ਸੈਮਸੰਗ ਨੇ ਭਾਰਤ  ''ਚ ਲਾਂਚ ਕੀਤੇ ਦੋ ਪ੍ਰੀਮੀਅਮ ਟੈਬਲੇਟ, ਮਿਲੇਗੀ ਡਾਇਨਾਮਿਕ ਐਮੋਲੇਡ ਡਿਸਪਲੇਅ

Friday, Sep 27, 2024 - 05:08 PM (IST)

ਗੈਜੇਟ ਡੈਸਕ- ਸੈਮਸੰਗ ਨੇ ਭਾਰਤੀ ਬਾਜ਼ਾਰ 'ਚ ਆਪਣੇ ਦੋ ਨਵੇਂ ਟੈਬਲੇਟ ਲਾਂਚ ਕੀਤੇ ਹਨ ਜਿਨ੍ਹਾਂ 'ਚ Samsung Galaxy Tab S10+ ਅਤੇ Galaxy Tab S10 Ultra ਸ਼ਾਮਲ ਹਨ। ਸੈਮਸੰਗ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਪਹਿਲੇ ਟੈਬਲੇਟ ਹਨ ਜੋ ਵਿਸ਼ੇਸ਼ ਰੂਪ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ ਬਣਾਏ ਗਏ ਹਨ। ਇਨ੍ਹਾਂ ਟੈਬਲੇਟਸ 'ਚ ਗਲੈਕਸੀ ਏ.ਆਈ. ਫੀਚਰਜ਼ ਦਾ ਪੂਰਾ ਸੈੱਟ ਦਿੱਤਾ ਗਿਆ ਹੈ, ਜੋ ਸਮਾਰਟਫੋਨ, ਟੈਬਲੇਟ ਅਤੇ ਹੋਰ ਡਿਵਾਈਸਿਜ਼ 'ਚ ਪਹਿਲਾਂ ਤੋਂ ਮੌਜੂਦ ਹਨ। 

Samsung Galaxy Tab S10 Series ਦੀ ਕੀਮਤ

Samsung Galaxy Tab S10+ (Wi-Fi) ਦੀ ਸ਼ੁਰੂਆਤੀ ਕੀਮਤ 90,999 ਰੁਪਏ ਹੈ। ਇਸ ਕੀਮਤ 'ਚ 12 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਦੀ ਸਟੋਰੇਜ ਮਿਲੇਗੀ। ਉਥੇ ਹੀ 5ਜੀ ਵਾਲਾ ਵੇਰੀਐਂਟ 1,04,999 ਰੁਪਏ 'ਚ ਮਿਲੇਗਾ। 12GB+256GB ਸਟੋਰੇਜ ਵਾਲੇ Galaxy Tab S10 Ultra (Wi-Fi) ਦੀ ਕੀਮਤ 1,08,999 ਰੁਪਏ ਅਤੇ 512 ਜੀ.ਬੀ. ਸਟੋਰੇਜ ਦੀ ਕੀਮਤ 1,19,999 ਰੁਪਏ ਹੈ। ਇਨ੍ਹਾਂ ਹੀ ਸਟੋਰੇਜ 'ਚ 5ਜੀ ਮਾਡਲਾਂ ਦੀਆਂ ਕੀਮਤਾਂ 1,22,999 ਰੁਪਏ ਅਤੇ 1,33,999 ਰੁਪਏ ਹੈ। ਦੋਵਾਂ ਟੈਬ ਦੇ ਨਾਲ 45 ਵਾਟ ਦਾ ਐਡਾਪਟਰ ਫ੍ਰੀ 'ਚ ਮਿਲੇਗਾ। 

Samsung Galaxy Tab S10 Series ਦੇ ਫੀਚਰਜ਼

Samsung Galaxy Tab S10+ 'ਚ 12.4 ਦੀ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 2800x1752 ਪਿਕਸਲ ਹੈ। ਇਸ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਹੈ ਅਤੇ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ। ਟੈਬ 'ਚ 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਕੁਨੈਕਟੀਵਿਟੀ ਲਈ Galaxy Tab S10+ में 5G, Wi-Fi 6E ਅਤੇ ਬਲੂਟੁੱਥ 5.3 ਅਤੇ 10,090mAh ਦੀ ਬੈਟਰੀ ਹੈ ਜਿਸ ਦੇ ਨਾਲ 45 ਵਾਟ ਦੀ ਵਾਇਰ ਫਾਸਟ ਚਾਰਜਿੰਗ ਦਾ ਸਪੋਰਟ ਹੈ। 

Samsung Galaxy Tab S10 Ultra ਦੇ ਫੀਚਰਜ਼

Samsung Galaxy Tab S10 Ultra 'ਚ 14.6 ਇੰਚ ਦੀ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 2960x1848 ਹੈ। ਇਸ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਦੋਵੇਂ ਲੈੱਨਜ਼ 12 ਮੈਗਾਪਿਕਸਲ ਦੇ ਹਨ। ਫਰੰਟ 'ਚ ਵੀ 12 ਮੈਗਾਪਿਕਸਲ ਦਾ ਕੈਮਰਾ ਹੈ। ਕੁਨੈਕਟੀਵਿਟੀ ਲਈ ਟੈਬ 'ਚ Wi-Fi 7 ਦੇ 5G, ਬਲੂਟੁੱਥ 5.3 ਅਤੇ 10,090mAh ਦੀ ਬੈਟਰੀ ਹੈ ਜਿਸ ਦੇ ਨਾਲ 45 ਵਾਟ ਦੀ ਵਾਇਰ ਫਾਸਟ ਚਾਰਜਿੰਗ ਦਾ ਸਪੋਰਟ ਹੈ। 

ਟੋਵਾਂ ਟੈਬ 'ਚ ਡਾਇਨਾਮਿਕ ਐਮੋਲੇਡ 2X ਡਿਸਪਲੇਅ ਹੈ ਜਿਸ ਦਾ ਰਿਫ੍ਰੈਸ਼ ਰੇਟ 120Hz ਹੈ। ਡਿਸਪਲੇਅ 'ਤੇ ਐਂਟੀ ਰਿਫਲੈਕਟਿਵ ਕੋਟਿੰਗ ਹੈ। ਇਸ ਤੋਂ ਇਲਾਵਾ ਦੋਵਾਂ ਟੈਬ 'ਚ Dimensity 9300+ ਪ੍ਰੋਸੈਸਰ ਹੈ ਅਤੇ ਨਾਲ ਕਵਾਡਕੋਰ ਸਪੀਕਰ ਹੈ ਅਤੇ IP68 ਦੀ ਰੇਟਿੰਗ ਮਿਲੀ ਹੈ। ਦੋਵਾਂ ਟੈਬ ਦੇ ਨਾਲ ਐਲੂਮਿਨੀਅਮ ਬਾਡੀ ਮਿਲੇਗੀ ਅਤੇ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ।


Rakesh

Content Editor

Related News