22 ਹਜ਼ਾਰ ਰੁਪਏ ਸਸਤਾ ਹੋਇਆ ਸੈਮਸੰਗ ਦਾ ਇਹ ਸਮਾਰਟਫੋਨ, ਜਾਣੋ ਨਵੀਂ ਕੀਮਤ

07/27/2021 5:55:50 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਸੈਮਸੰਗ ਦੇ ਫਲੈਗਸ਼ਿਪ ਸਮਾਰਟਫੋਨ ਨੂੰ ਖਰੀਦਣ ਲਈ ਕਿਸੇ ਆਫਰ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਸੈਮਸੰਗ ਦਾ ਫਲੈਗਸ਼ਿਪ ਸਮਾਰਟਫੋਨ Samsung Galaxy Note 20 ਹੁਣ ਸਸਤਾ ਹੋ ਗਿਆ ਹੈ। ਫੋਨ ਦੀ ਨਵੀਂ ਕੀਮਤ ਐਮੇਜ਼ਾਨ ਅਤੇ ਕੰਪਨੀ ਦੀ ਵੈੱਬਸਾਈਟ ’ਤੇ ਵਿਖੀ ਜਾ ਸਕਦੀ ਹੈ। ਦੱਸ ਦੇਈਏ ਕਿ Samsung Galaxy Note 20 ਨੂੰ ਪਿਛਲ ਸਾਲ ਅਗਸਤ ’ਚ ਲਾਂਚ ਕੀਤਾ ਗਿਆ ਸੀ। 

Samsung Galaxy Note 20 ਦੀ ਨਵੀਂ ਕੀਮਤ ਹੁਣ ਆਨਲਾਈਨ ਸਟੋਰ ’ਤੇ 54,999 ਰੁਪਏ ਅਤੇ ਆਫਲਾਈਨ ਸਟੋਰ ’ਤੇ 59,999 ਰੁਪਏ ਹੋ ਗਈ ਹੈ। ਅਜਿਹੇ ’ਚ ਦੇਖਿਆ ਜਾਵੇ ਤਾਂ ਇਸ ਫੋਨ ਦੀ ਕੀਮਤ ’ਚ 22,000 ਰੁਪਏ ਦੀ ਕਟੌਤੀ ਹੋਈ ਹੈ। ਇਥੇ ਇਕ ਗੱਲ ਗੌਰ ਕਰਨ ਵਾਲੀ ਇਹ ਹੈ ਕਿ ਜੇਕਰ ਤੁਸੀਂ Samsung Galaxy Note 20 ਦਾ ਬਲਿਊ ਵੇਰੀਐਂਟ ਖਰੀਦਦੇ ਹੋ ਤਾਂ ਤੁਹਾਨੂੰ 76,999 ਰੁਪਏ ਦੀ ਕੀਮਤ ਚੁਕਾਉਣੀ ਪਵੇਗੀ। ਨਵੀਂ ਕੀਮਤ ’ਤੇ ਬ੍ਰੋਨਜ਼ ਅਤੇ ਗਰੀਨ ਵੇਰੀਐਂਟ ਨੂੰ ਖਰੀਦਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– Samsung ਨੂੰ ਟੱਕਰ ਦੇਵੇਗੀ Tecno, ਇਸ ਦਿਨ ਲਾਂਚ ਕਰੇਗੀ 7000mAh ਬੈਟਰੀ ਵਾਲਾ ਫੋਨ

PunjabKesari

Samsung Galaxy Note 20 ਦੇ ਫੀਚਰਜ਼
ਫੋਨ ’ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ ਜਿਸ ਦਾ ਰਿਫ੍ਰੈਸ਼ ਰੇਟ 60Hz ਹੈ ਅਤੇ ਡਿਸਪਲੇਅ ਸੁਪਰ ਅਮੋਲੇਡ ਹੈ। ਫੋਨ ’ਚ ਐਕਸੀਨੋਸ 990 ਪ੍ਰੋਸੈਸਰ ਹੈ। ਹਾਲਾਂਕਿ, ਇਸ ਵਿਚ ਤੁਹਾਨੂੰ 5ਜੀ ਦੀ ਸੁਪੋਰਟ ਨਹੀਂ ਮਿਲੇਗੀ। 5ਜੀ ਲਈ ਤੁਹਾਨੂੰ Samsung Galaxy Note 20 Ultra ਖਰੀਦਣਾ ਪਵੇਗਾ। ਫੋਨ ’ਚ 8 ਜੀ.ਬੀ. ਰੈਮ+256 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ। 

ਇਹ ਵੀ ਪੜ੍ਹੋ– Amazon Prime Day sale: 1000 ਰੁਪਏ ਤੋਂ ਘੱਟ ਕੀਮਤ ’ਚ ਖ਼ਰੀਦੋ ਇਹ 5 ਗੈਜੇਟ

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਹੈ ਜਿਨ੍ਹਾਂ ’ਚ ਇਕ ਲੈੱਨਜ਼ 12 ਮੈਗਾਪਿਕਸਲ ਦਾ f/1.8 ਅਪਰਚਰ ਵਾਲਾ ਹੈ ਜੋ ਕਿ ਡਿਊਲ ਪਿਕਸਲ ਆਟੋਫੋਕਸ ਹੈ, ਉਥੇ ਹੀ ਦੂਜਾ ਲੈੱਨਜ਼ 64 ਮੈਗਾਪਿਕਸਲ ਦਾ ਅਤੇ ਤੀਜਾ ਲੈੱਨਜ਼ 12 ਮੈਗਾਪਿਕਸਲ ਦਾ ਹੈ। ਫੋਨ ਦੇ ਨਾਲ 30x ਸਪੇਸ ਜ਼ੂਮ ਮਿਲੇਗਾ। ਸੈਲਫੀ ਲਈ 10 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 4ਜੀ, ਬਲੂਟੁੱਥ 5.0, ਐੱਨ.ਐੱਫ.ਸੀ., ਵਾਇਰਲੈੱਸ ਚਾਰਜਿੰਗ ਅਤੇ ਇਨਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਇਸ ਵਿਚ 4300mAh ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। 


Rakesh

Content Editor

Related News