ਲਾਂਚ ਤੋਂ ਪਹਿਲਾਂ ਲੀਕ ਹੋਈ ਸੈਮਸੰਗ ਗਲੈਕਸੀ ਬਡਸ ਪ੍ਰੋ ਦੀ ਕੀਮਤ

Monday, Dec 28, 2020 - 11:49 AM (IST)

ਲਾਂਚ ਤੋਂ ਪਹਿਲਾਂ ਲੀਕ ਹੋਈ ਸੈਮਸੰਗ ਗਲੈਕਸੀ ਬਡਸ ਪ੍ਰੋ ਦੀ ਕੀਮਤ

ਗੈਜੇਟ ਡੈਸਕ– ਸੈਮਸੰਗ ਭਾਰਤ ’ਚ ਬਹੁਤ ਜਲਦ ਆਪਣੇ ਨਵੇਂ ਵਾਇਰਲੈੱਸ ਗਲੈਕਸੀ ਬਡਸ ਪ੍ਰੋ ਨੂੰ ਲਾਂਚ ਕਰਨ ਵਾਲੀ ਹੈ। ਲਾਂਚ ਤੋਂ ਪਹਿਲਾਂ ਇਨ੍ਹਾਂ ਵਾਇਰਲੈੱਸ ਬਡਸ ਦੀ ਕੀਮਤ ਦਾ ਖੁਲਾਸਾ ਹੋ ਗਿਆ ਹੈ। ਰਿਪੋਰਟ ਮੁਤਾਬਕ, ਸੈਮਸੰਗ ਦੇ ਆਉਣ ਵਾਲੇ ਵਾਇਰਲੈੱਸ ਗਲੈਕਸੀ ਬਡਸ ਪ੍ਰੋ ਦੀ ਕੀਮਤ 199 ਡਾਲਰ (ਕਰੀਬ 14,694 ਰੁਪਏ) ਰੱਖੀ ਜਾਵੇਗੀ। ਯਾਨੀ ਇਹ ਐਪਲ ਦੇ ਏਅਰਪੌਡਸ ਪ੍ਰੋ ਨਾਲੋਂ 3,677 ਰੁਪਏ ਸਸਤੇ ਹੋਣਗੇ। 

ਜਨਵਰੀ ’ਚ ਲਾਂਚ ਹੋਣ ਦੀ ਉਮੀਦ
ਰਿਪੋਰਟ ਮੁਤਾਬਕ, ਸੈਮਸੰਗ ਇਨ੍ਹਾਂ ਵਾਇਰਲੈੱਸ ਬਡਸ ਨੂੰ ਜਨਵਰੀ 2021 ’ਚ ਲਾਂਚ ਕਰ ਸਕਦੀ ਹੈ ਅਤੇ ਇਨ੍ਹਾਂ ਨੂੰ ਸੈਮਸੰਗ ਗਲੈਕਸੀ S21 ਸੀਰੀਜ਼ ਦੇ ਲਾਂਚ ਈਵੈਂਟ ਦੌਰਾਨ ਹੀ ਲਿਆਇਆ ਜਾਵੇਗਾ। ਫੀਚਰਜ਼ ਦੀ ਗੱਲ ਕਰੀਏ ਤਾਂ ਇਨ੍ਹਾਂ ਵਾਇਰਲੈੱਸ ਬਡਸ ਨੂੰ ਇਕ ਵਾਰ ਚਾਰਜ ਕਰਕੇ 8 ਘੰਟਿਆਂ ਤਕ ਇਸਤੇਮਾਲ ਕੀਤਾ ਜਾ ਸਕੇਗਾ। ਇਨ੍ਹਾਂ ’ਚ 11mm ਦਾ ਵੂਫਰ ਅਤੇ 6.5mm ਦੇ ਟਵੀਟਰ ਲੱਗੇ ਹੋਣਗੇ। ਇਸ ਤੋਂ ਇਲਾਵਾ ਇਨ੍ਹਾਂ ਨੂੰ IPX7 ਰੇਟਿੰਗ ਨਾਲ ਲਿਆਇਆ ਜਾਵੇਗਾ ਯਾਨੀ ਧੂੜ ਅਤੇ ਪਾਣੀ ਪੈਣ ’ਤੇ ਵੀ ਇਹ ਖ਼ਰਾਬ ਨਹੀਂ ਹੋਣਗੇ, ਤੁਸੀਂ ਇਨ੍ਹਾਂ ਨੂੰ ਬਿਨਾਂ ਕਿਸੇ ਤਰ੍ਹਾਂ ਦੀ ਚਿੰਤਾ ਕੀਤੇ ਇਸਤੇਮਾਲ ਕਰ ਸਕੋਗੇ। 


author

Rakesh

Content Editor

Related News