Samsung Galaxy S10 Lite ਨੂੰ ਮਿਲੀ ਨਵੀਂ ਅਪਡੇਟ, ਨਵਾਂ ਸਕਿਓਰਿਟੀ ਪੈਚ ਵੀ ਸ਼ਾਮਲ

Tuesday, Nov 10, 2020 - 10:51 AM (IST)

ਗੈਜੇਟ ਡੈਸਕ– ਸੈਮਸੰਗ ਗਲੈਕਸੀ ਐੱਸ10 ਲਾਈਟ ਯੂਜ਼ਰਸ ਨੂੰ ਸਪੇਨ ’ਚ ਨਵੀਂ ਅਪਡੇਟ ਮਿਲੀ ਹੈ। ਇਹ ਅਪਡੇਟ ਨਵੰਬਰ 2020 ਐਂਡਾਇਡ ਸਕਿਓਰਿਟੀ ਪੈਚ ਲੈ ਕੇ ਆਈ ਹੈ। ਇਸ ਤੋਂ ਇਲਾਵਾ ਇਸ ਨਵੀਂ ਅਪਡੇਟ ਰਾਹੀਂ ਕਿਸੇ ਤਰ੍ਹਾਂ ਦਾ ਕੋਈ ਬਗ ਫਿਕਸ ਨਹੀਂ ਕੀਤਾ ਗਿਆ, ਨਾ ਹੀ ਪਰਫਾਰਮੈਂਸ ’ਚ ਸੁਧਾਰ ਹੋਇਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਨਵਾਂ ਫੀਚਰ ਜੁੜਿਆ ਹੈ। ਇਸ ਅਪਡੇਟ ਦਾ ਫਰਮਵੇਅਰ ਵਰਜ਼ਨ G770FXXS3CTJ3 ਹੈ। ਇਹ ਫੋਨ ਅਪਡੇਟ ਤੋਂ ਬਾਅਦ ਵੀ ਐਂਡਰਾਇਡ 10 ਅਤੇ ਵਨ ਯੂ.ਆਈ. 2.5 ’ਤੇ ਕੰਮ ਕਰੇਗਾ। ਫਿਲਹਾਲ ਇਹ ਵੀ ਸਾਫ ਨਹੀਂ ਹੈ ਕਿ ਨਵੀਂ ਅਪਡੇਟ ਭਾਰਤੀ ਯੂਜ਼ਰਸ ਤਕ ਪਹੁੰਚੇਗੀ ਜਾਂ ਨਹੀਂ। ਰਿਪੋਰਟ ਮੁਤਾਬਕ, ਇਸ ਸਕਿਓਰਿਟੀ ਪੈਚ ਰਾਹੀਂ ਐਕਸੀਨਾਸ 990 ਚਿਪਸੈੱਟ ’ਚ ਮੌਜੂਦ ਇਕ ਸਮੱਸਿਆ ਨੂੰ ਵੀ ਠੀਕ ਕੀਤਾ ਗਿਆ ਹੈ। 

Sammobile ਦੀ ਰਿਪੋਰਟ ਮੁਤਾਬਕ, ਇਹ ਅਪਡੇਟ ਐਂਡਰਾਇਡ ਆਪਰੇਟਿੰਗ ਸਿਸਟਮ ਅਤੇ ਸੈਮਸੰਗ ਦੇ ਖ਼ੁਦ ਦੇ ਸਾਫਟਵੇਅਰ ’ਚ ਮੌਜੂਦ ਸੁਰੱਖਿਆ ਖਾਮੀਆਂ ਨੂੰ ਠੀਕ ਕਰਦੀ ਹੈ। ਇਸ ਤੋਂ ਇਲਾਵਾ ਇਹ Exynos 990 ਪ੍ਰੋਸੈਸਰ ਨਾਲ ਜੁੜੀ ਖਾਮੀ ਨੂੰ ਵੀ ਠੀਕ ਕਰਦਾ ਹੈ ਪਰ ਭਾਰਤ ’ਚ ਗਲੈਕਸੀ ਐੱਸ10 ਲਾਈਟ ਦਾ ਸਨੈਪਡ੍ਰੈਗਨ ਮਾਡਲ ਵੀ ਮੌਜੂਦ ਹੈ ਤਾਂ ਅਜਿਹੇ ’ਚ ਉਨ੍ਹਾਂ ਨੂੰ ਇਨ੍ਹਾਂ ਖਾਮੀਆਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। 

ਫਿਲਹਾਲ ਇਹ ਅਪਡੇਟ ਸਿਰਫ ਸਪੇਨ ’ਚ ਹੀ ਉਪਲੱਬਧ ਹੈ ਅਤੇ ਇਸ ਅਪਡੇਟ ਤੋਂ ਬਾਅਦ ਵੀ ਫੋਨ ਐਂਡਰਾਇਡ 10 ’ਤੇ ਕੰਮ ਕਰੇਗਾ। ਅਗਸਤ ਮਹੀਨੇ ’ਚ ਸੈਮਸੰਗ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਫਲੈਗਸ਼ਿਪ ਸਮਾਰਟਫੋਨ ਲਈ ਤਿੰਨ ਸਾਲਾਂ ਤਕ ਐਂਡਰਾਇਡ ਅਪਡੇਟ ਜਾਰੀ ਕਰੇਗੀ, ਜਿਸ ਦੀ ਸ਼ੁਰੂਆਤ ਗਲੈਕਸੀ ਐੱਸ10 ਅਤੇ ਇਸ ਤੋਂ ਉਪਰ ਦੇ ਵਰਜ਼ਨ ਨਾਲ ਹੋਵੇਗੀ। ਗਲੈਕਸੀ ਐੱਸ10 ਲਾਈਟ ਫੋਨ ਨੂੰ ਇਸੇ ਸਾਲ ਜਨਵਰੀ ਮਹੀਨੇ ’ਚ ਲਾਂਚ ਕੀਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਇਸ ਨੂੰ ਐਂਡਰਾਇਡ 11 ਅਪਡੇਟ ਪ੍ਰਾਪਤ ਹੋਵੇਗੀ ਪਰ ਅਜੇ ਤਕ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ। 


Rakesh

Content Editor

Related News