ਸੈਮਸੰਗ ਗਲੈਕਸੀ ਨੋਟ 6 ''ਚ 4000mAh ਦੀ ਬੈਟਰੀ ਦੇ ਨਾਲ ਹੋ ਸਕਦੇ ਹਨ ਹੋਰ ਵੀ ਖਾਸ ਫੀਚਰਸ

Sunday, Apr 24, 2016 - 06:19 PM (IST)

ਸੈਮਸੰਗ ਗਲੈਕਸੀ ਨੋਟ 6 ''ਚ 4000mAh ਦੀ ਬੈਟਰੀ ਦੇ ਨਾਲ ਹੋ ਸਕਦੇ ਹਨ ਹੋਰ ਵੀ ਖਾਸ ਫੀਚਰਸ
ਜਲੰਧਰ- ਸੈਮਸੰਗ ਦਾ ਆਉਣ ਵਾਲਾ ਗਲੈਕਸੀ ਨੋਟ 6 ਫੈਬਲੇਟ ਅਸਲ ''ਚ ਕਈ ਸਾਰੇ ਸਪੈਸੀਫਿਕੇਸ਼ਨਜ਼ ਨਾਲ ਲੈਸ ਹੈ। ਜੇਕਰ ਤੁਸੀਂ ਸੈਮਮੋਬਾਇਲ ਵੱਲੋਂ ਕਿਸੇ ਅਫਵਾਹ ਬਾਰੇ ਸੁਣਿਆ ਹੈ ਤਾਂ ਹੋ ਸਕਦਾ ਹੈ ਉਹ ਸੱਚ ਹੋਵੇ। ਇਕ ਰਿਪੋਟ ਦਾ ਦਾਅਵਾ ਹੈ ਕਿ ਸੈਮਸੰਗ ਅਸਲ ''ਚ ਆਪਣੇ ਆਉਣ ਵਾਲੇ ਫੈਬਲੇਟ ਲਈ ਡਿਸਪਲੇ ਦੀ ਟੈਸਟਿੰਗ ਕਰ ਰਹੀ ਹੈ ਜਿਸ ਦੀ ਬੈਟਰੀ ਦਾ ਸਾਈਜ਼ 4000ਐੱਮ.ਏ.ਐੱਚ ਹੈ। ਇਕ ਰਿਪੋਰਟ ਦਾ ਕਹਿਣਾ ਹੈ ਕਿ ਸੈਮਸੰਗ ਆਪਣੇ ਪ੍ਰਯੋਗ ''ਚ ਫਲੈਟ ਅਤੇ ਕਵਰਡ ਦੋਨਾਂ ਤਰ੍ਹਾਂ ਦੀ ਡਿਸਪਲੇ ਦੀ ਟੈਸਟਿੰਗ ਕਰ ਰਹੀ ਹੈ ਅਤੇ ਇਨ੍ਹਾਂ ''ਚੋਂ ਇਕ ਹੀ ਇਸ ਦੇ ਡਿਜ਼ਾਇਨ ਨੂੰ ਫਾਈਨਲ ਕਰੇਗੀ। 
 
ਦੋਵੇਂ ਤਰ੍ਹਾਂ ਦੀਆਂ ਡਿਸਪਲੇ ਕੁਆਰਡ ਐੱਚ.ਡੀ. ਰੇਜ਼ੋਲੂਸ਼ਨ ਅਤੇ 5.8 ਇੰਚ ਦੇ ਸਾਈਜ਼ ਨੂੰ ਸਪੋਰਟ ਕਰਦੀਆਂ ਹਨ। ਸੈਮਸੰਗ ਇਸ ''ਚ ਪੈਨਲ ਦੇ ਤੌਰ ''ਤੇ ''ਸਲਿਮ ਆਰ.ਜੀ.ਬੀ.'' ਡਿਸਪਲੇ ਨੂੰ ਟੈਗ ਕਰ ਰਹੀ ਹੈ ਜੋ ਕਿ ਪੈਨਲ ਨੂੰ ਹਲਕਾ ਕਰਨ ਦੇ ਨਾਲ-ਨਾਲ 4000ਐੱਮ.ਏ.ਐੱਚ. ਦੀ ਬੈਟਰੀ ਨੂੰ ਵੀ ਕਾਫੀ ਜਗ੍ਹਾ ਦਵੇਗੀ। ਬਾਕੀ ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ''ਚ 6ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਸਟੋਰੇਜ ਮਿਲ ਸਕਦੀ ਹੈ ਅਤੇ ਹੋ ਸਕਦਾ ਹੈ ਦੋਨਾਂ ''ਚ ਐਂਡ੍ਰਾਇਡ ਐੱਨ. ਦੇ ਫੀਚਰਸ ਵੀ ਐਡ ਕੀਤੇ ਜਾਣ।  

Related News