ਸੈਮਸੰਗ ਗਲੈਕਸੀ ਨੋਟ 7 ਨੂੰ ਲੈ ਕੇ ਲੀਕ ਹੋਈ ਅਹਿਮ ਜਾਣਕਾਰੀ
Monday, Jun 27, 2016 - 03:19 PM (IST)

ਜਲੰਧਰ— ਕਾਫੀ ਸਮੇਂ ਤੋਂ ਸੈਮਸੰਗ ਦੀ ਗਲੈਕਸੀ ਸੀਰੀਜ਼ ਨੂੰ ਲੈ ਕੇ ਕਈ ਖਬਰਾਂ ਆ ਰਹੀਆਂ ਹਨ, ਜਿਨ੍ਹਾਂ ''ਚ ਕੰਪਨੀ ਦੇ ਨਵੇਂ ਸਮਾਰਟਫੋਨ ਦਾ ਜ਼ਿਕਰ ਕੀਤਾ ਜਾਂਦਾ ਹੈ। ਹਾਲ ਹੀ ''ਚ Evan Blass ਨੇ ਦਾਅਵਾ ਕੀਤਾ ਹੈ ਕਿ ਸੈਮਸੰਗ ਵੱਲੋਂ ਇਕ ਡਿਵਾਈਸ ਇਸ ਸਾਲ ਅਗਸਤ ''ਚ ਲਾਂਚ ਕੀਤਾ ਜਾਵੇਗਾ ਜਿਸ ਨੂੰ Galaxy Note 7 ਨਾਂ ਦਿੱਤਾ ਜਾਵੇਗਾ। SamMobile ਵੱਲੋਂ ਵੀ ਦਾਅਵਾ ਕੀਤਾ ਗਿਆ ਹੈ ਕਿ ਸੈਮਸੰਗ 2 ਅਗਸਤ ਨੂੰ ਇਸ ਨਵੇਂ ਸਮਾਰਟਫੋਨ ਨੂੰ ਲਾਂਚ ਕਰੇਗੀ।
ਇਸ ਸਮਾਰਟਫੋਨ ਦੇ ਲੀਕ ਕੀਤੇ ਗਏ ਫੀਚਰਸ-
ਡਿਸਪਲੇ - 5.7 ਇੰਚ QHD ਸੂਪਰ AMOLED
ਪ੍ਰੋਸੈਸਰ - ਐਕਸੀਨੋਸ 8890 ਅਤੇ ਸਨੈਪਡ੍ਰੈਗਨ 823
ਓ.ਐੱਸ - ਐਂਡ੍ਰਾਇਡ ਮਾਰਸ਼ਮੈਲੋ 6.0.1
ਰੈਮ - 6 ਜੀ.ਬੀ.
ਰੋਮ - 64 ਜੀ.ਬੀ.
ਕੈਮਰਾ - 9R ਆਟੋਫੋਕਸ 12 ਮੈਗਾਪਿਕਸਲ ਰਿਅਰ, 5 ਮੈਗਾਪਿਕਸਲ ਫਰੰਟ
ਬੈਟਰੀ - 4,000 ਐੱਮ.ਏ.ਐੱਚ.
ਨੈੱਟਵਰਕ - 4 ਜੀ
ਹੋਰ ਫੀਚਰਸ- 9P68 ਸਰਟੀਫਾਈਡ (ਵਾਟਰ ਅਤੇ ਡਸਟ ਰੈਸਿਸਟੈਂਟ)।