ਸੈਮਸੰਗ ਗਲੈਕਸੀ ਬਡਸ ਪ੍ਰੋ ’ਚ ਮਿਲੇਗਾ ਥਿਏਟਰ ਵਰਗਾ ਦਮਦਾਰ ਸਾਊਂਡ

Wednesday, Dec 23, 2020 - 11:59 AM (IST)

ਗੈਜੇਟ ਡੈਸਕ– ਸੈਮਸੰਗ ਅਗਲੇ ਮਹੀਨੇ ਆਪਣੀ ਗਲੈਕਸੀ ਐੱਸ 21 ਸੀਰੀਜ਼ ਨੂੰ ਲਾਂਚ ਕਰਨ ਵਾਲੀ ਹੈ। ਇਸ ਸੀਰੀਜ਼ ਨੂੰ ਕੰਪਨੀ ਵਰਚੁਅਲ ਗਲੈਕਸੀ ਅਨਪੈਕਡ ਈਵੈਂਟ ’ਚ ਲਾਂਚ ਕਰਨ ਵਾਲੀ ਹੈ। ਗਲੈਕਸੀ ਐੱਸ 21 ਸੀਰੀਜ਼ ਦੇ ਸਮਾਰਟਫੋਨਾਂ ਨਾਲ ਕੰਪਨੀ ਇਸ ਈਵੈਂਟ ’ਚ ਆਪਣਾ ਟਰੂ ਵਾਇਰਲੈੱਸ ਈਅਰਬਡਬਸ ‘ਗਲੈਕਸੀ ਬਡਸ ਪ੍ਰੋ’ ਨੂੰ ਵੀ ਲਾਂਚ ਕਰਨ ਵਾਲੀ ਹੈ। ਇਨ੍ਹਾਂ ਵਾਇਰਲੈੱਸ ਈਅਰਡਬਸ ਨੂੰ ਲਾਂਚ ਹੋਣ ’ਚ ਅਜੇ ਕੁਝ ਦਿਨ ਬਚੇ ਹਨ ਪਰ ਲੀਕ ’ਚ ਇਨ੍ਹਾਂ ਦੇ ਡਿਜ਼ਾਇਨ ਅਤੇ ਕੁਝ ਖ਼ਾਸ ਫੀਚਰਜ਼ ਦਾ ਪਤਾ ਚਲ ਗਿਆ ਹੈ। ਇਨ੍ਹਾਂ ਬਡਸ ਦੀ ਸਭ ਤੋਂ ਖ਼ਾਸ ਗੱਲ ਹੋਵੇਗੀ ਕਿ ਇਨ੍ਹਾਂ ’ਚ ਥਿਏਟਰ ਵਰਗਾ ਦਮਦਾਰ ਸਾਊਂਡ ਆਊਟਪੁਟ ਮਿਲੇਗਾ। 

ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ

ਨੌਇਜ਼ ਕੈਂਸਲੇਸ਼ਨ ਨੂੰ ਕਰ ਸਕੋਗੇ ਅਜਸਟ
ਟਿਪਸਟਰ ਈਸ਼ਾਨ ਅਗਰਵਾਲ ਮੁਤਾਬਕ, ਗਲੈਕਸੀ ਬਡਸ ਪ੍ਰੋ ’ਚ ਮਲਟੀਪਲ ਲੈਵਲ ਐਕਟਿਵ ਨੌਇਜ਼ ਕੈਂਸਲੇਸ਼ਨ ਅਤੇ ਐਂਬੀਅੰਟ ਸਾਊਂਡ ਸੁਪੋਰਟ ਮਿਲੇਗਾ। ਇਸ ਫੀਚਰ ਦੀ ਖ਼ਾਸ ਗੱਲ ਹੋਵੇਗੀ ਕਿ ਯੂਜ਼ਰ ਇਸ ਨਾਲ ਆਪਣੀ ਮਰਜ਼ੀ ਦੇ ਹਿਸਾਬ ਨਾਲ ਨੌਇਜ਼ ਕੈਂਸਲੇਸ਼ਨ ਅਤੇ ਐਂਬੀਅੰਟ ਸਾਊਂਡ ਨੂੰ ਅਜਸਟ ਕਰ ਸਕਣਗੇ।

ਇਹ ਵੀ ਪੜ੍ਹੋ– ਆਈਫੋਨ ਤੇ ਮੈਕਬੁੱਕ ਤੋਂ ਬਾਅਦ ਹੁਣ ‘ਐਪਲ’ ਲਿਆ ਰਹੀ ਇਲੈਕਟ੍ਰਿਕ ਕਾਰ, ਜਾਣੋ ਕਦੋਂ ਹੋਵੇਗੀ ਲਾਂਚ

ਨੌਇਜ਼ ਕੈਂਸਲੇਸ਼ਨ ਲਈ ਵੱਖ-ਵੱਖ ਲੈਵਲ
ਇਹ ਫੀਚਰ Jabra Elite 85t ਵਰਗਾ ਹੈ। ਇਸ ਵਿਚ ਯੂਜ਼ਰਸ ਨੂੰ ਨੌਇਜ਼ ਕੈਂਸਲੇਸ਼ਨ ਸਿਲੈਕਟ ਕਰਨ ਲਈ 11 ਵੱਖ-ਵੱਖ ਲੈਵਲ ਮਿਲਦੇ ਹਨ। ਗਲੈਕਸੀ ਬਡਸ ਪ੍ਰੋ ’ਚ ਯੂਜ਼ਰਸ ਨੂੰ ਐਂਬੀਅੰਟ ਸਾਊਂਡ ਵੀ ਅਜਸਟ ਕਰਨ ਦਾ ਫੀਚਰ ਮਿਲੇਗਾ। ਹੋ ਸਕਦਾ ਹੈ ਕਿ ਇਹ ਫੀਚਰ ਹੁਵਾਵੇਈ ਫਰੀ ਬਡਸ ਸਟੂਡੀਓ ਦੀ ਤਰ੍ਹਾਂ ਕੰਮ ਕਰੇ। 

ਇਹ ਵੀ ਪੜ੍ਹੋ– 2020 ’ਚ ਇਸ ਯੂਟਿਊਬਰ ਨੇ ਕਮਾਏ ਸਭ ਤੋਂ ਜ਼ਿਆਦਾ ਪੈਸੇ, ਉਮਰ ਤੇ ਕਮਾਈ ਜਾਣ ਉੱਡ ਜਾਣਗੇ ਹੋਸ਼

ਫੀਚਰ ਨੂੰ ਕੰਟਰੋਲ ਕਰਨ ਲਈ ਵਿਅਰੇਬਲ ਐਪ
ਟਿਪਸਟਰ ਨੇ ਇਹ ਨਹੀਂ ਦੱਸਿਆ ਕਿ ਇਹ ਦੋਵੇਂ ਫੀਚਰ ਐਪ ਨਾਲ ਕੰਟਰੋਲ ਹੋਣਗੇ ਜਾਂ ਈਅਰਬਡਸ ’ਤੇ ਦਿੱਤੇ ਗਏ ਕੰਟਰੋਲ ਨਾਲ। ਹਾਲਾਂਕਿ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗਲੈਕਸੀ ਬਡਸ ਪ੍ਰੋ ਦੇ ਇਨ੍ਹਾਂ ਫੀਚਰਜ਼ ਨੂੰ ਐਕਸੈਸ ਕਰਨ ਲਈ ਗਲੈਕਸੀ ਵਿਅਰੇਬਲ ਐਪ ਨੂੰ ਲਾਂਚ ਕਰਨਾ ਪੈ ਸਕਦਾ ਹੈ। 

ਇਹ ਵੀ ਪੜ੍ਹੋ– ਸੈਮਸੰਗ ਭਾਰਤ ’ਚ ਲਿਆ ਰਹੀ ਨਵਾਂ ਪ੍ਰੋਡਕਟ, ਬਿਨਾਂ ਧੋਤੇ ਹੀ ਮਿੰਟਾਂ ’ਚ ਸਾਫ਼ ਹੋ ਜਾਣਗੇ ਕੱਪੜੇ

ਈਅਰਬਡਸ ’ਚ ਥਿਏਟਰ ਵਰਗਾ ਸਾਊਂਟ ਇਫੈਕਟ
ਇਨ੍ਹਾਂ ਬਡਸ ’ਚ ਐਂਬੀਅੰਟ ਸਾਊਂਡ ਮੋਡ ਲਈ ਆਟੋਮੈਟਿਕ ਸਵਿਚਿੰਗ ਸੁਪੋਰਟ ਵੀ ਦਿੱਤਾ ਜਾ ਸਕਦਾ ਹੈ। ਇਹ ਫੀਚਰ ਉਦੋਂ ਕੰਮ ਕਰੇਗਾ ਜਦੋਂ ਈਅਰਬਡਸ ਵੌਇਸ ਨੂੰ ਡਿਟੈਕਟ ਕਰਨਗੇ। ਟਿਪਸਟਰ ਈਸ਼ਾਨ ਅਗਰਵਾਲ ਨੇ ਦੱਸਿਆ ਕਿ ਗਲੈਕਸੀ ਬਡਸ ਪ੍ਰੋ ’ਚ 3D Spatial Audio ਫੀਚਰ ਵੀ ਮਿਲੇਗਾ। ਇਹ ਫੀਚਰ ਹੈੱਡ ਟ੍ਰੈਕਿੰਗ ਸੁਪੋਰਟ ਨਾਲ ਆਏਗਾ। ਇਸ ਫੀਚਰ ਨੂੰ ਐਪਲ ਨੇ ਕੁਝ ਮਹੀਨੇ ਪਹਿਲਾਂ ਆਪਣੇ ਏਅਰਪੌਡਸ ਪ੍ਰੋ ਲਈ ਲਾਂਚ ਕੀਤਾ ਸੀ। ਇਸ ਫੀਚਰ ਦੀ ਖ਼ਾਸ ਗੱਲ ਹੈ ਕਿ ਇਸ ਨਾਲ ਯੂਜ਼ਰਸ ਨੂੰ ਈਅਰਬਡਸ ’ਚ ਥਿਏਟਰ ਵਰਗਾ ਸਾਊਂਡ ਅਨੁਭਵ ਮਿਲੇਗਾ। 


Rakesh

Content Editor

Related News