ਇਸ ਘਟਨਾ ਤੋਂ ਬਾਅਦ ਹੋਰ ਵਧ ਸਕਦੀਆਂ ਹਨ ਸੈਮਸੰਗ ਦੀਆਂ ਪ੍ਰੇਸ਼ਾਨੀਆਂ
Thursday, Sep 15, 2016 - 03:21 PM (IST)

ਜਲੰਧਰ- ਕੋਰੀਆਈ ਸਮਰਾਟਫੋਨ ਨਿਰਮਾਤਾ ਕੰਪਨੀ ਸੈਮਸੰਗ ''ਤੇ ਅਜੇ ਵੀ ਪ੍ਰੇਸ਼ਾਨੀਆਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਹਾਲ ਹੀ ''ਚ ਲਾਂਚ ਹੋਏ ਗਲੈਕਸੀ ਨੋਟ 7 ਦੇ ਕਈ ਹੈਂਡਸੈੱਟਾਂ ਦੀ ਬੈਟਰੀ ''ਚ ਅੱਗ ਲੱਗਣ ਦੀਆਂ ਖਬਰਾਂ ਤੋਂ ਬਾਅਦ ਹੁਣ ਗਲੈਕਸੀ S7 Edge ''ਚ ਧਮਾਕਾ ਹੋਇਆ ਹੈ। ਇਸ ਤੋਂ ਪਹਿਲਾਂ ਹੀ ਸੈਮਸੰਗ ਨੇ ਯੂਜ਼ਰਸ ਨੂੰ ਗਲੈਕਸੀ ਨੋਟ 7 ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ।
ਰਿਪੋਰਟ ਮੁਤਾਬਕ, 30 ਸਾਲਾ ਸਾਰਾ ਕਾਰਕੇਟ ਇੰਗਲੈਂਡ ਦੇ ਵਿਥਮ ਸ਼ਹਿਰ ਸਥਿਤ ਇਕ ਕੈਫੇ ''ਚ ਬੈਠੀ ਹੋਈ ਸੀ। ਇਸ ਦੌਰਾਨ ਉਸ ਨੂੰ ਮਹਿਸੂਸ ਹੋਇਆ ਕਿ ਉਸ ਦਾ ਸਮਾਰਟਫੋਨ ਗੁਬਾਰੇ ਦੀ ਤਰ੍ਹਾਂ ਫੁੱਲ ਰਿਹਾ ਹੈ। ਜਲਦੀ ਹੀ ਫੋਨ ''ਚੋਂ ਧੂੰਆ ਨਿਕਲਣ ਲੱਗਾ ਅਤੇ ਕੁਝ ਹੀ ਦੇਰ ''ਚ ਸਮਾਰਟਫੋਨ ਪਿਘਲ ਗਿਆ। ਇਹ ਪੂਰੀ ਘਟਨਾ ਕੈਫੇ ''ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ''ਚ ਕੈਦ ਹੋ ਗਈ।
ਸਾਰਾ ਨੇ ਇਕ ਬ੍ਰਿਟਿਸ਼ ਅਖਬਾਰ ''ਦਿ ਸਨ'' ਨੂੰ ਦੱਸਿਆ ਕਿ ਜਦੋਂ ਮੈਂ ਕੈਫੇ ਗਈ ਤਾਂ ਅਚਾਨਕ ਹੀ ਮੇਰਾ ਸਮਾਰਟਫੋਨ ਹੱਥ ''ਚ ਹੀ ਗਰਮ ਹੋ ਕੇ ਫੁੱਲਣ ਲੱਗਾ ਅਤੇ ਮੈਂ ਫੋਨ ਨੂੰ ਟੇਬਲ ''ਤੇ ਸੁੱਟ ਦਿੱਤਾ। ਇਸ ਤੋਂ ਕੁਝ ਹੀ ਸਕਿੰਟਾਂ ''ਚ ਫੋਨ ''ਚੋਂ ਧੂੰਆ ਨਿਕਲਣ ਲੱਗਾ ਅਤੇ ਚਾਰੇ ਪਾਸੇ ਫੈਲ ਗਿਆ। ਮੈਂ ਉੱਥੋਂ ਦੌੜ ਗਈ ਅਤੇ ਫੋਨ ਪੂਰੀ ਤਰ੍ਹਾਂ ਨਾਲ ਝੁਲਸ ਗਿਆ। ਸਾਰਾ ਕਾਰਕੇਟ ਨੇ ਸੈਮਸੰਗ ਨੂੰ ਇਸ ਮਾਮਲੇ ਦੀ ਸ਼ਿਕਾਇਤ ਕਰਦੇ ਹੋਏ ਸੀ.ਸੀ.ਟੀ.ਵੀ. ਫੁਟੇਜ਼ ਭੇਜੀ ਹੈ। ਫਿਲਹਾਲ ਸੈਮਸੰਗ ਨੇ ਇਸ ਮਾਮਲੇ ''ਤੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ।