ਸੈਮਸੰਗ ਨੇ ਭਾਰਤ ’ਚ ਸ਼ੁਰੂ ਕੀਤੀ ਗਲੈਕਸੀ M12 ਦੀ ਮਾਸ-ਪ੍ਰੋਡਕਸ਼ਨ, ਜਲਦ ਹੋ ਸਕਦੈ ਲਾਂਚ

Tuesday, Dec 29, 2020 - 06:02 PM (IST)

ਸੈਮਸੰਗ ਨੇ ਭਾਰਤ ’ਚ ਸ਼ੁਰੂ ਕੀਤੀ ਗਲੈਕਸੀ M12 ਦੀ ਮਾਸ-ਪ੍ਰੋਡਕਸ਼ਨ, ਜਲਦ ਹੋ ਸਕਦੈ ਲਾਂਚ

ਗੈਜੇਟ ਡੈਸਕ– ਸੈਮਸੰਗ ਜਲਦ ਹੀ ਆਪਣੇ ਨਵੇਂ ਸਮਾਰਟਫੋਨ ਗਲੈਕਸੀ M12 ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਹੈਂਡਸੈੱਟ ਦੀ ਮਾਸ-ਪ੍ਰੋਡਕਸ਼ਨ ਸੈਮਸੰਗ ਨੇ ਆਪਣੀ ਨੋਇਡਾ ਫੈਕਟਰੀ ’ਚ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਕੰਪਨੀ 6.7 ਇੰਚ ਦੀ ਇਨਫਿਨਿਟੀ-ਵੀ ਡਿਸਪਲੇਅ ਨਾਲ ਲੈ ਕੇ ਆਏਗੀ। ਇਸ ਤੋਂ ਇਲਾਵਾ ਬਿਹਤਰ ਬੈਟਰੀ ਬੈਕਅਪ ਲਈ ਇਸ ਵਿਚ 7000mAh ਦੀ ਸਮਰਥਾ ਵਾਲੀ ਬੈਟਰੀ ਵੀ ਦਿੱਤੀ ਗਈ ਹੋਵੇਗੀ। ਫੋਨ ਕਵਾਡ ਰੀਅਰ ਕੈਮਰਾ ਸੈੱਟਅਪ ਨਾਲ ਲਿਆਇਆ ਜਾਵੇਗਾ। ਫੋਨ ਦੇ ਉਪਰਲੇ ਕਿਨਾਰੇ ’ਤੇ ਸਿਮ-ਇਜੈਕਟਰ ਟਰੇ ਦਿੱਤੀ ਜਾ ਸਕਦੀ ਹੈ। 

ਹੁਣ ਤਕ ਸਾਹਮਣੇ ਆਈਆਂ ਲੀਕ ਰਿਪੋਰਟਾਂ ਮੁਤਾਬਕ, ਇਸ ਹੈਂਡਸੈੱਟ ਦੇ ਸੱਜੇ ਪਾਰੇ ਪਾਵਰ ਬਟਨ ’ਚ ਫਿੰਗਰਪ੍ਰਿੰਟ ਸਕੈਨਰ ਹੋਵੇਗਾ। ਹੈਂਡਸੈੱਟ ’ਚ ਹੇਠਲੇ ਪਾਸੇ 3.5 mm ਹੈੱਡਫੋਨ ਜੈੱਕ ਅਤੇ ਸਪੀਕਰ ਗਰੱਲ ਵੇਖਣ ਨੂੰ ਮਿਲੇਗੀ। ਇਸ ਵਿਚ ਐਕਸੀਨੋਸ 850 ਪ੍ਰੋਸੈਸਰ, 3 ਜੀ.ਬੀ. ਰੈਮ ਅਤੇ ਐਂਡਰਾਇਡ 10 ’ਤੇ ਅਧਾਰਿਤ ਵਨ ਯੂ.ਆਈ. 3.0 ਆਪਰੇਟਿੰਗ ਸਿਸਮਟ ਮਿਲ ਸਕਦਾ ਹੈ। 


author

Rakesh

Content Editor

Related News