ਸੈਮਸੰਗ ਦਾ ਨਵਾਂ ਫਿਟਨੈੱਸ ਟ੍ਰੈਕ ਭਾਰਤ ’ਚ ਲਾਂਚ, ਕੀਮਤ 4 ਹਜ਼ਾਰ ਰੁਪਏ ਤੋਂ ਵੀ ਘੱਟ

Saturday, Oct 17, 2020 - 06:07 PM (IST)

ਸੈਮਸੰਗ ਦਾ ਨਵਾਂ ਫਿਟਨੈੱਸ ਟ੍ਰੈਕ ਭਾਰਤ ’ਚ ਲਾਂਚ, ਕੀਮਤ 4 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਸੈਮਸੰਗ ਨੇ ਭਾਰਤ ’ਚ ਆਪਣੇ ਪ੍ਰੋਡਕਟ ਦੀ ਰੇਂਜ ਨੂੰ ਵਧਾਉਂਦੇ ਹੋਏ ਗਲੈਕਸੀ ਫਿਟ 2 ਫਿਟਨੈੱਸ ਟ੍ਰੈਕਰ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 3,999 ਰੁਪਏ ਰੱਖੀ ਗਈ ਹੈ। ਇਸ ਨੂੰ ਕਾਲੇ ਅਤੇ ਸਕਾਰਲੇਟ ਰੰਗ ’ਚ ਖ਼ਰੀਦਿਆ ਜਾ ਸਕੇਗਾ। ਇਸ ਬੈਂਡ ਦੀ ਵਿਕਰੀ ਐਮਾਜ਼ੋਨ ਇੰਡੀਆ ਅਤੇ ਸੈਮਸੰਗ ਦੇ ਆਨਲਾਈਨ ਸਟੋਰ ’ਤੇ ਸ਼ੁਰੂ ਹੋ ਗਈ ਹੈ। 

ਸੈਮਸੰਗ ਗਲੈਕਸੀ ਫਿਟ 2 ਦੀਆਂ ਖੂਬੀਆਂ
ਸੈਮਸੰਗ ਗਲੈਕਸੀ ਫਿਟ 2 ’ਚ 1.1 ਇੰਚ ਦੀ ਅਮੋਲੇਡ ਡਿਸਪਲੇਅ ਮਿਲੇਗੀ ਜਿਸ ਦੀ ਬ੍ਰਾਈਟਨੈੱਸ 450 ਨਿਟਸ ਹੈ। ਇਸ ਵਿਚ ਫਰੰਟ ਟੱਚ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਨੈਵਿਗੇਸ਼ਨ ਲਈ ਬਟਨ ਦਿੱਤਾ ਗਿਆ ਹੈ। ਬਟਨ ’ਚ ਵੇਕਅਪ, ਰਿਟਰਨ ਹੋਮ ਅਤੇ ਕੈਂਸਲ ਦੀ ਸੁਪੋਰਟ ਹੈ। ਗਲੈਕਸੀ ਫਿਟ 2 ਲਈ 70 ਵਾਚ ਫੇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। 

ਇਸ ਵਿਚ 5 ਆਟੋਮੈਟਿਕ ਵਰਕਆਊਟ ਅਤੇ ਸੈਮਸੰਗ ਹੈਲਥ ਐਪ ਨਾਲ 90 ਤੋਂ ਜ਼ਿਆਦਾ ਵਰਕਆਊਟ ਮੋਡਸ ਮਿਲਣਗੇ। ਬੈਂਡ ਦੇ ਨਾਲ ਸਲੀਪ ਟ੍ਰੈਕ ਐਨਾਲਿਸਿਸ ਵੀ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ ਸਟ੍ਰੈਸ ਟ੍ਰੈਕਿੰਗ ਵੀ ਹੈ। ਇਸ ਬੈਂਡ ’ਚ 159mAh ਦੀ ਬੈਟਰੀ ਮਿਲੇਗੀ ਜਿਸ ਨੂੰ ਲੈ ਕੇ 15 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਬੈਂਡ ਦਾ ਭਾਰ 21 ਗ੍ਰਾਮ ਹੈ। 


author

Rakesh

Content Editor

Related News