ਸੈਮਸੰਗ ਦਾ ਨਵਾਂ ਐਂਡ੍ਰਾਇਡ ਗੋ ਗਲੈਕਸੀ J4 Core ਆਨਲਾਈਨ ਹੋਇਆ ਲਿਸਟ, ਫੀਚਰਸ ਦਾ ਹੋਇਆ ਖੁਲਾਸਾ

11/09/2018 1:38:44 PM

ਗੈਜੇਟ ਡੈਸਕ- ਦੱਖਣੀ ਕੋਰੀਆਈ ਮੋਬਾਈਲ ਨਿਰਮਾਤਾ ਕੰਪਨੀ Samsung ਆਪਣੀ ਗਲੈਕਸੀ ਜੇ4 ਸੀਰੀਜ ਦੇ ਵਿਸਥਾਰ 'ਤੇ ਕੰਮ ਕਰ ਰਹੀ ਹੈ। ਸੈਮਸੰਗ ਬਰਾਂਡ ਦਾ ਐਂਡ੍ਰਾਇਡ ਗੋ ਸਮਾਰਟਫੋਨ ਗਲੈਕਸੀ ਜੇ4 ਕੋਰ ਨੂੰ ਬ੍ਰਾਜ਼ੀਲ 'ਚ ਸਪਾਟ ਕੀਤਾ ਗਿਆ ਹੈ। ਇਕ ਸਟੋਰ ਦੁਆਰਾ ਗਲੈਕਸੀ ਜੇ4 ਕੋਰ ਨੂੰ ਲਿਸਟ ਕੀਤਾ ਗਿਆ ਹੈ, ਲਿਸਟਿੰਗ ਤੋਂ ਫੋਨ ਦਾ ਡਿਜ਼ਾਈਨ ਤੇ ਸਪੈਸੀਫਿਕੇਸ਼ਨ ਦੀ ਜਾਣਕਾਰੀ ਸਾਹਮਣੇ ਆ ਗਈ ਹਨ। Samsung ਗਲੈਕਸੀ ਜੇ4 ਕੋਰ ਨੀਲੇ ਰੰਗ, 1 ਜੀ. ਬੀ ਰੈਮ, 16 ਜੀ. ਬੀ ਸਟੋਰੇਜ ਤੇ ਡਿਊਲ-ਸਿਮ ਸਪੋਰਟ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। 

Colombo.com ਸਟੋਰ ਨੇ Samsung ਗਲੈਕਸੀ ਜੇ4 ਕੋਰ ਨੂੰ ਲਿਸਟ ਕਰ ਦਿੱਤਾ ਹੈ। ਲਿਸਟਿੰਗ ਦੇ ਮੁਤਾਬਕ ਡਿਊਲ-ਸਿਮ ਵਾਲਾ ਸੈਮਸੰਗ ਗਲੈਕਸੀ ਜੇ4 ਕੋਰ ਐਂਡ੍ਰਾਇਡ 8.1 ਓਰੀਓ (ਗੋ ਐਡੀਸ਼ਨ) 'ਤੇ ਚੱਲਦਾ ਹੈ। ਇਸ 'ਚ 18:9 ਆਸਪੈਕਟ ਰੇਸ਼ਿਓ ਵਾਲਾ 6 ਇੰਚ ਐੱਚ. ਡੀ+ (720x1480 ਪਿਕਸਲ) ਡਿਸਪਲੇਅ ਹੈ। ਡਿਸਪਲੇਅ ਦੇ ਊਪਰੀ ਤੇ ਹੇਠਲੇ ਹਿੱਸੇ 'ਤੇ ਬੇਜਜ਼ਲ ਮੌਜੂਦ ਹੈ। ਪਾਵਰ ਬਟਨ ਫੋਨ ਦੇ ਸੱਜੇ ਪਾਸੇ ਉਥੋ ਹੀ ਅਵਾਜ਼ ਵਧਾਉਣ ਤੇ ਘੱਟ ਕਰਨ ਦਾ ਬਟਨ ਖੱਬੇ ਪਾਸੇ ਹੈ। ਗਲੈਕਸੀ ਜੇ4 ਕੋਰ 'ਚ ਸਪੀਡ ਤੇ ਮਲਟੀਟਾਸਕਿੰਗ ਲਈ 1.4 ਗੀਗਾਹਰਟਜ਼ ਕਵਾਡ-ਕੋਰ ਸੀ. ਪੀ. ਯੂ. ਦੇ ਨਾਲ 1 ਜੀ. ਬੀ ਰੈਮ ਦਿੱਤੀ ਗਈ ਹੈ। ਫੋਟੋਜ਼ ਤੇ ਵੀਡੀਓ ਤੇ ਹੋਰ ਚੀਜਾਂ ਨੂੰ ਸੇਵ ਕਰਨ ਲਈ 16 ਜੀ. ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ, ਮਾਈਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ ਸਟੋਰੇਜ ਨੂੰ 256 ਜੀ. ਬੀ ਤੱਕ ਵਧਾਉਣਾ ਸੰਭਵ ਹੈ।PunjabKesari ਕੈਮਰਾ
ਫੋਨ ਦੇ ਬੈਕ ਪੈਨਲ 'ਤੇ ਫੋਟੋਗਰਾਫੀ ਲਈ ਸਿੰਗਲ ਰੀਅਰ ਕੈਮਰਾ ਨਜ਼ਰ ਆ ਰਿਹਾ ਹੈ। ਐੱਲ. ਈ. ਡੀ ਫਲੈਸ਼ ਦੇ ਨਾਲ ਅਰਪਚਰ ਐੱਫ/2.2 ਵਾਲਾ 8 ਮੈਗਾਪਿਕਸਲ ਦਾ ਰੀਅਰ ਸੈਂਸਰ ਮਿਲੇਗਾ। ਐੱਲ. ਈ. ਡੀ ਫਲੈਸ਼ ਦੇ ਨਾਲ ਸੈਲਫੀ ਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫਰੰਟ ਸੈਂਸਰ ਰਹੇਗਾ। ਕੈਮਰਾ ਐਪ 'ਚ ਪੈਨੋਰਮਿਕ, ਪ੍ਰੋ, ਡਾਇਨੈਮਿਕ ਫੋਕਸ, ਆਟੋ, ਸੁਪਰ ਸਲੋਅ-ਮੇਰਾ, ਈਮੋਜੀ ਏ. ਆਰ. ਤੇ ਟਾਈਮਲੈਪਸ ਜਿਹੇ ਫੀਚਰ ਸ਼ਾਮਲ ਹਨ। PunjabKesari
ਕੁਨੈੱਕਟੀਵਿਟੀ
ਗਲੈਕਸੀ ਜੇ4 ਕੋਰ 'ਚ ਬਲੂਟੁੱਥ ਵਰਜਨ 4.2, ਵਾਈ-ਫਾਈ 802.11 ਬੀ/ਜੀ/ਐੱਨ, ਜੀ. ਪੀ. ਐੱਸ, ਜੀ. ਪੀ. ਆਰ. ਐੱਸ ਨਾਲ ਕਈ ਹੋਰ ਫੀਚਰਸ ਸ਼ਾਮਲ ਹਨ । ਫੋਨ 'ਚ ਜਾਨ ਪਾਉਣ ਲਈ ਗਲੈਕਸੀ ਜੇ4 ਕੋਰ 'ਚ 3,300 ਐੱਮ. ਏ. ਐੱਚ ਦੀ ਬੈਟਰੀ ਦੇ ਨਾਲ ਐਕਸੇਲੇਰੋਮੀਟਰ, ਪ੍ਰਾਕਸਿਮਿਟੀ ਤੇ ਲਾਈਟ ਸੈਂਸਰ ਫੋਨ ਦਾ ਹਿੱਸਾ ਹਨ। ਸਮਾਰਟਫੋਨ ਦਾ ਭਾਰ 170 ਗਰਾਮ ਤੇ ਇਸ ਦੀ ਲੰਬਾਈ-ਚੌੜਾਈ 160.6x76.1x7.9 ਮਿਲੀਮੀਟਰ ਹੈ।


Related News