ਸੈਮਸੰਗ ਗਲੈਕਸੀ ਨੋਟ 8 ਐਂਟਰਪ੍ਰਾਈਜ਼ ਐਡੀਸ਼ਨ US ''ਚ ਹੋਇਆ ਪੇਸ਼

Tuesday, Nov 07, 2017 - 06:26 PM (IST)

ਸੈਮਸੰਗ ਗਲੈਕਸੀ ਨੋਟ 8 ਐਂਟਰਪ੍ਰਾਈਜ਼ ਐਡੀਸ਼ਨ US ''ਚ ਹੋਇਆ ਪੇਸ਼

ਜਲੰਧਰ-ਸਾਊਥ ਕੋਰੀਆ ਅਤੇ ਜਰਮਨੀ 'ਚ ਪੇਸ਼ ਹੋਣ ਤੋਂ ਬਾਅਦ ਸੈਮਸੰਗ ਦੇ ਨਵੇਂ Galaxy Note 8 Enterprise ਐਡੀਸ਼ਨ ਨੂੰ ਅਮਰੀਕਾ (US) 'ਚ ਪੇਸ਼ ਕਰ ਦਿੱਤਾ ਗਿਆ ਹੈ। ਸਪੈਸ਼ਲ ਗੈਲੇਕਸੀ ਨੋਟ 8 ਇੰਟਰਪ੍ਰਾਈਜ਼ ਐਡੀਸ਼ਨ 'ਚ ਓਰੀਜਨਲ ਡਿਵਾਇਸ ਦੀ ਤਰ੍ਹਾਂ ਹੀ ਐਕਸਟਰਨਲ ਡਿਜ਼ਾਇਨ ਲੈਂਗੂਏਜ ਅਤੇ ਇੰਟਰਨਲ ਹਾਰਡਵੇਅਰ ਦਿੱਤਾ ਗਿਆ ਹੈ, ਪਰ ਇਹ ਅਸਪੈਕਟ ਸਾਫਟਵੇਅਰ 'ਚ ਵੱਖਰਾ ਹੋਵੇਗਾ, ਜੋ ਕਿ ਵੱਖ ਤੋਂ ਸਕਿਉਰਟੀ ਅਤੇ ਸਕਿਓਰ ਇੰਟਰਫੇਸ ਕਾਰਪੋਰੇਟ ਯੂਜ਼ਰਸ ਨੂੰ ਦੇਵੇਗਾ। 

Galaxy Note 8 Enterprise ਐਡੀਸ਼ਨ ਨੂੰ ਰੈਗੂਲਰ ਮੰਥਲੀ ਸਕਿਉਰਟੀ ਅਪਡੇਟ ਆਉਣ ਵਾਲੇ ਤਿੰਨ ਸਾਲਾਂ ਤੱਕ ਮਿਲਦਾ ਰਹੇਗਾ। ਇਸ ਦੇ ਨਾਲ ਹੀ ਯੂਜ਼ਰਸ ਇਸ ਡਿਵਾਇਸ ਮਾਡਲ ਨੂੰ ਆਉਣ ਵਾਲੇ 2 ਸਾਲ ਤੱਕ ਖਰੀਦ ਸਕਣਗੇ। ਗਲੈਕਸੀ ਨੋਟ 8 ਐਂਟਰਪ੍ਰਾਈਜ਼ ਐਡੀਸ਼ਨ US ਦੇ ਸਾਰੇ ਸੈਮਸੰਗ ਆਥੋਰਿਜ਼ਡ ਸਟੋਰਾਂ 'ਤੇ 994 ਡਾਲਰ (ਲਗਭਗ 64,346 ਰੁਪਏ) 'ਚ ਖਰੀਦ ਸਕਦੇ ਹਨ। 

ਸਪੈਸੀਫਿਕੇਸ਼ਨ-

ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 6.3 ਇੰਚ ਦੀ ਸੁਪਰ ਅਮੋਲਡ ਡਿਸਪਲੇਅ QHD+ ਰੈਜ਼ੋਲਿਊਸ਼ਨ ਸੁਪੋਟ ਨਾਲ ਮਿਲ ਰਿਹਾ ਹੈ। ਇਸ ਦੇ ਨਾਲ ਹੀ ਅਸਪੈਕਟ ਰੇਸ਼ੀਓ ਦੀ ਗੱਲ ਕਰੀਏ ਤਾਂ ਇਸ 'ਚ 18:5:9 ਹੈ।

ਇਸ ਦੇ ਨਾਲ ਹੀ ਇਸ ਫੈਬਲੇਟ 'ਚ ਤੁਹਾਨੂੰ 64 ਬਿਟ Exynos 8895 ਆਕਟਾ-ਕੋਰ ਪ੍ਰੋਸੈਸਰ ਮਿਲ ਰਿਹਾ ਹੈ, ਜਿਸ 'ਚ 6GB ਰੈਮ ਨਾਲ ਫੋਨ 'ਚ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਤੁਹਾਨੂੰ ਇਕ ਮਾਈਕ੍ਰੋਐੱਸਡੀ ਕਾਰਡ ਦਾ ਸੁਪੋਟ ਵੀ ਮਿਲ ਰਿਹਾ ਹੈ, ਜਿਸ ਤੋਂ ਤੁਸੀਂ ਫੋਨ ਦੀ ਸਟੋਰੇਜ ਨੂੰ 2TB ਤੱਕ ਵਧਾਇਆ ਜਾ ਸਕਦਾ ਹੈ।  


Related News