ਸੈਮਸੰਗ ਜਲਦ ਭਾਰਤ ’ਚ ਲਾਂਚ ਕਰਨ ਵਾਲੀ ਹੈ ਗਲੈਕਸੀ S21 ਸੀਰੀਜ਼, ਸਾਹਮਣੇ ਆਈ ਅਹਿਮ ਜਾਣਕਾਰੀ

01/04/2021 12:13:57 PM

ਗੈਜੇਟ ਡੈਸਕ– ਸੈਮਸੰਗ ਨੇ ਆਪਣੀ ਗਲੈਕਸੀ ਐੱਸ21 ਸੀਰੀਜ਼ ਦੀ ਲਾਂਚਿੰਗ ਨੂੰ ਲੈ ਕੇ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਨਵੀਂ ਸੀਰੀਜ਼ ਨੂੰ ਕੰਪਨੀ 14 ਜਨਵਰੀ ਨੂੰ ‘Unpacked 2021’ ਈਵੈਂਟ ਦੌਰਾਨ ਲਾਂਚ ਕਰੇਗੀ। ਇਸ ਨੂੰ ਲੈ ਕੇ ਕੰਪਨੀ ਨੇ ਸੋਸ਼ਲ ਮੀਡੀਆ ’ਤੇ ਇਕ ਟੀਜ਼ਰ ਵੀ ਜਾਰੀ ਕਰ ਦਿੱਤਾ ਹੈ। ਸੈਮਸੰਗ ਗਲੈਕਸੀ ਐੱਸ21 ਸੀਰੀਜ਼ ਤਹਿਤ ਤਿੰਨ ਸਮਾਰਟਫੋਨ ਲਾਂਚ ਕੀਤੇ ਜਾ ਸਕਦੇ ਹਨ ਜਿਨ੍ਹਾਂ ’ਚ ਗਲੈਕਸੀ S21, ਗੈਲਕਸੀ S21+ ਅਤੇ ਗਲੈਕਸੀ S21 ਅਲਟਰਾ ਸ਼ਾਮਲ ਹੋਣਗੇ। ਇਸ ਦੀ ਵਿਕਰੀ ਫਲਿਪਕਾਰਟ ਅਤੇ ਐਮਾਜ਼ੋਨ ਤੋਂ ਇਲਾਵਾ ਆਫਲਾਈਨ ਸਟੋਰ ’ਤੇ ਸ਼ੁਰੂ ਹੋਵੇਗੀ। 

ਗਲੈਕਸੀ S21 ਸੀਰੀਜ਼ ’ਚ ਮਿਲ ਸਕਦੇ ਹਨ ਇਹ ਫੀਚਰਜ਼
ਸੈਮਸੰਗ ਦੀ ਇਸ ਨਵੀਂ ਗਲੈਕਸੀ S21 ਸੀਰੀਜ਼ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੋਵੇਗਾ। ਡਿਸਪਲੇਅ ਦੀ ਗੱਲ ਕਰੀਏ ਤਾਂ ਗਲੈਕਸੀ ਐੱਸ21 ’ਚ 6.2 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ, ਗਲੈਕਸੀ ਐੱਸ21+ ’ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਅਤੇ ਗਲੈਕਸੀ ਐੱਸ21 ਅਲਟਰਾ ’ਚ 6.8 ਇੰਚ ਦੀ WQHD+ ਡਿਸਪਲੇਅ ਮਿਲਣ ਦੀ ਜਾਣਕਾਰੀ ਦਿੱਤੀ ਗਈਹੈ। ਇਨ੍ਹਾਂ ਤਿੰਨਾਂ ਫੋਨਾਂ ’ਚ ਪੰਚਹੋਲ ਡਿਸਪਲੇਅ ਮਿਲੇਗੀ।

5ਜੀ ਨੂੰ ਵੀ ਕਰਨਗੇ ਸੁਪੋਰਟ
ਇਸ ਨਵੀਂ ਸੀਰੀਜ਼ ਦੇ ਸਮਾਰਟਫੋਨਾਂ ਨੂੰ Exynos 2100 ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਜਾਵੇਗਾ ਅਤੇ ਇਹ 5ਜੀ ਨੂੰ ਵੀ ਸੁਪੋਰਟ ਕਰਨਗੇ। ਇਸ ਨਵੀਂ ਸੀਰੀਜ਼ ਦੇ ਰੀਅਰ ’ਚ ਦਿੱਤਾ ਗਿਆ ਮੇਨ ਕੈਮਰਾ 12 ਮੈਗਾਪਿਕਸਲ ਦਾ ਹੋਵੇਗਾ, ਉਥੇ ਹੀ ਦੂਜਾ ਅਲਟਰਾ ਵਾਈਡ ਲੈੱਨਜ਼ ਵੀ 12 ਮੈਗਾਪਿਕਸਲ ਦਾ ਹੀ ਦਿੱਤਾ ਜਾਵੇਗਾ। ਤੀਜਾ ਲੈੱਨਜ਼ 64 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਹੋਵੇਗਾ ਜਿਸ ਦੇ ਨਾਲ 3x ਜ਼ੂਮ ਵੀ ਮਿਲੇਗਾ। ਉਥੇ ਹੀ ਟਾਪ ਮਾਡਲ ਗਲੈਕਸੀ S21 ਅਲਟਰਾ ’ਚ 108 ਮੈਗਾਪਿਕਸਲ ਦਾ ਲੈੱਨਜ਼ ਮਿਲ ਸਕਦਾ ਹੈ। 
ਫਰੰਟ ਕੈਮਰੇ ਦੀ ਗੱਲ ਕਰੀਏ ਤਾਂ S21 ਅਤੇ S21+ ’ਚ 10 ਮੈਗਾਪਿਕਸਲ ਦਾ ਲੈੱਨਜ਼ ਮਿਲ ਸਕਦਾ ਹੈ, ਉਥੇ ਹੀ ਗਲੈਕਸੀ S21 ਅਲਟਰਾ ’ਚ 40 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਣ ਦੀ ਉਮੀਦ ਹੈ। ਗਲੈਕਸੀ S21 ’ਚ 4000mAh ਦੀ ਬੈਟਰੀ, ਗਲੈਕਸੀ S21+ ’ਚ 4800mAh ਦੀ ਬੈਟਰੀ ਅਤੇ S21 ਅਲਟਰਾ ’ਚ 5000mAh ਦੀ ਬੈਟਰੀ ਮਿਲ ਸਕਦੀ ਹੈ। 


Rakesh

Content Editor

Related News