ਸੈਮਸੰਗ Galaxy S8 ਅਤੇ S8 Plus ਸਮਾਰਟਫੋਨਜ਼ ਨੂੰ ਜਲਦ ਹੀ ਮਿਲੇਗੀ ਐਂਡਰਾਇਡ Oreo ਅਪਡੇਟ

Tuesday, Feb 06, 2018 - 11:10 AM (IST)

ਸੈਮਸੰਗ Galaxy S8 ਅਤੇ S8 Plus ਸਮਾਰਟਫੋਨਜ਼ ਨੂੰ ਜਲਦ ਹੀ ਮਿਲੇਗੀ ਐਂਡਰਾਇਡ Oreo ਅਪਡੇਟ

ਜਲੰਧਰ-ਸਾਊਥ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਪਿਛਲੇ ਸਾਲ ਆਪਣੇ ਫਲੈਗਸ਼ਿਪ ਸਮਾਰਟਫੋਨਜ਼ ਗੈਲੇਕਸੀ S8 ਅਤੇ ਗੈਲੇਕਸੀ S8 Plus ਨੂੰ ਐਂਡਰਾਇਡ 7.0 ਨੂਗਟ ਨਾਲ ਪੇਸ਼ ਕੀਤਾ ਸੀ। ਪਿਛਲੇ ਹਫਤੇ ਕਿਹਾ ਗਿਆ ਸੀ ਕਿ ਸੈਮਸੰਗ ਨੇ ਗੈਲੇਕਸੀ S8 ਅਤੇ ਗੈਲੇਕਸੀ S8 ਪਲੱਸ ਸਮਾਰਟਫੋਨ ਲਈ ਐਂਡਰਾਇਡ 8.0 Oreo ਬੀਟਾ ਪ੍ਰੋਗਰਾਮ ਨੂੰ ਸਮਾਪਤ ਕਰ ਦਿੱਤਾ ਗਿਆ ਹੈ। 

 

ਐਂਡਰਾਇਡ 8.0 Oreo ਬੀਟਾ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਕੰਪਨੀ ਜਲਦ ਹੀ ਇਨ੍ਹਾਂ ਦੋਵਾਂ ਫਲੈਗਸ਼ਿਪ ਸਮਾਰਟਫੋਨਜ਼ ਲਈ ਐਂਡਰਾਇਡ 8.0 Oreo ਅਪਡੇਟ ਨੂੰ ਪੇਸ਼ ਕਰ ਦੇਵੇਗੀ। ਹੁਣ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸੈਮਸੰਗ ਯੂਜ਼ਰਸ ਨੂੰ ਇਸ ਅਪਡੇਟ ਲਈ ਹੋਰ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ।

 

ਸੈਮਮੋਬਾਇਲ ਦੀ ਰਿਪੋਰਟ ਅਨੁਸਾਰ ਨਾਰਥ ਅਫਰੀਕਾ ਦੇ Maghreb ਖੇਤਰ 'ਚ ਕੁਝ ਸੈਮਸੰਗ ਗੈਲੇਕਸੀ S8 ਅਤੇ ਗੈਲੇਕਸੀ S8 ਪਲੱਸ ਸਮਾਰਟਫੋਨਜ਼ ਯੂਜ਼ਰਸ ਨੇ ਐਂਡਰਾਇਡ 8.0 Oreo ਦੇ ਬਾਰੇ ਜਾਣਕਾਰੀ ਲੈਣ ਲਈ ਸੈਮਸੰਗ ਸਪੋਰਟ ਟੀਮ ਨਾਲ ਕੰਟੇਂਕਟ ਕੀਤਾ ਸੀ, ਜਿਸ ਤੋਂ ਬਾਅਦ ਦੱਸਿਆ ਗਿਆ ਹੈ ਕਿ ਇਨ੍ਹਾਂ ਸਮਾਰਟਫੋਨਜ਼ ਲਈ ਐਂਡਰਾਇਡ Oreo ਅਪਡੇਟ ਨੂੰ ਫਰਵਰੀ ਦੇ ਅੰਤ ਤੱਕ ਰੀਲੀਜ਼ ਕੀਤੀ ਜਾਵੇਗੀ, ਪਰ ਕੰਪਨੀ ਨੇ ਇਸ ਦੇ ਬਾਰੇ 'ਚ ਕੋਈ ਅਧਿਕਾਰਕ ਬਿਆਨ ਰੀਲੀਜ਼ ਨਹੀਂ ਕੀਤਾ ਹੈ।

 

ਸਾਊਥ ਕੋਰੀਆ ਦੀ ਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਪਿਛਲੇ ਸਾਲ ਅਪ੍ਰੈਲ 'ਚ ਸੈਮਸੰਗ ਗੈਲੇਕਸੀ S8 ਅਤੇ ਗੈਲੇਕਸੀ S8 ਪਲੱਸ ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਇਨ੍ਹਾਂ ਦੋਵਾਂ ਹੀ ਸਮਾਰਟਫੋਨ ਨੂੰ ਐਂਡਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ਨਾਲ ਪੇਸ਼ ਕੀਤਾ ਸੀ। ਇਸ ਦੇ ਨਾਲ ਇਨ੍ਹਾਂ ਫੋਨ 'ਚ ਐਜ ਟੂ ਐਜ ਕਵਰਡ ਡਿਸਪਲੇਅ ਹੈ, ਜਿਸ ਨੂੰ ਇਨਫਿਨਟੀ ਡਿਸਪਲੇਅ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਦੋਵੇਂ ਡਿਵਾਈਸ ਸੈਮਸੰਗ ਦੇ ਆਪਣੇ ਡਿਜੀਟਲ ਅਸਿਸਟੈਂਟ Bixby ਨੂੰ ਸਪੋਰਟ ਕਰਦੇ ਹਨ।


Related News