11,000 ਰੁਪਏ ਸਸਤਾ ਹੋਇਆ ਸੈਮਸੰਗ ਗਲੈਕਸੀ ਨੋਟ 5

Saturday, Apr 09, 2016 - 12:31 PM (IST)

11,000 ਰੁਪਏ ਸਸਤਾ ਹੋਇਆ ਸੈਮਸੰਗ ਗਲੈਕਸੀ ਨੋਟ 5

ਜਲੰਧਰ : ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਦੁਆਰਾ ਗਲੈਕਸੀ ਸੀਰੀਜ਼ ਨੋਟ 5 ਦੀ ਕੀਮਤ ''ਚ ਭਾਰੀ ਕਟੌਤੀ ਕੀਤੀ ਹੈ। ਫੋਨ ਦੀ ਲਾਂਚ ਕੀਮਤ ਨਾਲ ਲਗਭਗ 11,000 ਰੁਪਏ ਘੱਟ ਕੀਮਤ ''ਤੇ ਉਪਲੱਬਧ ਹੈ। ਹੁਣ 32GB ਮਾਡਲ ਨੂੰ 42,900 ਰੁਪਏ ਅਤੇ 64GB ਮਾਡਲ 48,900 ਰੁਪਏ ''ਚ ਲਿਆ ਜਾ ਸਕਦਾ ਹੈ।


ਇਸ ਫੋਨ ਨੂੰ ਭਾਰਤੀ ਬਾਜ਼ਾਰ ''ਚ 32GB ਅਤੇ 64GB ਦੋ ਮਾਡਲ ''ਚ ਪੇਸ਼ ਕੀਤਾ ਗਿਆ ਸੀ। ਇਸ ਵਾਰ ਫੋਨ ਦੀ ਕੀਮਤ ''ਚ ਕਟੌਤੀ ਸੈਮਸੰਗ ਦੇ ਆਨਲਾਈਨ ਸਟੋਰ ''ਤੇ ਕੀਤੀ ਗਈ ਹੈ। ਜਦ ਕਿ ਹੋਰ ਸਟੋਰ ''ਤੇ ਫਿਲਹਾਲ ਇਹ ਲਗਭਗ 5,000 ਰੁਪਏ ਜ਼ਿਆਦਾ ਕੀਮਤ ''ਤੇ ਉਪਲੱਬਧ ਹੈ। ਸੈਮਸੰਗ ਈ ਸਟੋਰ ''ਤੇ 64ਜੀ. ਬੀ ਵੇਰਿਅੰਟ ਕੇਵਲ ਗੋਲਡ ਰੰਗ ''ਚ ਉਪਲੱਬਧ ਹੈ।  ਜਦ ਕਿ 32ਜੀ. ਬੀ ਵੇਰਿਅੰਟ ''ਚ ਗੋਲਡ, ਕਾਲਾ ਅਤੇ ਸਫੈਦ ਤਿੰਨ ਰੰਗ ਉਪਲੱਬਧ ਹੈ। ਜਦ ਕਿ ਭਾਰਤੀ ਬਾਜ਼ਾਰ ''ਚ ਸੈਮਸੰਗ ਗਲੈਕਸੀ ਨੋਟ 5 ਨੂੰ 32GB 51,400 ਰੁਪਏ ਅਤੇ 64GB ਮਾਡਲ ਨੂੰ 57,400 ਰੁਪਏ ''ਚ ਲਾਂਚ ਕੀਤਾ ਗਿਆ ਸੀ।
 
 
ਸੈਮਸੰਗ ਗਲੈਕਸੀ ਨੋਟ 5 ''ਚ ਮੈਮਰੀ  ਤੋਂ ਇਲਾਵਾ ਹੋਰ ਸਾਰੇ ਸਪੈਸੀਫਿਕੇਸ਼ਨ ਇਕ ਸਮਾਨ ਹਨ। ਫੋਨ ''ਚ 5.7-ਇੰਚ ਦਾ ਕਵਾਡ ਐੱਚ. ਡੀ ਡਿਸਪਲੇ ਦਿੱਤਾ ਗਿਆ ਹੈ। ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 2560x1440ਪਿਕਸਲ ਹੈ । ਫੋਨ ਨੂੰ ਐਕਸਨੋਸ 7420 ਚਿਪਸੈੱਟ ''ਤੇ ਪੇਸ਼ ਕੀਤਾ ਗਿਆ ਹੈ। ਇਹ ਫੋਨ 64-ਬਿਟਸ ਦੇ ਆਕਟਾ ਕੋਰ ਪ੍ਰੋਸੈਸਰ ''ਤੇ ਕੰਮ ਕਰਦਾ ਹੈ। ਸੈਮਸੰਗ ਗਲੈਕਸੀ ਨੋਟ 5 ''ਚ 4GB ਰੈਮ ਨਾਲ 32GB ਅਤੇ 64GB ਇੰਟਰਨਲ ਮੈਮਰੀ ਉਪਲੱਬਧ ਹੈ। ਪਰ ਐਕਸਪੈਂਡੇਬਲ ਸਟੋਰੇਜ਼ ਲਈ ਮੈਮਰੀ ਕਾਰਡ ਸਪੋਰਟ ਦੀ ਸਹੂਲਤ ਗਾਇਬ ਹੈ। ਫੋਨ ''ਚ ਖਾਸ ਫੀਚਰ ਦੇ ਤੌਰ ''ਤੇ ਨੋਟ ਫੀਚਰ ਅਤੇ ਐੱਸਪੇਨ ਏਅਰਕਮਾਂਡ ਦਿੱਤੇ ਗਏ ਹਨ।
 
ਫੋਟੋਗ੍ਰਾਫੀ ਲਈ ਸੈਮਸੰਗ ਗਲੈਕਸੀ ਨੋਟ 5 ''ਚ ਫੋਟੋਗ੍ਰਾਫੀ ਲਈ 16MP ਰਿਅਰ ਅਤੇ 5MP ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਕੁਨੈੱਕਟੀਵਿਟੀ ਆਪਸ਼ਨ ਦੇ ਤੌਰ 37, ਬਲੂਟੁੱਥ, ਵਾਈ-ਫਾਈ ਅਤੇ 4ਜੀ ਸਪੋਰਟ ਉਪਲੱਬਧ ਹੈ। ਪਾਵਰ ਬੈਕਅਪ ਲਈ 3,000mAh ਦੀ ਬੈਟਰੀ ਦਿੱਤੀ ਗਈ ਹੈ।

Related News