ਸੈਮਸੰਗ ਦੇ ਇਨ੍ਹਾਂ ਫੋਨਾਂ ਲਈ ਜਾਰੀ ਹੋਈ ਅਪਡੇਟ, ਬਿਹਤਰ ਹੋ ਜਾਵੇਗੀ ਕੈਮਰਾ ਪਰਫਾਰਮੈਂਸ
Monday, Jun 29, 2020 - 02:33 AM (IST)

ਗੈਜੇਟ ਡੈਸਕ—ਸੈਮਸੰਗ ਨੇ ਆਪਣੀ ਗਲੈਕਸੀ ਐੱਸ20 ਸੀਰੀਜ਼ ਲਈ ਐਂਡ੍ਰਾਇਡ ਸਕਿਓਰਟੀ ਪੈਚ ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਅਪਡੇਟ ਨਾਲ ਸੈਮਸੰਗ ਦੇ ਐੱਸ20 ਸੀਰੀਜ਼ ਦੇ ਫੋਨ 'ਚ ਕੈਮਰਾ ਪਰਫਾਰਮੈਂਸ ਪਹਿਲੇ ਤੋਂ ਬਿਹਤਰ ਹੋ ਜਾਵੇਗੀ। ਇਸ ਸੀਰੀਜ਼ ਦੇ ਤਹਿਤ ਸੈਮਸੰਗ ਗਲੈਕਸੀ ਐੱਸ20, ਗਲੈਕਸੀ ਐੱਸ20 ਪਲੱਸ ਅਤੇ ਗਲੈਕਸੀ ਐੱਸ20 ਅਲਟਰਾ ਸਮਾਰਟਫੋਨਸ ਆਉਂਦੇ ਹਨ। ਇਸ ਨਵੀਂ ਅਪਡੇਟ ਦਾ ਸਾਈਜ਼ 386.35 ਐੱਮ.ਬੀ. ਦਾ ਹੈ। ਫਿਲਹਾਲ ਇਹ ਦੱਖਣੀ ਕੋਰੀਆ 'ਚ ਜਾਰੀ ਕੀਤੀ ਗਈ ਹੈ ਅਤੇ ਇਸ ਨੂੰ ਜਲਦ ਹੀ ਹੋਰਾਂ ਦੇਸ਼ਾਂ 'ਚ ਵੀ ਜਾਰੀ ਕੀਤਾ ਜਾਵੇਗਾ।
ਭਾਰਤ 'ਚ ਇਹ ਅਪਡੇਟ ਕੁਝ ਹੀ ਸਮੇਂ ਤੱਕ ਪਹੁੰਚ ਜਾਵੇਗੀ। ਤੁਸੀਂ ਇਸੇ ਡਿਵਾਈਸ ਦੀ ਸੈਟਿੰਗਸ 'ਚ ਜਾ ਕੇ ਸਾਫਟਵੇਅਰ ਅਪਡੇਟ ਦੇ ਵਿਕਲਪ 'ਤੇ ਕਲਿੱਕ ਕਰਕੇ ਇਸ ਦੇ ਬਾਰੇ 'ਚ ਚੈਕ ਕਰ ਸਕਦੇ ਹੋ। ਜਦ ਅਪਡੇਟ ਉਪਲੱਬਧ ਹੋਵੇਗੀ ਤਾਂ ਇਸ ਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਲਵੋ।
ਫੋਨ 'ਚ ਮਿਲਣਗੇ ਇਹ ਫੀਚਰਸ
ਇਸ ਅਪਡੇਟ ਨਾਲ ਇਨ੍ਹਾਂ ਫੋਨਸ 'ਚ ਬਿਹਤਰ ਜ਼ੂਮ ਸ਼ਾਟ ਅਤੇ ਬਿਹਤਰ ਵੀਡੀਓ ਸਟੈਬਲਾਈਜੇਸ਼ਨ ਦੀ ਸੁਵਿਧਾ ਮਿਲੇਗੀ। ਉੱਥੇ ਯੂਜ਼ਰਸ ਵੁਆਇਸ ਰਿਕਾਡਿੰਗ ਐਪ ਦਾ ਇਸਤੇਮਾਲ ਕਰਕੇ ਬਲੂਟੁੱਥ ਮਾਈਕ੍ਰੋਫੋਨ ਨਾਲ ਆਡੀਓ ਰਿਕਾਡਿੰਗ ਵੀ ਕਰ ਸਕਣਗੇ।