6000mAh ਦੀ ਬੈਟਰੀ ਨਾਲ ਲਾਂਚ ਹੋਇਆ ਸੈਮਸੰਗ ਦਾ ਨਵਾਂ 5ਜੀ ਸਮਾਰਟਫੋਨ, ਜਾਣੋ ਕੀਮਤ

03/10/2023 1:57:40 PM

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਸੈਮਸੰਗ ਨੇ ਆਪਣੇ ਨਵੇਂ 5ਜੀ ਫੋਨ Samsung Galaxy M14 5G ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 6.6 ਇੰਚ ਦੀ ਪੀ.ਐੱਲ.ਐੱਸ. ਐੱਲ.ਸੀ.ਡੀ. ਡਿਸਪਲੇਅ ਅਤੇ Exynos 1330 ਚਿਪਸੈੱਟ ਦੇ ਨਾਲ ਪੇਸ਼ ਕੀਤਾ ਗਿਆ ਹੈ। 

Samsung Galaxy M14 5G ਦੀ ਕੀਮਤ

ਸੈਮਸੰਗ ਗਲੈਕਸੀ ਐੱਮ 14 5ਜੀ ਨੂੰ ਫਿਲਹਾਲ ਯੂਕ੍ਰੇਨ 'ਚ ਲਾਂਚ ਕੀਤਾ ਗਿਆ ਹੈ। ਫੋਨ ਨੂੰ ਜਲਦ ਹੀ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ। ਫੋਨ ਦੋ ਸਟੋਰੇਜ ਆਪਸ਼ਨ 'ਚ ਆਉਂਦਾ ਹੈ। ਇਸਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ UAH 8,299 (ਕਰੀਬ 18,300 ਰੁਪਏ) ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ UAH 8,999 (ਕਰੀਬ 20,000 ਰੁਪਏ) ਹੈ। ਹਾਲਾਂਕਿ, ਸੈਮਸੰਗ ਨੇ ਅਜੇ ਤਕ ਭਾਰਤ ਅਤੇ ਹੋਰ ਦੇਸ਼ਾਂ 'ਚ ਇਸ ਫੋਨ ੂੰ ਲਾਂਚ ਕਰਨ ਦਾ ਐਲਾਨ ਨਹੀਂ ਕੀਤਾ। 

Samsung Galaxy M14 5G ਦੇ ਫੀਚਰਜ਼

ਫੋਨ 'ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਪੀ.ਐੱਲ.ਐੱਸ. ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ। ਫੋਨ Exynos 1330 ਪ੍ਰੋਸੈਸਰ ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ। ਫੋਨ 'ਚ ਐਂਡਰਾਇਡ 13 ਆਧਾਰਿਤ ਵਨ ਯੂ.ਆਈ. ਮਿਲਦਾ ਹੈ। 

ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ, ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਸੈਕੇਂਡਰੀ ਕੈਮਰਾ 2 ਮੈਗਾਪਿਕਸਲ ਦਾ ਅਤੇ ਤੀਜਾ ਸੈਂਸਰ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਹੈ। ਸੈਲਫੀ ਲਈ ਫੋਨ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।

ਸਮਾਰਟਫੋਨ 'ਚ 6000mAh ਦੀ ਬੈਟਰੀ ਦਿੱਤੀ ਗਈ ਹੈ ਜੋ ਟਾਈਪ-ਸੀ ਚਾਰਜਿੰਗ ਪੋਰਟ ਅਤੇ 25 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ 'ਚ ਬਾਕਸ ਦੇ ਨਾਲ ਚਾਰਜਰ ਨਹੀਂ ਮਿਲਦਾ। ਫੋਨ 'ਚ ਸਾਈਡ ਫਿੰਗਰਪ੍ਰਿੰਟ ਸਕੈਨਰ ਵੀ ਹੈ।


Rakesh

Content Editor

Related News