Samsung Galaxy S20 FE ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਤੇ ਫੀਚਰਜ਼

09/23/2020 8:56:56 PM

ਗੈਜੇਟ ਡੈਸਕ—ਸੈਮਸੰਗ ਵੱਲੋਂ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ20 ਐੱਫ.ਈ. Galaxy S20 FE ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਗਿਆ ਹੈ। ਫੋਨ ਨੂੰ ਗਲੈਕਸੀ ਅਨਪੈਕਡ ਫਾਰ ਐਵਰੀਵਨ ਫੈਨ (Galaxy Unpacked for Every Fan) ਈਵੈਂਟ ’ਚ ਲਾਂਚ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 699 ਡਾਲਰ (ਕਰੀਬ 50,000 ਰੁਪਏ) ਹੈ। ਸੈਮਸੰਗ ਗਲੈਕਸੀ ਐੱਸ20 ਫੈਨ ਐਡੀਸ਼ਨ ਦੀ ਪ੍ਰੀ-ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ ਜਦਕਿ ਇਹ ਫੋਨ ਅਗਲੇ ਮਹੀਨੇ 2 ਅਕਤੂਬਰ ਤੋਂ ਚੁਨਿੰਦਾ ਮਾਰਕੀਟ ’ਚ ਵਿਕਰੀ ਲਈ ਉਪਲੱਬਧ ਰਹੇਗਾ।

PunjabKesari

ਕੀਮਤ
Samsung Galaxy S20 FE ਦੋ ਮਾਡਲ 4ਜੀ ਅਤੇ 5ਜੀ ਨਾਲ ਲਾਂਚ ਹੋਏ ਹਨ। ਇਸ ਦੇ 5ਜੀ ਮਾਡਲ ਦੀ ਕੀਮਤ 699 ਡਾਲਰ ਜਦਕਿ ਫੋਨ ਦੇ 4ਜੀ ਮਾਡਲ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਗਿਆ ਹੈ। ਫੋਨ ਤਿੰਨ ਸਟੋਰੇਜ਼ ਵੇਰੀਐਂਟ 6GB+128GB, 8GB+ 128GB और 8GB + 256GB ’ਚ ਆਉਣਗੇ। ਫੋਨ loud Red, Cloud Orange, Cloud Lavender, Cloud Mint, Cloud Navy ਅਤੇ Cloud White ’ਚ ਵਿਕਰੀ ਲਈ ਉਪਲੱਬਧ ਰਹੇਗਾ। ਫੋਨ ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਆਵੇਗਾ। ਉੱਥੇ ਫੋਨ ਨੂੰ ਵਾਇਰਲੈਸ ਮੋਡ ਨਾਲ ਚਾਰਜ ਕਰ ਸਕੋਗੇ।

PunjabKesari

ਫੀਚਰਜ਼
Samsung Galaxy S20 FE 6.5 ਇੰਚ ਦੀ ਸੁਪਰ ਏਮੋਲੇਡ ਡਿਸਪਲੇਅ ਨਾਲ ਆਉਂਦਾ ਹੈ ਜੋ Quad HD+ ਨੂੰ ਸਪੋਰਟ ਕਰੇਗੀ। Samsung Galaxy S20 FE ’ਚ ਸਨੈਪਡਰੈਗਨ 865+ ਚਿੱਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ। ਉੱਥੇ ਸੈਮਸੰਗ ਗਲੈਕਸੀ ਐੱਸ20 ਐੱਫ.ਈ. 4ਜੀ ’ਚ ਇਨ-ਹਾਊਸ ਚਿੱਪਸੈੱਟ Exynos 990 ਦਾ ਸਪੋਰਟ ਦਿੱਤਾ ਗਿਆ ਹੈ।  Samsung Galaxy S20 FE ਐਂਡ੍ਰਾਇਡ 10 ਆਧਾਰਿਤ One UI 2.0 ’ਤੇ ਕੰਮ ਕਰੇਗਾ।

PunjabKesari

ਕੈਮਰਾ
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਲੈਂਸ 12 ਮੈਗਾਪਿਕਸਲ ਦਾ ਹੋਵੇਗਾ। ਨਾਲ ਹੀ 12 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ ਅਤੇ 8 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਸੈਮਸੰਗ ਦਾ ਟੈਲੀਫੋਟੋ ਲੈਂਸ 3ਐਕਸ ਜ਼ੂਮ ਨੂੰ ਸਪੋਰਟ ਕਰੇਗਾ। ਫੋਨ ਦੈ ਕੈਮਰਾ 8K br ਵੀਡੀਓ ਨੂੰ ਕੈਪਚਰ ਕਰ ਸਕੇਗਾ।

PunjabKesari

ਉੱਥੇ ਫੋਨ ਦੇ ਫਰੰਟ ਪੈਨਲ ’ਤੇ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾਵੇਗਾ। ਸੈਮਸੰਗ ਗਲੈਕਸੀ ਐੱਸ20 ਐੱਫ.ਈ. ਫੋਨ ’ਚ 4,500mAh ਦੀ ਬੈਟਰੀ ਮਿਲੇਗੀ। ਫੋਨ ਨੂੰ 25ਵਾਟ ਸੁਪਰ ਫਾਸਟ ਚਾਰਜਰ ਦੀ ਮਦਦ ਨਾਲ ਚਾਰਜ ਕਰ ਸਕੋਗੇ। ਇਸ ਤੋਂ ਇਲਾਵਾ ਫੋਨ ਨੂੰ ਵਾਇਰਲੈੱਸ ਚਾਰਜਰ ਦੀ ਮਦਦ ਨਾਲ ਚਾਰਜ ਕੀਤਾ ਜਾ ਸਕਦਾ ਹੈ। ਨਾਲ ਹੀ ਫੋਨ ’ਚ ਪਾਵਰ ਸ਼ੇਅਰ ਦਾ ਆਪਸ਼ਨ ਦਿੱਤਾ ਗਿਆ ਹੈ। 

PunjabKesari


Karan Kumar

Content Editor

Related News