ਗਲੈਕਸੀ ਟੈਬ ਐੱਸ ਦੇ ਇਸ ਮਾਡਲ ''ਚ ਆਇਆ ਮਾਰਸ਼ਮੈਲੋ ਅਪਡੇਟ

08/27/2016 4:21:44 PM

ਜਲੰਧਰ- ਸੈਮਸੰਗ ਦੇ ਮੂਲ ਗਲੈਕਸੀ ਟੈਬ ਐੱਸ ਲਾਈਅਪ ''ਚ ਐਂਡ੍ਰਾਇਡ 6.0 ਮਾਰਸ਼ਮੈਲੋ ਅਪਡੇਟ ਨਾ ਮਿਲਣ ਦੀ ਗੱਲ ਸਾਹਮਣੇ ਆਈ ਸੀ ਪਰ ਇਹ ਗੱਲ ਸੱਚ ਨਹੀਂ ਹੈ। ਹਾਲ ਹੀ ''ਚ ਜਰਮਨੀ ''ਚ ਗਲੈਕਸੀ ਟੈਬ ਐੱਸ ਦੇ ਛੋਟੇ ਵਰਜ਼ਨ ਗਲੈਕਸੀ ਟੈਬ ਐੱਸ 8.4 ਐੱਲ.ਟੀ.ਈ. ''ਚ ਅਪਡੇਟ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਇਕ ਵਾਰ ਫਿਰ ਇਹ ਅਪਡੇਟ ਜਰਮਨੀ ''ਚ ਦੇਖਣ ਨੂੰ ਮਿਲਿਆ ਹੈ। 
ਜੇਕਰ ਤੁਸੀਂ ਜਰਮਨੀ ''ਚ ਰਹਿ ਰਹੇ ਹੋ ਅਤੇ ਤੁਹਾਡੇ ਕੋਲ ਗਲੈਕਸੀ ਟੈਬ ਐੱਸ 8.4 ਹੈ ਤਾਂ ਤੁਸੀਂ ਸੈਟਿੰਗਸ> ਅਬਾਊਟ ਡਿਵਾਈਸ> ਸਾਫਟਵੇਅਰ ਅਪਡੇਟ ''ਚ ਜਾ ਕੇ ਨਵੇਂ ਅਪਡੇਟ ਨੂੰ ਚੈੱਕ ਕਰ ਸਕਦੇ ਹੋ। ਜਰਮਨੀ ''ਚ ਗਲੈਕਸੀ ਟੈਬ ਐੱਸ ਦੇ ਅਪਡੇਟ ਮਿਲਣ ਨਾਲ ਇਹ ਗੱਲ  ਤਾਂ ਸਾਫ ਹੁੰਦੀ ਹੈ ਕਿ ਹੋਰ ਦੇਸ਼ਾਂ ''ਚ ਵੀ ਇਸ ਦਾ ਅਪਡੇਟ ਦੇਖਣ ਨੂੰ ਮਿਲੇਗਾ।

Related News