ਸੈਮਸੰਗ ਗਲੈਕਸੀ J3(2017) ਸਮਾਰਟਫੋਨ Gfxbench 'ਤੇ ਹੋਇਆ ਲਿਸਟ

Friday, Nov 10, 2017 - 02:30 PM (IST)

ਸੈਮਸੰਗ ਗਲੈਕਸੀ J3(2017) ਸਮਾਰਟਫੋਨ Gfxbench 'ਤੇ ਹੋਇਆ ਲਿਸਟ

ਜਲੰਧਰ- ਸੈਮਸੰਗ ਨੇ ਗਲੈਕਸੀ ਜੇ3 (2017) ਨੂੰ ਇਸ ਸਾਲ ਹੀ ਗਲੈਕਸੀ ਜੇ5 ਅਤੇ ਗਲੈਕਸੀ ਜੇ7 (2017) ਨਾਲ ਜੂਨ ਦੇ ਸਮੇਂ ਲਾਂਚ ਹੋਏ ਸਨ। ਹੁਣ ਕੰਪਨੀ ਗਲੈਕਸੀ ਜੇ3 (2017) ਸਮਾਰਟਫੋਨ ਦੇ ਸਕਸੈਸਰ ਡਿਵਾਈਸ 'ਤੇ ਕੰਮ ਕਰ ਰਹੀ ਹੈ, ਜੋ ਸੈਮਸੰਗ ਗਲੈਕਸੀ ਜੇ3 (2018) ਦੇ ਨਾਂ ਤੋਂ ਪੇਸ਼ ਕੀਤਾ ਜਾ ਸਕਦਾ ਹੈ। ਹਾਲ ਹੀ 'ਚ ਇਹ ਸਮਾਰਟਫੋਨ 76X ਬੈਂਚ ਬੈਂਚਮਾਰਕਿੰਗ ਵੈੱਬਸਾਈਟ 'ਚੇ ਲਿਸਟ ਦੇਖਿਆ ਗਿਆ ਹੈ। ਇਹ ਡਿਵਾਈਸ ਮਾਡਲ ਨੰਬਰ SM-J337 ਨਾਲ ਲਿਸਟ ਕੀਤਾ ਗਿਆ ਹੈ। ਅਸਲ 'ਚ ਗਲੈਕਸੀ ਜੇ3 (2018) ਹੀ ਹੈ। ਸੈਮਸੰਗ ਗੈਲਕਸੀ ਜੇ3 (2017) SM-J330F ਮਾਡਲ ਨੰਬਰ ਨਾਲ ਹੈ, ਇਹ ਨਵਾਂ ਸਮਾਰਟਫੋਨ ਸੈਮਸੰਗ ਗਲੈਕਸੀ ਜੇ3 (2018) ਹੀ ਹੈ।

GFX ਬੈਂਚ ਲਿਸਟਿੰਗ ਅਨੁਸਾਰ ਇਸ ਸਮਾਰਟਫੋਨ 'ਚ 5 ਇੰਚ ਦੀ ਐੱਚ. ਡੀ. ਡਿਸਪਲੇਅ ਨਾਲ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1280x720 ਪਿਕਸਲ ਹੈ, ਇਸ 'ਤੇ 5 ਫਿੰਗਰ ਜੈਸਚਰ ਸਪੋਰਟ ਵੀ ਦਿੱਤਾ ਗਿਆ ਹੈ। ਇਸ 'ਚ 1.5GHz ਕਵਾਡ-ਕੋਰ ਪ੍ਰੋਸੈਸਰ,  ਮਾਲੀ-G71 GPU, 2 ਜੀ. ਬੀ. ਰੈਮ, 16 ਜੀ. ਬੀ. ਦੀ ਇੰਟਰਨਲ ਸਟੋਰੇਜ ਸਮਰੱਥਾ ਹੈ, ਜਿਸ 'ਚ ਯੂਜ਼ਰਸ ਨੂੰ ਪ੍ਰਯੋਗ ਲਈ ਸਿਰਫ 9 ਜੀ. ਬੀ. ਹੀ ਮਿਲਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.1.1 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। 

 

samsung galaxy J3-2018

 

ਲਿਸਟਿੰਗ 'ਚ ਦੱਸਿਆ ਗਿਆ ਹੈ ਕਿ ਇਸ 'ਚ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ LED ਫਲੈਸ਼ ਨਾਲ ਹੈ। ਫਰੰਟ 'ਚ 5 ਮੈਗਾਪਿਕਸਲ ਦਿੱਤਾ ਹੈ। ਕਨੈਕਟੀਵਿਟੀ ਲਈ ਇਸ 'ਚ ਬਲੂਟੁੱਥ, GPS, ਵਾਈ-ਫਾਈ ਅਤੇ ਐਕਸਲੇਰੋਮੀਟਰ, ਜਿਓਰੋਸਕੋਪ ਅਤੇ ਪ੍ਰੋਕਿਸਮਿਟੀ ਸੈਂਸਰ ਆਦਿ ਹੈ। 

ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 5 ਇੰਚ ਦੀ ਐੱਚ. ਡੀ ਡਿਸਪਲੇਅ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 720x1280 ਪਿਕਸਲ ਹੈ, ਨਾਲ ਹੀ 1.4GHz ਕਵਾਰਡ-ਕੋਰ ਐਕਸਨਾਸ 7550 ਪ੍ਰੋਸੈਸਰ, 2 ਜੀ. ਬੀ. ਅਤੇ 16 ਜੀ. ਬੀ. ਦੀ ਇੰਟਰਨਲ ਸਟੋਰੇਜ ਸਹੂਲਤ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਰਾਹੀਂ 256 ਜੀ. ਬੀ. ਤੱਕ ਐਕਸਪੈਂਡ ਕੀਤਾ ਜਾ ਸਕਦਾ ਹੈ। 24,00 ਐੱਮ. ਏ. ਐੱਚ. ਦੀ ਬੈਟਰੀ ਨਾਲ ਇਹ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ।

ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ LED ਫਲੈਸ਼ ਨਾਲ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਇਸ 'ਚ 4G LTE, ਵਾਈ-ਫਾਈ, ਬਲੂਟੁੱਥ, GPS ਅਤੇ ਮਾਈਕ੍ਰੋ USB ਪੋਰਟ ਆਦਿ ਹੈ। ਇਸ ਨਾਲ ਹੀ ਜਿਓਰੋਸਕੋਪ, ਐਕਸਲੇਰੋਮੀਟਰ, ਮੈਗਨੇਟਿਕ ਅਤੇ ਪ੍ਰੋਕਸਮਿਟੀ ਸੈਂਸਰਸ ਹੈ। ਇਦ ਦਾ ਕੁੱਲ ਮਾਪ 140.9x70.1x8.7 ਮਿਮੀ ਅਤੇ ਵਜ਼ਨ ਲਗਭਗ 147 ਗ੍ਰਾਮ ਹੈ।


Related News