7,000mAh ਦੀ ਦਮਦਾਰ ਬੈਟਰੀ ਵਾਲੇ Galaxy M51 ਦੀ ਪਹਿਲੀ ਸੇਲ ਅੱਜ, ਜਾਣੋ ਕੀਮਤ

09/18/2020 11:10:44 AM

ਗੈਜੇਟ ਡੈਸਕ– ਸੈਮਸੰਗ ਨੇ ਹਾਲ ਹੀ ’ਚ 7,000mAh ਦੀ ਦਮਦਾਰ ਬੈਟਰੀ ਵਾਲੇ Galaxy M51 ਸਮਾਰਟਫੋਨ ਨੂੰ ਲਾਂਚ ਕੀਤਾ ਹੈ ਜਿਸ ਨੂੰ ਅੱਜ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਇਸ ਦਮਦਾਰ ਸਮਾਰਟਫੋਨ ਦੀ ਸੇਲ ਅੱਜ ਦੁਪਹਿਰ ਨੂੰ 12 ਵਜੇ ਐਮਾਜ਼ੋਨ ਅਤੇ Samsung.com ’ਤੇ ਸ਼ੁਰੂ ਹੋਵੇਗੀ ਹੋਵੇਗੀ। 

ਕੀਮਤ 
ਨਵੇਂ ਸੈਮਸੰਗ ਗਲੈਕਸੀ M51 ਨੂੰ 128 ਜੀ.ਬੀ. ਇੰਟਰਨਲ ਸਟੋਰੇਜ ਨਾਲ 6 ਜੀ.ਬੀ. ਰੈਮ ਅਤੇ 8 ਜੀ.ਬੀ. ਰੈਮ ਵਾਲੇ ਦੋ ਮਾਡਲਾਂ ’ਚ ਉਪਲੱਬਧ ਕੀਤਾ ਜਾਵੇਗਾ। ਪਹਿਲੇ 6 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ 24,999 ਰੁਪਏ ਹੈ, ਉਥੇ ਹੀ ਹਾਈ-ਐਂਡ 8 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ 26,999 ਰੁਪਏ ਰੱਖੀ ਗਈ ਹੈ। 

PunjabKesari

Samsung Galaxy M51 
ਡਿਸਪਲੇਅ    - 6.7 ਇੰਚ ਦੀ ਫੁਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਇਨਫਿਨਿਟੀ ਓ
ਪ੍ਰੋਸੈਸਰ    - ਕੁਆਲਕਾਮ ਦਾ ਸਨੈਪਡ੍ਰੈਗਨ 730ਜੀ
ਰੈਮ    - 6GB/8GB
ਸਟੋਰੇਜ    - 128GB
ਓ.ਐੱਸ.    - ਐਂਡਰਾਇਡ 10 ਅਧਾਰਿਤ OneUI
ਰੀਅਰ ਕੈਮਰਾ    - 64MP+12MP+5MP+5MP
ਫਰੰਟ ਕੈਮਰਾ    - 32MP
ਬੈਟਰੀ    - 7,000mAh (25 ਵਾਟ ਫਾਸਟ ਚਾਰਜਿੰਗ)
ਕੁਨੈਕਟੀਵਿਟੀ    - 4G, WiFi 802.11/b/g/n, ਬਲੂਟੂਥ 4.2, GPS, ਗਲੋਨਾਸ, 3.5mm ਹੈੱਡਫੋਨ ਜੈੱਕ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ


Rakesh

Content Editor

Related News