾਇਲ ਦੀ ਇਕ ਰਿਪੋਰਟ ਮੁਤਾਬਕ ਇਸ ਫੋਨ 'ਚ 7.7 ਇੰਚ ਦਾ Suepr AMOLED ਸਕਰੀਨ (Y-OCTA) ਦਿੱਤੀ ਜਾ ਸਕਦੀ ਹੈ। ਡਿਸਪਲੇਅ ਅਲਟਰਾ-ਥਿਨ ਗਲਾਸ ਪ੍ਰੋਟੈਕਸ਼ਨ ਨਾਲ ਆਵੇਗਾ। ਫੋਨ ਦੀ ਖਾਸ ਗੱਲ ਇਹ ਹੋਵੇਗੀ ਕਿ ਇਸ 'ਚ () ਦਾ ਰਿਫ੍ਰੇਸ਼ ਰੇਟ ਮਿਲੇਗਾ। ਫੋਨ ਦੀ ਐਕਸਟਰਨਲ ਸੁਪਰ AMOLED ਡਿਸਪਲੇਅ 6.23 ਇੰਚ ਦੀ ਹੋਵੇਗੀ। ਫੋਨ ਸਾਈਡ ਮਾਊਂਟੇਡ ਫਿਗਰਪ੍ਰਿੰਟ ਸਕੈਨਰ ਨਾਲ ਆਵੇਗਾ।

ਕੁਝ ਅਜਿਹਾ ਹੋ ਸਕਦਾ ਹੈ ਕੈਮਰਾ
ਫੋਟੋਗ੍ਰਾਫੀ ਲਈ ਫੋਨ ਦੇ ਅੰਦਰ ਅਤੇ ਬਾਹਰਲੇ ਪਾਸੇ 10 ਮੈਗਾਪਿਕਸਲ ਦੇ ਸੈਂਸਰ ਮਿਲ ਸਕਦੇ ਹਨ। ਫੋਨ ਦੇ ਬੈਕ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤੇ ਜਾਣ ਦੀ ਉਮੀਦ ਹੈ। ਇਸ 'ਚ 64 ਮੈਗਾਪਿਕਸਲ ਦੇ ਟੈਲੀਫੋਟੋ ਸੈਂਸਰ ਨਾਲ ਇਕ 12 ਮੈਗਾਪਿਕਸਲ ਦਾ ਅਲਟਰਾ-ਵਾਇਡ ਐਂਗਲ ਸੈਂਸਰ ਅਤੇ ਇਕ 12 ਮੈਗਾਪਿਕਸਲ ਦਾ ਵਾਈਡ-ਐਂਗਲ ਲੈਂਸ ਦਿੱਤਾ ਜਾ ਸਕਦਾ ਹੈ।

ਸਨੈਪਡਰੈਗਨ ਪ੍ਰੋਸੈਸਰ ਅਤੇ ਦੋ ਬੈਟਰੀਆਂ
ਅਫਵਾਹਾਂ ਦੀ ਮੰਨੀਏ ਤਾਂ ਗਲੈਕਸੀ ਜ਼ੈੱਡ ਫੋਨ 'ਚ 2 'ਚ ਸਨੈਪਡਰੈਗਨ 865+ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। 5ਜੀ ਕੁਨੈਕਟੀਵਿਟੀ ਦੇ ਆਉਣ ਵਾਲੇ ਇਸ ਫੋਨ ਨੂੰ ਕੰਪਨੀ 256ਜੀ.ਬੀ. ਅਤੇ 512ਜੀ.ਬੀ. ਦੇ ਸਟੋਰੇਜ਼ ਆਪਸ਼ਨ ਨਾਲ ਪੇਸ਼ ਕਰ ਸਕਦੀ ਹੈ। ਫੋਨ 'ਚ ਦੋ ਬੈਟਰੀਆਂ ਮਿਲਣਗੀਆਂ ਜੋ ਮਿਲ ਕੇ 4,365mAh ਦੀ ਪਾਵਰ ਦੇਣਗੀਆਂ। ਫੋਨ 15ਵਾਟ ਦੀ ਵਾਇਰਲੈਸ ਚਾਰਜਿੰਗ ਅਤੇ 15ਵਾਟ ਦੀ ਫਾਸਟ ਰਿਵਰਸ ਵਾਇਰਲੈਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ।


author

Karan Kumar

Content Editor

Related News