ਸੈਮਸੰਗ ਗਲੈਕਸੀ Note 20 Ultra ਦੀਆਂ ਤਸਵੀਰਾਂ ਲੀਕ, ਮਿਲੀ ਅਹਿਮ ਜਾਣਕਾਰੀ

Friday, Jul 03, 2020 - 06:08 PM (IST)

ਸੈਮਸੰਗ ਗਲੈਕਸੀ Note 20 Ultra ਦੀਆਂ ਤਸਵੀਰਾਂ ਲੀਕ, ਮਿਲੀ ਅਹਿਮ ਜਾਣਕਾਰੀ

ਗੈਜੇਟ ਡੈਸਕ– ਸੈਮਸੰਗ ਆਪਣੇ ਨਵੇਂ ਸਮਾਰਟਫੋਨ ਗਲੈਕਸੀ Note 20 Ultra ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਮਾਰਟਫੋਨ ਨੂੰ ਲੈ ਕੇ ਕੁਝ ਲੀਕ ਸਾਹਮਣੇ ਆਏ ਹਨ ਜਿਨ੍ਹਾਂ ’ਚ ਦੱਸਿਆ ਗਿਆ ਹੈ ਕਿ ਸੈਮਸੰਗ Ukraine ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਇਸ ਦੀਆਂ ਤਸਵੀਰਾਂ ਗਲਤੀ ਨਾਲ ਸਾਂਝੀਆਂ ਕਰ ਦਿੱਤੀਆਂ ਹਨ। ਇਸ ਗੱਲ ਦੀ ਜਾਣਕਾਰੀ ਟੈੱਕ ਟਿਪਸਟਰ Max Weinbach ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ਦਿੱਤੀ ਹੈ। 

ਮਿਲ ਸਕਦਾ ਹੈ ਸਨੈਪਡ੍ਰੈਗਨ 865 ਪ੍ਰੋਸੈਸਰ
ਲੀਕ ਰਿਪੋਰਟਾਂ ਮੁਤਾਬਕ, ਗਲੈਕਸੀ ਨੋਟ 20 ਅਲਟਰਾ ਸਮਾਰਟਫੋਨ ’ਚ ਗਾਹਕਾਂ ਨੂੰ ਕਿਊ.ਐੱਚ.ਡੀ. ਪਲੱਸ ਡਿਸਪਲੇਅ, ਸਨੈਪਡ੍ਰੈਗਨ 865 ਪ੍ਰੋਸੈਸਰ, 16 ਜੀ.ਬੀ. ਰੈਮ, 256 ਜੀ.ਬੀ. ਸਟੋਰੇਜ ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵਰਗੇ ਫੀਚਰਜ਼ ਮਿਲ ਸਕਦੇ ਹਨ। 

 

ਮੰਨਿਆ ਜਾ ਰਿਹਾ ਹੈ ਕਿ ਗਲੈਕਸੀ ਨੋਟ 20 ਅਲਟਰਾ ਦੇ ਰੀਅਰ ’ਚ ਆਇਤਾਕਾਰ ਸ਼ੇਪ ’ਚ ਤਿੰਨ ਕੈਮਰੇ ਹੋਣਗੇ। ਇਸ ਤੋਂ ਇਲਾਵਾ ਇਕ ਫਲੈਸ਼ ਐੱਲ.ਈ.ਡੀ. ਲਾਈਟ ਵੀ ਵੇਖੀ ਜਾ ਸਕਦੀ ਹੈ। ਉਥੇ ਹੀ ਐੱਸ-ਪੈੱਨ ਦੀ ਸੁਪੋਰਟ ਵੀ ਇਸ ਵਿਚ ਮਿਲੇਗੀ। ਸੈਮਸੰਗ ਆਪਣੇ ਨਵੇਂ ਗਲੈਕਸੀ ਨੋਟ 20 ਅਲਟਰਾ ਦੀ ਕੀਮਤ ਪ੍ਰੀਮੀਅਮ ਰੇਂਜ ’ਚ ਰੱਖੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਡਿਵਾਈਸ ਨੂੰ 5 ਅਗਸਤ ਤੋਂ ਸ਼ੁਰੂ ਹੋਣ ਵਾਲੇ Unpacked Event ’ਚ ਪੇਸ਼ ਕੀਤਾ ਜਾਵੇਗਾ। 


author

Rakesh

Content Editor

Related News