ਸੈਮਸੰਗ ਗਲੈਕਸੀ ਐਕਟਿਵ ਵਾਚ 2 ਲੰਚ, ਜਾਣੋ ਕੀਮਤ ਤੇ ਖੂਬੀਆਂ

Tuesday, Aug 06, 2019 - 05:54 PM (IST)

ਸੈਮਸੰਗ ਗਲੈਕਸੀ ਐਕਟਿਵ ਵਾਚ 2 ਲੰਚ, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਗਲੈਕਸੀ ਵਾਚ ਐਕਟਿਵ ਸੀਰੀਜ਼ ਦਾ ਵਿਸਤਾਰ ਕਰਦੇ ਹੋਏ ਗਲੈਕਸੀ ਵਾਚ ਐਕਟਿਵ 2 ਲਾਂਚ ਕਰ ਦਿੱਤੀ ਹੈ। ਗਲੈਕਸੀ ਵਾਚ ਐਕਟਿਵ 2 ’ਚ ਨਵਾਂ ਬੇਜ਼ਲ ਕੰਟਰੋਲ, ਆਟੋਮੈਟਿਕ ਐਕਟੀਵਿਟੀ ਟਰੈਕ, ਵਾਇਸ ਕਾਲਿੰਗ ਵਰਗੇ ਫੀਚਰਜ਼ ਦਿੱਤੇ ਗਏ ਹਨ। ਅਜਿਹੇ ’ਚ ਐਪਲ ਵਾਚ ਸੀਰੀਜ਼ 4 ਤੋਂ ਬਾਅਦ ਗਲੈਕਸੀ ਵਾਚ ਐਕਟਿਵ 2 ਦੁਨੀਆ ਦੀ ਦੂਜੀ ਅਜਿਹੀ ਸਮਾਰਟਵਾਚ ਬਣਾ ਗਈ ਹੈ ਜਿਸ ਰਾਹੀਂ ਤੁਸੀਂ ਫੋਨ ’ਤੇ ਗੱਲ ਕਰ ਸਕਦੇ ਹੋ।

ਕੀਮਤ ਤੇ ਉਪਲੱਬਧਤਾ
ਸੈਮਸੰਗ ਗਲੈਕਸੀ ਵਾਚ ਐਕਟਿਵ 2 ਦੀ ਸ਼ੁਰੂਆਤੀ ਕੀਮਤ 279.99 ਡਾਲਰ ਯਾਨੀ ਕਰੀਬ 20,000 ਰੁਪਏ ਹੈ। ਇਸ ਕੀਮਤ ’ਚ 40mm ਅਤੇ ਬਲੂਟੁੱਥ ਵਾਲਾ ਵੇਰੀਐਂਟ ਮਿਲੇਗਾ। ਉਥੇ ਹੀ 44mm ਵਾਲੇ ਵੇਰੀਐਂਟ ਦੀ ਕੀਮਤ 299.99 ਡਾਲਰ (ਕਰੀਬ 21,000 ਰੁਪਏ) ਹੈ। ਗਲੈਕਸੀ ਵਾਚ ਐਕਟਿਵ 2 ਲਈ ਅਮਰੀਕਾ ’ਚ ਪ੍ਰੀ-ਬੁਕਿੰਗ 6 ਸਤੰਬਰ ਤੋਂ ਸ਼ੁਰੂ ਹੋਵੇਗੀ, ਹਾਲਾਂਕਿ ਭਾਰਤ ’ਚ ਇਸ ਦੀ ਲਾਂਚਿੰਗ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। 

ਫੀਚਰਜ਼
ਗਲੈਕਸੀ ਵਾਚ 2 ਦੇ 40mm ਅਤੇ 44mm ਦੋਵੇਂ ਵੇਰੀਐਂਟ ਐਲਮੀਨੀਅਮ ਅਤੇ ਸਟੇਨਲੈੱਸ ਸਟੀਲ ਕੇਸ ’ਚ ਮਿਲਣਗੇ। ਇਸ ਤੋਂ ਇਲਾਵਾ ਇਨ੍ਹਾਂ ’ਚ ਵਾਈ-ਫਾਈ ਅਤੇ ਐੱਲ.ਟੀ.ਈ. ਦਾ ਵੀ ਸਪੋਰਟ ਦਿੱਤਾ ਗਿਆ ਹੈ। 40mm ਵਾਲੇ ਵੇਰੀਐਂਟ ’ਚ 1.2 ਇੰਚ ਦੀ ਡਿਸਪਲੇਅ ਹੈ ਅਤੇ 44mm ਵਾਲੇ ਮਾਡਲ ’ਚ 1.4 ਇੰਚ ਦੀ ਡਿਸਪਲੇਅ ਹੈ। ਦੋਵਾਂ ’ਚ ਅਮੋਲੇਡ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 360x360 ਪਿਕਸਲ ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ DX+ ਦਿੱਤਾ ਗਿਆ ਹੈ। ਨਾਲ ਹੀ ਗਲੈਕਸੀ ਵਾਚ ਐਕਟਿਵ 2 ਸਮਾਰਟਵਾਚ ਨੂੰ ਵਾਟਰ ਅਤੇ ਡਸਟਪਰੂਫ ਲਈ IP68 ਦੀ ਰੇਟਿੰਗ ਮਿਲੀ ਹੈ। 

ਗਲੈਕਸੀ ਵਾਚ ਐਕਟਿਵ 2 ’ਚ ਸੈਮਸੰਗ ਦਾ Exynos 9110 ਪ੍ਰੋਸੈਸਰ ਅਤੇ 1.5 ਜੀ.ਬੀ. ਦੀ ਰੈਮ ਅਤੇ 4 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈ ਹੈ। ਇਸ ਵਾਚ ’ਚ ਹਾਰਟ ਰੇਟ ਮਾਨੀਟਰ ਦੇ ਨਾਲ-ਨਾਲ ਈ.ਸੀ.ਜੀ. ਸੈਂਸਰ, ਜਾਇਰੋਸਕੋਪ, ਬੈਰੋਮੀਟਰ ਅਤੇ ਐਂਬੀਅੰਟ ਲਾਈਟ ਸੈਂਸਰ ਹੈ। ਇਸ ਵਿਚ ਬਲੂਟੁੱਥ 5.0 ਦਾ ਸਪੋਰਟ ਹੈ ਜਿਸ ਦੀ ਮਦਦ ਨਾਲ ਤੁਸੀਂ ਕਾਲਿੰਗ ਵੀ ਕਰ ਸਕੋਗੇ। ਗਲੈਕਸੀ ਵਾਚ ਐਕਟਿਵ 2 ’ਚ 340mAh ਦੀ ਬੈਟਰੀ ਹੈ ਜਿਸ ਵਿਚ ਵਾਇਰਲੈੱਸ ਚਾਰਜਿੰਗ ਦਾ ਸਪੋਰਟ ਹੈ। 


Related News