Samsung Galaxy Fold 2 ਸਮਾਰਟਫੋਨ 5 ਅਗਸਤ ਨੂੰ ਹੋਵੇਗਾ ਲਾਂਚ

07/20/2020 6:22:58 PM

ਗੈਜੇਟ ਡੈਸਕ– ਸੈਮਸੰਗ ਦਾ ‘Galaxy Unpacked’ ਈਵੈਂਟ 5 ਅਗਸਤ ਨੂੰ ਆਯੋਜਿਤ ਹੋਵੇਗਾ। ਇਸ ਈਵੈਂਟ ’ਚ ਕੰਪਨੀ ਆਪਣੇ ਕਈ ਨਵੇਂ ਡਿਵਾਈਸ ਲਾਂਚ ਕਰੇਗੀ। ਹੁਣ ਦੱਖਣ ਕੋਰੀਆਈ ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਅਨਪੈਕਡ ਈਵੈਂਟ ’ਚ Samsung Galaxy Fold 2 ਤੋਂ ਪਰਦਾ ਚੁੱਕਿਆ ਜਾਵੇਗਾ। ਸੈਮਸੰਗ ਯੂ.ਕੇ. ਨੇ ਟਵਿਟਰ ’ਤੇ ਇਕ ਸ਼ਾਰਟ ਵੀਡੀਓ ਟੀਜ਼ਰ ਸਾਂਝਾ ਕੀਤਾ ਹੈ। ਇਸ ਵੀਡੀਓ ਦਾ ਕੈਪਸ਼ਨ ਹੈ 'A new look unfolds'। ਟੀਜ਼ਰ ’ਚ ਇਕ ਬਟਰਫਲਾਈ ਲੋਗੋ ਹੈ ਜਿਸ ਨੂੰ ਸੈਮਸੰਗ ਨੇ ਪਿਛਲੇ ਸਾਲ ਗਲੈਕਸੀ ਫੋਲਡ ਸਮਾਰਟਫੋਨ ਲਈ ਇਸਤੇਮਾਲ ਕੀਤਾ ਸੀ। ਇਹ ਬਟਰਫਲਾਈ ਲੋਗੋ ਨਵੇਂ ‘ਮਿਸਟਿਕ ਬ੍ਰੋਨਜ਼’ ਰੰਗ ’ਚ ਵਿਖਾਈ ਦੇ ਰਿਹਾ ਹੈ ਅਤੇ ਇਹ ਅਜੇ ਤਕ ਈਵੈਂਟ ਦੀ ਹਾਈਲਾਈਟ ਰਿਹਾ ਹੈ। ਗਲੈਕਸੀ ਨੋਟ 20 ਅਲਟਰਾ ਅਤੇ ਗਲੈਕਸੀ ਬਡਸ ਲਾਈਵ ਨੂੰ ਵੀ ਇਸੇ ਰੰਗ ’ਚ ਵੇਖਿਆ ਜਾ ਚੁੱਕਾ ਹੈ। ਅਜਿਹਾ ਲਗਦਾ ਹੈ ਕਿ ਗਲੈਕਸੀ ਫੋਲਡ 2 ਨੂੰ ਵੀ ਮਿਸਟਿਕ ਗੋਲਡ ਰੰਗ ’ਚ ਲਾਂਚ ਕੀਤਾ ਜਾਵੇਗਾ। 

 

ਨਵੇਂ ਫੋਲਡੇਬਲ ਫੋਨ ’ਚ ਹੋਣਗੇ 5 ਕੈਮਰੇ
ਲੀਕ ਅਤੇ ਰਿਪੋਰਟਾਂ ਮੁਤਾਬਕ, ਗਲੈਕਸੀ ਫੋਲਡ 2 ਜਾਂ ਗਲੈਕਸੀ ਜ਼ੈੱਡ ਫੋਲਡ 2 ’ਚ 7.7 ਇੰਚ ਸੁਪਰ ਅਮੋਲੇਡ ਡਿਸਪਲੇਅ ਹੋ ਸਕਦੀ ਹੈ ਜੋ 120 ਹਰਟਜ਼ ਰਿਫ੍ਰੈਸ਼ ਰੇਟ ਨਾਲ ਆਏਗੀ। ਇਹ ਫੋਨ ’ਚ ਅੰਦਰਲੇ ਪਾਸੇ ਦਿੱਤੇ ਗਈ ਸਕਰੀਨ ਹੋਵੇਗੀ। ਗਲੈਕਸੀ ਫੋਲਡ 2 ’ਚ ਉਪਰਲੇ ਪਾਸੇ 6.3 ਇੰਚ ਸੁਪਰ ਅਮੋਲੇਡ ਡਿਸਪਲੇਅ ਹੋਵੇਗੀ। ਸੈਮਸੰਗ ਦੇ ਇਸ ਆਉਣ ਵਾਲੇ ਫੋਲਡੇਬਲ ਫੋਨ ’ਚ ਕੁਆਲਕਾਮ ਦਾ ਨਵਾਂ ਸਨੈਪਡ੍ਰੈਗਨ 865+ ਪ੍ਰੋਸੈਸਰ ਦਿੱਤਾ ਜਾਵੇਗਾ। ਇਸ ਵਿਚ ਦੋ ਬੈਟਰੀਆਂ ਹੋਣਗੀਆਂ ਜਿਨ੍ਹਾਂ ਦੀ ਕੁਲ ਸਮਰੱਥਾ 4365mAh ਹੋਵੇਗੀ। 

ਫੋਟੋਗ੍ਰਾਫੀ ਲਈ ਫੋਨ ’ਚ 10 ਮੈਗਾਪਿਕਸਲ ਸੈਂਸਰ ਬਾਹਰ ਅਤੇ ਅੰਦਰ ਦਿੱਤਾ ਜਾ ਸਕਦਾ ਹੈ। ਫੋਨ ’ਚ ਰੀਅਰ ’ਤੇ ਟ੍ਰਿਪਲ ਕੈਮਰਾ ਸੈੱਟਅਪ ਹੋਵੇਗਾ। ਇਸ ਤੋਂ ਇਲਾਵਾ ਹੈਂਡਸੈੱਟ ’ਚ 64 ਮੈਗਾਪਿਕਸ ਟੈਲੀਫੋਟੋ ਲੈੱਨਜ਼, 12 ਮੈਗਾਪਿਕਸਲ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 12 ਮੈਗਾਪਿਕਸਲ ਵਾਈਡ ਐਂਗਲ ਲੈੱਨਜ਼ ਦਿੱਤਾ ਜਾਵੇਗਾ। ਯਾਨੀ ਕੁਲ ਮਿਲਾ ਕੇ ਗਲੈਕਸੀ ਫੋਲਡ 2 ’ਚ 5 ਕੈਮਰੇ ਦਿੱਤੇ ਜਾਣਗੇ। ਗਲੈਕਸੀ ਫੋਲਡ 2 ’ਚ ਸਾਈਡ-ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਅਤੇ 5ਜ ਸੁਪੋਰਟ ਦਿੱਤੀ ਜਾਣ ਦੀ ਉਮੀਦ ਹੈ। 

ਸੈਮਸੰਗ ਦੁਆਰਾ ਈਵੈਂਟ ’ਚ ਗਲੈਕਸੀ ਜ਼ੈੱਡ ਫਲਿਪ 5ਜੀ ਸਮਾਰਟਫੋਨ ਵੀ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗਲੈਕਸੀ ਨੋਟ 20, ਗਲੈਕਸੀ ਨੋਟ 20 ਪਲੱਸ, ਗਲੈਕਸੀ ਨੋਟ 20 ਅਲਟਰਾ ਅਤੇ ਗਲਕੈਸੀ ਵਾਟ 3 ਦੇ ਨਾਲ ਗਲੈਕਸੀ ਬਡਸ ਲਾਈਵ ਵੀ ਇਸ ਈਵੈਂਟ ’ਚ ਲਾਂਚ ਹੋ ਸਕਦੇ ਹਨ। 


Rakesh

Content Editor

Related News