ਭਾਰਤ ''ਚ ਜਲਦ ਲਾਂਚ ਹੋਵੇਗਾ Samsung Galaxy M40
Wednesday, May 29, 2019 - 11:49 PM (IST)

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਹਾਲ ਹੀ 'ਚ ਮਾਰਕੀਟ 'ਚ ਆਪਣੀ ਐੱਮ ਸੀਰੀਜ਼ ਦੇ ਤਿੰਨ ਨਵੇਂ ਸਮਾਰਟੋਨ ਐੱਮ10, ਐੱਮ20 ਅਤੇ ਐੱਮ30 ਲਾਂਚ ਕੀਤੇ ਸਨ। ਇਸ ਨੂੰ ਦੇਖਦੇ ਹੋਏ ਹੁਣ ਸੈਮਸੰਗ ਹੁਣ ਐੱਮ40 ਨੂੰ ਲਾਂਚ ਕਰਨ ਲਈ ਤਿਆਰ ਹੈ। ਦੱਸਣਯੋਗ ਹੈ ਕਿ ਭਾਰਤੀ ਮਾਰਕੀਟ 'ਚ ਇਹ ਸਮਾਰਟਫੋਨ 11 ਜੂਨ ਨੂੰ ਲਾਂਚ ਕੀਤਾ ਜਾਵੇਗਾ। ਇਹ ਜਾਣਕਾਰੀ ਦੱਖਣੀ ਕੋਰੀਆਈ ਕੰਪਨੀ ਸੈਮਸੰਗ ਨੇ ਹੀ ਆਪਣੀ ਆਧਿਕਾਰਿਤ ਵੈੱਬਸਾਈਟ ਅਤੇ ਐਮਾਜ਼ੋਨ ਇੰਡੀਆ 'ਤੇ ਟੀਜ਼ਰ ਜਾਰੀ ਕਰ ਦਿੱਤਾ ਹੈ।
ਸੈਮਸੰਗ ਨੇ ਇਹ ਵੀ ਦੱਸਿਆ ਹੈ ਕਿ ਇਹ ਫੋਨ ਇਨਫਿਨਿਟੀ ਓ ਡਿਸਪਲੇਅ , ਅਤੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਆਵੇਗਾ। ਸੈਮਸੰਗ ਨੇ ਐੱਮ40 ਦੀ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਐਮਾਜ਼ੋਨ ਇੰਡੀਆ ਦੀ ਲਿਸਟਿੰਗ ਤੋਂ ਇਹ ਪਤਾ ਚੱਲਿਆ ਹੈ ਕਿ ਫੋਨ ਦੇ ਪਿਛਲੇ ਹਿੱਸੇ 'ਤੇ ਸਿੰਗਲ ਐੱਲ.ਈ.ਡੀ. ਫਲੈਸ਼ ਅਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਪੁਰਾਣੀ ਰਿਪੋਰਟ ਮੁਤਾਬਕ ਸੈਮਸੰਗ ਗਲੈਕਸੀ ਐੱਮ40 ਨੂੰ SM-M405F ਮਾਡਲ ਨੰਬਰ ਨਾਲ Geekbench 'ਤੇ ਲਿਸਟ ਕੀਤਾ ਗਿਆ ਸੀ।
ਲਿਸਟਿੰਗ ਤੋਂ ਪਤਾ ਚੱਲਿਆ ਹੈ ਕਿ ਗਲੈਕਸੀ ਐੱਮ40 'ਚ ਸਨੈਪਡਰੈਗਨ 675 ਪ੍ਰੋਸੈਸਰ, 6ਜੀ.ਬੀ. ਰੈਮ ਅਤੇ ਐਂਡ੍ਰਾਇਡ ਪਾਈ ਹੋਵੇਗਾ। ਇਕ ਵੱਖ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਹ ਫੋਨ 128 ਜੀ.ਬੀ. ਸਟੋਰੇਜ਼ ਨਾਲ ਆਵੇਗਾ। ਉਮੀਦ ਇਹ ਵੀ ਲਗਾਈ ਜਾ ਰਹੀ ਹੈ ਕਿ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ ਅਤੇ ਇਹ ਸੁਪਰ ਏਮੋਲੇਡ ਡਿਸਪਲੇਅ ਨਾਲ ਆਵੇਗਾ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਸੈਮਸੰਗ ਦੇ ਇਸ ਫੋਨ ਦੀ ਕੀਮਤ 25,000 ਰੁਪਏ ਦੇ ਕਰੀਬ ਹੋਵੇਗੀ।