ਸੈਮਸੰਗ ਗਲੈਕਸੀ j3 ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

08/25/2016 4:16:53 PM

ਜਲੰਧਰ- ਜੇਕਰ ਤੁਸੀਂ ਵੀ ਬੇਹੱਦ ਘੱਟ ਕੀਮਤ ''ਚ ਵਧੀਆ ਫੀਚਰਸ ਵਾਲਾ ਬਿਹਤਰੀਨ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਸਮਾਂ ਹੈ ਕਿਉਂਕਿ ਸੈਮਸੰਗ ਆਪਣੇ ਇਕ ਸਮਾਰਟਫੋਨ ''ਤੇ ਭਾਰੀ ਡਿਸਕਾਊਂਟ ਦੇ ਰਹੀ ਹੈ। ਦਰਅਸਲ, ਮਾਰਚ ਮਹੀਨੇ ਦੇ ਅੰਤ ''ਚ 8,990 ਰੁਪਏ ''ਚ ਲਾਂਚ ਹੋਏ ਗਲੈਕਸੀ ਜੇ3 (6) ਹੈਂਡਸੈੱਟ 1,000 ਰੁਪਏ ਦੀ ਛੋਟ ਨਾਲ ਈ-ਕਾਮਰਸ ਸਾਈਟ ਸਨੈਪਡੀਲ ''ਤੇ 7,990 ਰੁਪਏ ''ਚ ਮਿਲ ਰਿਹਾ ਹੈ। 
ਗਲੈਕਸੀ ਜੇ3 (6) ''ਚ 5-ਇੰਚ ਦੀ ਐੱਚ.ਡੀ. (720x1280 ਪਿਕਸਲ) ਸੁਪਰ ਐਮੋਲੇਡ ਡਿਸਪਲੇ ਲੱਗੀ ਹੈ। ਹੈਂਡਸੈੱਟ ''ਚ 1.5 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਦੇ ਨਾਲ 1.5ਜੀ.ਬੀ. ਦੀ ਰੈਮ ਦਿੱਤੀ ਗਈ ਹੈ। ਇਸ ਦੀ ਇੰਟਰਨਲ ਸਟੋਰੇਜ 8ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲਣ ਵਾਲਾ ਗਲੈਕਸੀ ਜੇ3 ਸਮਾਰਟਪੋਨ ਟਚਵਿਜ਼ ਯੂ.ਆਈ. ਦੇ ਨਾਲ ਆਉਂਦਾ ਹੈ। 
ਸਮਾਰਟਫੋਨ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਆਟੋਫੋਕਸ ਕੈਮਰਾ ਹੈ। ਇਸ ਵਿਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਹੈਂਡਸੈੱਟ ਦਾ ਡਾਈਮੈਂਸ਼ਨ 142.3x71x7.9 ਮਿਲੀਮੀਟਰ ਹੈ ਅਤੇ ਭਾਰ 138 ਗ੍ਰਾਮ ਹੈ। ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ 4ਜੀ ਤੋਂ ਇਲਾਵਾ ਇਸ ਡਿਵਾਈਸ ''ਚ 3ਜੀ, ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਕੁਨੈਕਟੀਵਿਟੀ ਫੀਚਰ ਮੌਜੂਦ ਹਨ। ਹੈਂਡਸੈੱਟ 2600 ਐੱਮ.ਏ.ਐੱਚ. ਦੀ ਬੈਟਰੀ ਦੇ ਨਾਲ ਆਏਗਾ।

Related News