ਨਵੇਂ ਅਵਤਾਰ ’ਚ ਆਇਆ Samsung Galaxy A71, ਜਾਣੋ ਕੀਮਤ

Monday, Jul 27, 2020 - 12:13 PM (IST)

ਨਵੇਂ ਅਵਤਾਰ ’ਚ ਆਇਆ Samsung Galaxy A71, ਜਾਣੋ ਕੀਮਤ

ਗੈਜੇਟ ਡੈਸਕ– ਸੈਮਸੰਗ ਨੇ ਗਲੈਕਸੀ ਏ71 ਸਮਾਰਟਫੋਨ ਨੂੰ ਨਵੇਂ (ਹੇਜ਼ ਕ੍ਰਸ਼ ਸਿਲਵਰ) ਰੰਗ ’ਚ ਭਾਰਤ ’ਚ ਲਾਂਚ ਕਰ ਦਿੱਤਾ ਹੈ। ਗਾਹਕ ਇਸ ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਨੂੰ 32,999 ਰੁਪਏ ’ਚ ਖਰੀਦ ਸਕਣਗੇ। ਫੋਨ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ’ਤੇ ਵਿਕਰੀ ਲਈ ਉਪਲੱਬਧ ਕੀਤਾ ਗਿਆ ਹੈ। ਦੱਸ ਦੇਈਏ ਕਿ ਸੈਮਸੰਗ ਗਲੈਕਸੀ A71 ਨੂੰ ਇਸੇ ਸਾਲ ਪ੍ਰਿਜ਼ਮ ਕ੍ਰਸ਼ ਸਿਲਵਰ, ਬਲਿਊ ਅਤੇ ਬਲੈਕ ਰੰਗ ’ਚ ਲਾਂਚ ਕੀਤਾ ਗਿਆ ਸੀ। ਰੰਗ ਨੂੰ ਛੱਡ ਕੇ ਨਵੇਂ ਮਾਡਲ ’ਚ ਬਾਕੀ ਸਾਰੇ ਫੀਚਰਜ਼ ਮੌਜੂਦਾ ਮਾਡਲ ਵਾਲੇ ਹੀ ਹਨ। 

Samsung Galaxy A71 ਦੇ ਫੀਚਰਜ਼
ਡਿਸਪਲੇਅ    - 6.7 ਇੰਚ ਦੀ FHD+ ਅਮੋਲੇਡ Infinity-O
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 730
ਰੈਮ    - 8GB
ਸਟੋਰੇਜ    - 128GB
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - 64MP+12MP+5MP+5MP
ਫਰੰਟ ਕੈਮਰਾ    - 32MP
ਬੈਟਰੀ    - 4,500mAh
ਖ਼ਾਸ ਫੀਚਰ    - 25W ਫਾਸਟ ਚਾਰਜਿੰਗ


author

Rakesh

Content Editor

Related News