ਸੈਮਸੰਗ ਗਲੈਕਸੀ ਨੋਟ 4 ਲਈ ਜਾਰੀ ਹੋਇਆ ਮਾਰਸ਼ਮੈਲੋ ਅਪਡੇਟ
Thursday, Oct 06, 2016 - 03:42 PM (IST)
ਜਲੰਧਰ - ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਗਲੈਕਸੀ ਨੋਟ 4 (2014 ਮਾਡਲ) ਸਮਾਰਟਫੋਨ ਲਈ ਐਂਡ੍ਰਾਇਡ ਮਾਰਸ਼ਮੈਲੋ ਅਪਡੇਟ ਜਾਰੀ ਕਰ ਦਿੱਤਾ ਹੈ। ਇਸ ਅਪਡੇਟ ''ਚ ਡੋਜ਼, ਗੂਗਲ ਨਾਓ ਆਨ ਟੈਪ ਅਤੇ ਰਿਡਿਜਾਇੰਡ ਐਪ ਪੇਰਮਿਸ਼ਨਸ ਫੀਚਰਸ ਮੌਜੂਦ ਹਨ। ਤੁਹਾਨੂੰ ਦੱਸ ਦਈਏ ਕਿ ਇਸ ਅਪਡੇਟ ਨੂੰ ਓਵਰ ਦ ਏਅਰ ਜਾਰੀ ਕੀਤਾ ਗਿਆ ਹੈ।
ਇਸ ਸਮਾਰਟਫੋਨ ''ਚ 5.7-ਇੰਚ ਦੀ HD ਸਕ੍ਰੀਨ ਅਤੇ ਐਕਸੀਨਾਸ 5 ਓਕਟਾ ਸੀਰੀਜ਼ ਦਾ 1.9GHz ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਗੇਮਸ ਆਦਿ ਨੂੰ ਖੇਡਣ ''ਚ ਮਦਦ ਕਰਦਾ ਹੈ। ਇਸ ਸਮਾਰਟਫੋਨ ''ਚ 3GB RAM ਦੇ ਨਾਲ 16-ਮੈਗਾਪਿਕਸਲ ਦਾ ਰਿਅਰ ਕੈਮਰਾ ਮੌਜੂਦ ਹੈ ਅਤੇ ਇਸ ਨੂੰ 3220 mAh ਦੀ ਬੈਟਰੀ ਬੈਕਅਪ ਦੇਣ ਦਾ ਕੰਮ ਕਰਦੀ ਹੈ।
