48MP ਪਾਪ-ਅਪ ਰੋਟੇਟਿੰਗ ਕੈਮਰੇ ਨਾਲ ਜਲਦ ਲਾਂਚ ਹੋਵੇਗਾ Samsung Galaxy A80
Friday, May 31, 2019 - 11:57 PM (IST)

ਗੈਜੇਟ ਡੈਸਕ—ਸਾਊਥ ਕੋਰੀਆ ਦੀ ਕੰਪਨੀ ਸੈਮਸੰਗ ਨੇ ਕੰਫਰਮ ਕੀਤਾ ਹੈ ਕਿ ਉਹ ਭਾਰਤ 'ਚ 11 ਜੂਨ ਨੂੰ ਆਪਣਾ ਨਵਾਂ ਸਮਾਰਟਫੋਨ ਸੈਮਸੰਗ ਗਲੈਕਸੀ ਐੱਮ40 ਲਾਂਚ ਕਰੇਗੀ। ਖਬਰ ਹੈ ਕਿ ਹੁਣ ਕੰਪਨੀ ਗਲੈਕਸੀ ਐੱਮ40 ਨਾਲ ਇਸ ਦਿਨ ਈਵੈਂਟ 'ਚ ਗਲੈਕਸੀ ਏ80 ਤੋਂ ਵੀ ਪਰਦਾ ਚੁੱਕੇਗੀ। ਰਿਪੋਰਟਸ ਦੀ ਮੰਨਿਏ ਤਾਂ ਗਲੈਕਸੀ ਏ80 ਮਈ-ਜੂਨ ਤਕ ਭਾਰਤ 'ਚ ਵਿਕਰੀ ਲਈ ਉਪਲੱਬਧ ਵੀ ਹੋ ਜਾਵੇਗਾ। ਬਲੈਕ, ਗਲੋਡ ਅਤੇ ਵ੍ਹਾਈਟ ਕਲਰ 'ਚ ਆਉਣ ਵਾਲੇ ਗਲੈਕਸੀ ਏ80 ਦੀ ਕੀਮਤ 45,000 ਰੁਪਏ ਦੇ ਕਰੀਬ ਹੋਵੇਗੀ।
ਇਸ 'ਚ 6.7 ਇੰਚ ਦੀ ਫੁਲ ਐੱਚ.ਡੀ.+ਸੁਪਰ ਏਮੋਲੇਡ ਇਨਫਿਨਿਟੀ ਡਿਸਪਲੇਅ ਹੈ, ਜਿਸ ਦਾ ਸਕਰੀਨ ਰੈਜੋਲਿਉਸ਼ਨ 2400x1080 ਪਿਕਸਲ ਹੈ। ਬਿਨਾਂ ਨੌਚ ਵਾਲੇ ਇਸ ਫੋਨ 'ਚ ਸਨੈਪਡਰੈਗਨ 730ਜੀ ਆਕਟਾ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ, ਜਿਸ ਦਾ ਐਲਾਨ ਕੁਆਲਕਾਮ ਨੇ ਹਾਲ ਹੀ 'ਚ ਕੀਤਾ ਸੀ। ਦੱਸਣਯੋਗ ਹੈ ਕਿ ਇਹ 730ਜੀ ਚਿੱਪ ਨਾਲ ਆਉਣ ਵਾਲਾ ਇਹ ਕੰਪਨੀ ਦਾ ਪਹਿਲਾ ਫੋਨ ਹੈ।
ਐਂਡ੍ਰਾਇਡ 9 ਪਾਈ ਬੇਸਡ ਵਨ ਯੂ.ਆਈ. 'ਤੇ ਚੱਲਣ ਵਾਲੇ ਸੈਮਸੰਗ ਗਲੈਕਸੀ ਏ80 'ਚ 8ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਡਿਊਲ ਸਿਮ ਕਾਰਡ ਸਪੋਰਟ ਨਾਲ ਆਉਣ ਵਾਲੇ ਇਸ ਫੋਨ 'ਚ 3,700 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਇਹ ਕੰਪਨੀ ਦਾ ਪਹਿਲਾ ਫੋਨ ਹੈ ਜਿਸ 'ਚ 48 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਗਲੈਕਸੀ ਏ80 'ਚ ਟ੍ਰਿਪਲ ਲੈਂਸ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ 'ਚ ਐੱਫ/2.0 ਨਾਲ 48 ਮੈਗਾਪਿਕਸਲ ਦਾ ਮੇਨ ਸੈਂਸਰ, 8 ਮੈਗਾਪਿਕਸਲ ਦਾ 123 ਡਿਗਰੀ ਅਲਟਰਾਵਾਈਡ ਸੈਂਸਰ ਅਤੇ ਇਕ ToF ਡੈਪਥ ਸੈਂਸਰ ਦਿੱਤਾ ਗਿਆ ਹੈ। ਫੋਨ ਦੀ ਡਿਸਪਲੇਅ 'ਤੇ ਇਕ ਅਲਟਰਾਸੋਨਿਕ ਫਿੰਗਰਪ੍ਰਿੰਟ ਸਕੈਨਰ ਵੀ ਹੈ।