ਸੈਮਸੰਗ ਦੇ ਇਸ ਸਮਾਰਟਫੋਨ ਦੀ ਕੀਮਤ ਤੇ ਉਪਲੱਬਧਤਾ ਦਾ ਹੋਇਆ ਖੁਲਾਸਾ

Sunday, Dec 23, 2018 - 02:02 AM (IST)

ਸੈਮਸੰਗ ਦੇ ਇਸ ਸਮਾਰਟਫੋਨ ਦੀ ਕੀਮਤ ਤੇ ਉਪਲੱਬਧਤਾ ਦਾ ਹੋਇਆ ਖੁਲਾਸਾ

ਗੈਜੇਟ ਡੈਸਕ—ਸੈਮਸੰਗ ਨੇ ਹਾਲ ਹੀ 'ਚ ਇਨਫਿਨਿਟੀ-ਓ ਡਿਸਪਲੇਅ ਵਾਲਾ ਨਵਾਂ ਸਮਾਰਟਫੋਨ ਗਲੈਕਸੀ ਏ8ਐੱਸ ਲਾਂਚ ਕੀਤਾ ਸੀ। ਸੈਮਸੰਗ ਗਲੈਸਕੀ ਏ8ਐੱਸ ਦੇ ਲਾਂਚ ਵੇਲੇ ਕੰਪਨੀ ਨੇ ਇਸ ਦੀ ਕੀਮਤ ਅਤੇ ਉਪਲੱਬਧਤਾ ਦਾ ਖੁਲਾਸਾ ਨਹੀਂ ਕੀਤਾ ਸੀ। ਹੁਣ ਗਲੈਕਸੀ ਏ8ਏ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਇਸ ਦੀ ਕੀਮਤ ਦਾ ਪਤਾ ਵੀ ਚੱਲ ਗਿਆ ਹੈ। ਗਲੈਕਸੀ ਏ8ਐੱਸ 'ਚ ਕੋਈ ਡਿਸਪਲੇਅ ਨੌਚ ਨਹੀਂ ਹੈ ਅਤੇ ਇਸ 'ਚ ਅਗਲੇ ਪਾਸੇ ਸੈਲਫੀ ਕੈਮਰੇ ਲਈ ਇਕ ਕਟਆਊਟ ਦਿੱਤਾ ਗਿਆ ਹੈ।
ਚੀਨ 'ਚ ਇਕ ਈ-ਕਾਮਰਸ ਸਾਈਟ ਮੁਤਾਬਕ ਗਲੈਕਸੀ ਏ8ਐੱਸ ਲਈ ਪ੍ਰੀ-ਆਰਡਰਸ ਲੈਣਾ ਸ਼ੁਰੂ ਕਰ ਦਿੱਤਾ ਹੈ। ਵੈੱਬਸਾਈਟ 'ਤੇ ਫੋਨ ਨੂੰ 2,999 ਚੀਨੀ ਯੁਆਨ (ਕਰੀਬਨ 30,421 ਰੁਪਏ) 'ਚ ਲਿਸਟ ਕੀਤਾ ਗਿਆ ਹੈ। ਸਮਾਰਟਫੋਨ ਦੀ ਵਿਕਰੀ ਚੀਨ 'ਚ 31 ਦਸੰਬਰ ਤੋਂ ਸ਼ੁਰੂ ਹੋਵੇਗੀ।

PunjabKesari

ਇਸ 'ਚ 6.4ਇੰਚ ਦੀ (2340x1080 ਪਿਕਸਲ) ਫੁਲ ਐੱਚ.ਡੀ.+ਕਵਰਡ ਗਲਾਸ ਡਿਸਪਲੇਅ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 710 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਗ੍ਰਾਫਿਕਸ ਲਈ ਐਡਰੀਨੋ 616 ਜੀ.ਪੀ.ਯੂ. ਹੈ। ਸਮਾਰਟਫੋਨ 6ਜੀ.ਬੀ. ਅਤੇ 8ਜੀ.ਬੀ. ਰੈਮ ਨਾਲ 128ਜੀ.ਬੀ. ਇੰਟਰਨਲ ਸਟੋਰੇਜ ਨਾਲ ਲਾਂਚ ਕੀਤਾ ਗਿਆ ਹੈ। ਸਟੋਰੇਜ਼ ਨੂੰ 512 ਜੀ.ਬੀ. ਤੱਕ ਮਾਈਕ੍ਰੋਐੱਸ.ਡੀ. ਕਾਰਡ ਜ਼ਰੀਏ ਵਧਾਇਆ ਜਾ ਸਕਦਾ ਹੈ। ਡਿਸਪਲੇਅ 'ਤੇ ਫਰੰਟ ਕੈਮਰੇ ਲਈ ਇਕ ਹੋਲ ਦਿੱਤਾ ਗਿਆ ਹੈ।

PunjabKesari
ਸੈਮਸੰਗ ਦੇ ਇਸ ਸਮਾਰਟਫੋਨ ਦੇ ਰੀਅਰ 'ਤੇ ਫਿਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। ਪ੍ਰਾਈਮਰੀ 24 ਮੈਗਾਪਿਕਸਲ ਕੈਮਰਾ ਅਪਰਚਰ ਐੱਫ/1.7 ਨਾਲ ਆਉਂਦਾ ਹੈ। ਹੈਂਡਸੈੱਟ 'ਚ 24 ਮੈਗਾਪਿਕਸਲ, 10 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਤਿੰਨ ਸੈਂਸਰ ਹਨ। 5 ਮੈਗਾਪਿਕਸਲ ਕੈਮਰਾ ਡੈਪਥ ਸੈਂਸਿੰਗ, 10 ਮੈਗਾਪਿਕਸਲ ਕੈਮਰਾ 2ਐਕਸ ਆਪਿਟਕਲ ਜ਼ੂਮ ਸਪੋਰਟ ਕਰਦਾ ਹੈ। ਫੋਨ ਦੀ ਡਿਸਪਲੇਅ 'ਤੇ ਇਕ ਹੋਲ ਹੈ ਜਿਸ 'ਚ 24 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ।

ਗਲੈਕਸੀ ਏ8ਐੱਸ ਐਂਡ੍ਰਾਇਡ 8.1 ਓਰੀਓ ਬੇਸਡ ਸੈਮਸੰਗ ਦੇ ਐਕਸਪੀਰਿਅੰਸ ਯੂ.ਆਈ. 9.5 'ਤੇ ਚੱਲਦਾ ਹੈ। ਅਜੇ ਭਾਰਤ 'ਚ ਇਸ ਹੈਂਡਸੈੱਟ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਕੁਨੈਕੀਟੀਵਿਟੀ ਲਈ ਇਸ 'ਚ 4ਜੀ volte, ਵਾਈ-ਫਾਈ 802.11 ਏ.ਸੀ., ਬਲੂਟੁੱਥ 5, ਯੂ.ਐੱਸ.ਬੀ. ਟਾਈਪ-ਸੀ, ਐੱਨ.ਐੱਫ.ਸੀ. ਅਤੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News