ਆਨਲਾਈਨ ਲਿਸਟ ਹੋਇਆ ਸੈਮਸੰਗ ਗਲੈਕਸੀ Tab S3
Friday, Mar 17, 2017 - 01:44 PM (IST)
ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਪਿਛਲੇ ਮਹੀਨੇ MWC 2017 ਈਵੈਂਟ ''ਚ ਗਲੈਕਸੀ ਟੈਬ ਐੱਸ 3 ਨੂੰ ਪੇਸ਼ ਕੀਤਾ ਸੀ। ਲਾਂਚ ਈਵੈਂਟ ਦੌਰਾਨ ਕੰਪਨੀ ਨੇ ਗਲੈਕਸੀ ਟੈਬ ਐੱਸ 3 ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਸੀ। ਪਰ ਹੁਣ ਇਹ ਡਿਵਾਇਸ ਆਨਲਾਈਨ ਸਾਈਟ ''ਤੇ ਲਿਸਟ ਹੋ ਗਿਆ ਹੈ। ਯੂ.ਐੱਸ. ਦੀ bestbuy ਈ-ਰਿਟੇਲਰ ਸਾਈਟ ''ਤੇ ਗਲੈਕਸੀ ਟੈਬ ਐੱਸ 3 ਨੂੰ 599.99 ਡਾਲਰ (ਕਰੀਬ 39,400 ਰੁਪਏ) ''ਚ ਖਰੀਦਿਆ ਜਾ ਸਕਦਾ ਹੈ ਜਿਸ ਦੇ ਨਾਲ ਬੰਡਲ ''ਚ ਐੱਸ ਪੈੱਨ ਵੀ ਉਪਲੱਬਧ ਹੈ। ਉਥੇ ਹੀ ਸਾਈਟ ''ਤੇ ਗਲੈਕਸੀ ਟੈਬ ਐੱਸ 3 ਲਈ ਬਿਲਟ ਇਨ ਕੀ-ਬੋਰਡ ਦੇ ਨਾਲ ਕੀ-ਬੋਰਡ ਕੇਸ ਵੀ ਲਿਸਟ ਹੋਇਆ ਹੈ ਜਿਸ ਦੀ ਕੀਮਤ 129.99 ਡਾਲਰ (ਕਰੀਬ 8,600 ਰੁਪਏ) ਹੈ।
ਸੈਮਸੰਗ ਗਲੈਕਸੀ ਟੈਬ ਐੱਸ 3 ਦੇ ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 9.7-ਇੰਚ ਦਾ ਸੁਪਰ ਅਮੋਲੇਡ QXGA ਡਿਸਪਲੇ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 2048x1536 ਪਿਕਸਲ ਹੈ। ਐੱਚ.ਡੀ.ਆਰ. ਕੰਟੈਂਟ ਨੂੰ ਸਪੋਰਟ ਕਰਨ ਵਾਲੇ ਇਸ ਟੈਬਲੇਟ ''ਚ ਕੁਆਲਕਾਮ ਦਾ ਸਨੈਪਡਰੈਗਨ 820 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ 4ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ ਉਪਲੱਬਧ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਇਸ ਟੈਬਲੇਟ ''ਚ ਆਟੋ-ਫੋਕਸ ਦੇ ਨਾਲ 13 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਜਦੋਂਕਿ ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਪਾਵਰ ਬੈਕਅਪ ਲਈ ਫਾਸਟ ਚਾਰਜਿੰਗ ਸਪੋਰਟ ਦੇ ਨਾਲ 6,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
