ਜਲਦ ਲਾਂਚ ਹੋਣਗੇ ਸੈਮਸੰਗ ਦੇ ਸਸਤੇ Galaxy C5 ਅਤੇ C7 ਸਮਾਰਟਫੋਨਸ
Saturday, May 14, 2016 - 05:27 PM (IST)

ਜਲੰਧਰ: ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਜਲਦ ਹੀ ਬਾਜ਼ਾਰ ''ਚ ਆਪਣੇ ਦੋ ਨਵੇਂ ਡਿਵਾਇਸ ਗਲੈਕਸੀ C5 ਅਤੇ C7 ਨੂੰ ਪੇਸ਼ ਕਰ ਸਕਦੀ ਹੈ। ਜਿਵੇਂ ਕਿ ਇਸ ਦੀਆਂ ਪਹਿਲਾਂ ਵੀ ਲੀਕ ਹੋਈਆਂ ਤਸਵੀਰਾਂ ਜ਼ਰੀਏ ਇਸ ਦੋ ਨਵੇਂ ਡਿਵਾਇਸ ਦੇ ਸਪੇਕ ਦੀ ਜਾਣਕਾਰੀ ਸਾਹਮਣੇ ਆ ਚੁੱਕੀਆਂ ਹਨ। ਇਕ ਵਾਰ ਫਿਰ ਇਨ੍ਹਾਂ ਦੇ ਸਪੇਕ ਦੀ ਤਸਵੀਰ ਸਾਹਮਣੇ ਆਈ ਹੈ।
ਰਿਪੋਰਟ ਮਤਾਬਕ, ਮੇਟਲ-ਬਾਡੀ ਨਾਲ ਬਣੇ ਇਨ੍ਹਾਂ ਦੋਨਾਂ ਸਮਾਰਟਫੋਨ ''ਚ ਸਿਰਫ ਇਨ੍ਹਾਂ ਦੇ ਸਾਇਜ਼ ਦਾ ਫਰਕ ਹੈ, ਗਲੈਕਸੀ 35 ਚ 5.2 ਇੰਚ ਫੁੱਲ HD ਡਿਸਪਲੇ ਨਾਲ 2600mAh ਬੈਟਰੀ ਹੋ ਸਕਦੀ ਹੈ ਜਦ ਕਿ ਗਲੈਕਸੀ C7 ''ਚ 5.7 ਇੰਚ ਫੁੱਲ HD ਡਿਸਪਲੇ 3300mAh ਦੀ ਬੈਟਰੀ ਮੌਜੂਦ ਹੋ ਸਕਦੀ ਹੈ।
ਸੈਮਸੰਗ ਦੇ ਦੋਨਾਂ ਨਵੇਂ ਡਿਵਾਇਸਿਸ ਦ ਸਾਰੇ ਸਪੈਸੀਫਿਕੇਸ਼ਨ ਲੱਗਭੱਗ ਇਕ ਜਿਹੇ ਹੀ ਹਨ। ਦੋਨ੍ਹਾਂ ਫੋਨ ''ਚ ਕਵਾਲਕਾਮ ਸਨੈਪਡ੍ਰੈਗਨ 617 ਆਕਟਾ-ਕੋਰ ਪ੍ਰੋਸੈਸਰ, 4GB ਰੈਮ ਅਤੇ 32GB ਇੰਟਰਨਲ ਸਟੋਰੇਜ ਹੋ ਸਕਦੀ ਹਨ। ਇਸ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੋਨਾਂ ਸਮਾਰਟਫੋਨ ''ਚ 16 MP ਅਤੇ 8 MP ਦਾ ਕੈਮਰਾ ਮੌਜੂਦ ਹੋ ਸਕਦਾ ਹੈ। ਇਸ ਨਾਲ ਹੀ ਅੰਦਾਜ਼ਾ ਇਹ ਵੀ ਲਗਾਏ ਜਾ ਰਹੇ ਹਨ ਕਿ ਇਸ ''ਚ ਸੈਮਸੰਗ ਦੀ ਅਲਟਰਾ ਹਾਈ-ਸਾਊਂਡ ਕੁਆਲਿਟੀ ਆਡੀਓ ਦਿੱਤਾ ਜਾ ਸਕਦਾ ਹੈ। ਗਲੈਕਸੀ C5 ਦੀ ਕੀਮਤ CNY 1, 599 (ਲਗਭਗ 16,400 ਰੁਪਏ) ਜਦ ਕਿ ਗਲੈਕਸੀ C7 ਦੀ ਕੀਮਤ CNY 1,799 (ਲਗਭਗ 18,400 ਰੁਪਏ) ਹੋ ਸਕਦੀ ਹੈ।