Samsung Galaxy A50 ਨੂੰ ਮਿਲੀ ਨਵੀਂ ਸਾਫਟਵੇਅਰ ਅਪਡੇਟ

09/11/2019 2:57:53 PM

ਗੈਜੇਟ ਡੈਸਕ– ਸੈਮਸੰਗ ਗਲੈਕਸੀ ਏ50 ਨੂੰ ਨਵੀਂ ਸਾਫਟਵੇਅਰ ਅਪਡੇਟ ਮਿਲਣ ਦੀ ਖਾਬਰ ਸਾਹਮਣੇ ਆਈ ਹੈ। ਗਲੈਕਸੀ ਏ50 ਨੂੰ ਮਿਲੀ ਨਵੀਂ ਅਪਡੇਟ ਟੱਚਸਕਰੀਨ ਪਰਫਾਰਮੈਂਸ ’ਚ ਸੁਧਾਰ ਦੇ ਨਾਲ ਆ ਰਹੀ ਹੈ। ਲੇਟੈਸਟ ਅਪਡੇਟ ਦੇ ਨਾਲ ਮਾਈਸਚਰ ਡਿਟੈਕਸ਼ਨ ਐਲਗੋਰਿਦਮ ਨੂੰ ਵੀ ਬਿਹਤਰ ਬਣਾਇਆ ਗਿਆ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸੈਮਸੰਗ ਗਲੈਕਸੀ ਏ50 ਲਈ ਜਾਰੀ ਅਪਡੇਟ ਦੇ ਨਾਲ ਅਗਸਤ ਐਂਡਰਾਇਡ ਸਕਿਓਰਿਟੀ ਪੈਚ ਜਾਰੀ ਕੀਤਾ ਗਿਆ ਸੀ। ਪਿਛਲੀ ਅਪਡੇਟ ਦੇ ਨਾਲ ਫਿੰਗਰਪ੍ਰਿੰਟ ਰਿਕੋਗਨੀਸ਼ਨ ਪਰਫਾਰਮੈਂਸ ਅਤੇ ਬੈਟਰੀ ਚਾਰਜਿੰਗ ਐਲਗੋਰਿਦਮ ਨੂੰ ਇੰਪਰੂਵ ਕੀਤਾ ਗਿਆ ਸੀ। 

TizenHelp ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੈਮਸੰਗ ਗਲੈਕਸੀ ਏ50 ਨੂੰ ਮਿਲੀ ਨਵੀਂ ਸਾਫਟਵੇਅਰ ਅਪਡੇਟ ਦਾ ਫਰਮਵੇਅਰ ਵਰਜ਼ਨ A505GNDXU3ASH4 ਹੈ। ਅਪਡੇਟ ਦਾ ਫਾਈਲ ਸਾਈਜ਼ 210.70 ਐੱਮ.ਬੀ. ਹੈ। ਨਵੀਂ ਅਪਡੇਟ ਦੇ ਨਾਲ ਇਕ ਗੱਲ ਹੈ ਜੋ ਗੌਰ ਕਰਨ ਵਾਲੀ ਹੈ ਉਹ ਇਹ ਹੈ ਕਿ ਟੱਚਸਕਰੀਨ ਦੀ ਪਰਫਾਰਮੈਂਸ ’ਚ ਸੁਧਾਰ ਕੀਤਾ ਗਿਆ ਹੈ। 

ਚੇਂਜਲਾਗ ਮੁਤਾਬਕ, ਸੈਮਸੰਗ ਨੇ ਅਪਡੇਟ ਦੇ ਨਾਲ ਮਾਈਸਚਰ ਡਿਟੈਕਸ਼ਨ ਐਲਗੋਰਿਦਮ ਨੂੰ ਬਿਹਤਰ ਕੀਤਾ ਗਿਆ ਹੈ। Samsung's Knox Guard ਦੀ ਸਟੇਬਿਲਟੀ ਅਤੇ ਸਮਾਰਟਫੋਨ ਦੀ ਸਕਿਓਰਿਟੀ ਨੂੰ ਆਪਟੀਮਾਈਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਸਟੇਬਿਲਟੀ ਸੁਧਾਰ ਅਤੇ ਬਗ ਫਿਕਸ ਵੀ ਹੈ ਪਰ ਐਂਡਰਾਇਡ ਸਕਿਓਰਿਟੀ ਪੈਚ ’ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ। 

ਸੈਮਸੰਗ ਗਲੈਕਸੀ ਏ50 ਲਈ ਅਪਡੇਟ ਨੂੰ ਫਿਲਹਾਲ ਫਿਲੀਪੀਂਸ ’ਚ ਰਹਿ ਰਹੇ ਯੂਜ਼ਰਜ਼ ਲਈ ਰੋਲ ਆਊਟ ਕੀਤਾ ਗਿਆ ਹੈ। ਉਮੀਦ ਹੈ ਕਿ ਅਪਡੇਟ ਨੂੰ ਆਉਣ ਵਾਲੇ ਸਮੇਂ ’ਚ ਭਾਰਤ ਸਮੇਤ ਹੋਰ ਬਾਜ਼ਾਰਾਂ ਲਈ ਵੀ ਜਾਰੀ ਕੀਤਾ ਜਾ ਸਕਦਾ ਹੈ। 


Related News