ਝਟਕਾ: ਮਹਿੰਗਾ ਹੋਇਆ ਸੈਮਸੰਗ ਦਾ ਇਹ ਸਮਾਰਟਫੋਨ, ਇੰਨੀ ਵਧੀ ਕੀਮਤ

Friday, Sep 03, 2021 - 05:13 PM (IST)

ਗੈਜੇਟ ਡੈਸਕ– ਸੈਮਸੰਗ ਨੇ ਇਸੇ ਸਾਲ ਮਾਰਚ ’ਚ ਗਲੈਕਸੀ ਏ52 ਸਮਾਰਟਫੋਨ ਲਾਂਚ ਕੀਤਾ ਸੀ। Samsung Galaxy A52 ਨੂੰ ਦੇਸ਼ ’ਚ ਦੋ ਸਟੋਰੇਜ ਮਾਡਲਾਂ ’ਚ ਉਪਲੱਬਧ ਕਰਵਾਇਆ ਗਿਆ ਸੀ। ਹੁਣ ਰਿਲੀਜ਼ ਦੇ ਕਰੀਬ 5 ਮਹੀਨਿਆਂ ਬਾਅਦ ਦੱਖਣ ਕੋਰੀਆਈ ਕੰਪਨੀ ਨੇ ਫੋਨ ਦੀ ਕੀਮਤ ਵਧਾ ਦਿੱਤੀ ਹੈ। ਸੈਮਸੰਗ ਗਲੈਕਸੀ ਏ52 ਦੀ ਕੀਮਤ 1 ਹਜ਼ਾਰ ਰੁਪਏ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਹਾਲ ਹੀ ’ਚ ਦੇਸ਼ ’ਚ ਗਲੈਕਸੀ ਏ52ਐੱਸ ਨੂੰ ਲਾਂਚ ਕੀਤਾ ਗਿਆ ਹੈ। ਗਲੈਕਸੀ ਏ52 ਦੀ ਨਵੀਂ ਕੀਮਤ Samsung.co ’ਤੇ ਲਿਸਟਿਡ ਹੈ। 

ਗਲੈਕਸੀ ਏ52 ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 26,499 ਰੁਪਏ ਹੈ ਜਦਕਿ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 27,999 ਰੁਪਏ ਹੈ। ਕੀਮਤ ’ਚ ਵਾਧੇ ਦੇ ਨਾਲ ਹੀ ਹੁਣ ਇਹ ਦੋਵੇਂ ਮਾਡਲ 27,499 ਰੁਪਏ ਅਤੇ 28,999 ਰੁਪਏ ’ਚ ਵਿਕਰੀ ਲਈ ਉਪਲੱਬਧ ਹਨ। 

ਗਲੈਕਸੀ ਏ52 ਸਮਾਰਟਫੋਨ 2021 ’ਚ ਆਏ ਬਿਹਤਰੀਨ ਸਮਾਰਟਫੋਨਾਂ ’ਚੋਂ ਇਕ ਹੈ ਪਰ ਗਲੋਬਲ ਸੈਮੀਕੰਡਕਟਰ ਸਪਲਾਈ ’ਚ ਘਾਟ ਦੇ ਚਲਦੇ ਹੈਂਡਸੈੱਟ ਪਿਛਲੇ ਕਈ ਮਹੀਨਿਆਂ ਤੋਂ ਭਾਰਤ ’ਚ ਜ਼ਿਆਦਾਤਰ ਸਮਾਂ ਆਊਟ-ਆਫ-ਸਟਾਕ ਹੀ ਰਿਹਾ ਹੈ। 


Rakesh

Content Editor

Related News