samsung galaxy S8 ਹੋ ਸਕਦਾ ਹੈ ਬਲੂਟੁਥ 5.0 ਨਾਲ ਪਹਿਲਾਂ ਸਮਾਰਟਫੋਨ ਲਾਂਚ

Friday, Dec 16, 2016 - 12:24 PM (IST)

samsung galaxy S8 ਹੋ ਸਕਦਾ ਹੈ ਬਲੂਟੁਥ 5.0 ਨਾਲ ਪਹਿਲਾਂ ਸਮਾਰਟਫੋਨ ਲਾਂਚ
ਜਲੰਧਰ- ਸੈਮਸੰਗ ਗਲੈਕਸੀ S8 ਸਮਾਰਟਫੋਨ ਇਕ ਬ੍ਰੈਂਡ ਨਿਊ ਫੀਚਰਸ ਨਾਲ ਮਾਰਕੀਟ ''ਚ ਲਾਂਚ ਹੋਵੇਗਾ। ਖਬਰਾਂ ਦੀ ਮੰਨੀਏ ਤਾਂ ਇਹ ਨਵਾਂ ਫੀਚਰ ਆਈਫੋਨ ਨੂੰ ਵੱਡੀ ਟੱਕਰ ਦੇਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਫੋਨ ਬਲੂਟੁਥ 5.0 ਨੂੰ ਸਪੋਰਟ ਕਰੇਗਾ। ਇਹ ਅਜਿਹਾ ਪਹਿਲਾਂ ਹੈੱਡਸੈੱਟ ਹੈ ਜੋ ਬਲੂਟੁਥ 5.0 ਨਾਲ ਉਪਲੱਬਧ ਕਰਾਇਆ ਜਾਵੇਗਾ। ਇਸ ਦੇ ਨਾਲ ਹੀ ਇਹ ਦਮਦਾਰ ਅਤੇ ਹਾਈ-ਐਂਡ ਸਪੈਸੀਫਿਕੇਸ਼ਨਜ਼ ਨਾਲ ਲੈਸ ਹੋਵੇਗਾ। ਉਮੀਦ ਲਾਈ ਜਾ ਰਹੀ ਹੈ ਕਿ ਇਹ ਫੋਨ ਫਰਵਰੀ 2017 ''ਚ ਲਾਂਚ ਕੀਤਾ ਜਾਵੇਗਾ।
ਬਲੂਟੁਥ 4 ਅਤੇ 5 ''ਚ ਕੀ ਹੈ ਅੰਤਰ?
ਬਲੂਟੁਥ 5.0 ਫੀਚਰ ਡਾਟਾ ਟ੍ਰਾਂਸਫਰ ਸਰਵਿਸ ਦੇਵੇਗਾ। ਇਹ ਫੀਚਰ ਦੁੱਗਣੀ ਸਪੀਡ, ਚਾਰ ਗੁਣਾ ਅਤੇ 8 ਗੁਣਾ ਬ੍ਰਾਡਕਾਸਟ ਮੈਸੇਜ਼ ਯੋਗਤਾ ਮੁਹੱਈਆ ਕਰਵਾਏਗਾ। ਨਾਲ ਹੀ ਇਹ ਫੀਚਰ ਜ਼ਿਆਦਾ ਸਕਿਉਰ ਵੀ ਹੈ।
ਸੈਮਸੰਗ ਗਲੈਕਸੀ S8 ਦੇ ਫੀਚਰਸ-
ਇਸ ਫੋਨ ''ਚ 5.8 ਇੰਚ ਦਾ ਸੁਪਰ ਐਮੋਲੇਡ ਡਿਸਪਲੇ ਦਿੱਤਾ ਗਿਆ ਹੋਵੇਗਾ। ਇਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੋਵੇਗਾ। ਇਹ ਫੋਨ ਕਵਾਲਕਮ ਸਨੈਪਡ੍ਰੈਗਨ 820 ਆਕਟਾ-ਕੋਰ ਪ੍ਰੋਸੈਸਰ ਅਤੇ 4 ਜੀਬੀ ਰੈਮ ਨਾਲ ਲੈਸ ਹੋਵੇਗਾ। ਇਸ ''ਚ 32 ਜੀਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੋਵੇਗੀ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ''ਚ 16 ਐੱਮ. ਪੀ. ਦਾ ਰਿਅਰ ਕੈਮਰਾ ਅਤੇ 8 ਐੱਮ. ਪੀ. ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਇਹ ਫੋਨ ਇਕ ਵੇਰਿਅੰਟ ''ਚ ਲਾਂਚ ਕੀਤਾ ਜਾਵੇਗਾ। ਜਿਸ ''ਚ 6ਜੀਬੀ ਰੈਮ ਅਤੇ ਸਨੈਪਡ੍ਰੈਗਨ 835 ਪ੍ਰੋਸੈਸਰ ਹੋਵੇਗਾ।

 


Related News