Samsung ਗਲੈਕਸੀ ਦੀ ਏ-ਸੀਰੀਜ਼ ਦੇ ਇਹ ਸ਼ਾਨਦਾਰ ਸਮਾਰਟਫੋਨਜ਼ ਅੱਜ ਤੋਂ ਹੋਣਗੇ ਵਿਕਰੀ ਲਈ ਉਪਲੱਬਧ
Wednesday, Mar 15, 2017 - 01:29 PM (IST)

ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਹਾਲ ਹੀ ਪਿਛਲੇ ਹਫਤੇ ਹੀ ਭਾਰਤ ''ਚ ਦੋ ਨਵੇਂ ਸਮਾਰਟਫੋਨ ਸੈਮਸੰਗ ਗਲੈਕਸੀ ਏ5 (2017) ਅਤੇ ਸੈਮਸੰਗ ਗਲੈਕਸੀ ਏ7 (2017) ਲਾਂਚ ਕੀਤੇ ਸਨ। ਇਨ੍ਹਾਂ ਦੋਨ੍ਹਾਂ ਹੀ ਸਮਾਰਟਫੋਨਜ਼ ਦੀ ਵਿਕਰੀ ਅੱਜ ਤੋਂ ਹੀ ਸ਼ੁਰੂ ਹੋ ਰਹੀ ਹੈ। ਸੈਮਸੰਗ ਗਲੈਕਸੀ ਏ5 (2017) ਦੀ ਕੀਮਤ 28,990 ਰੁਪਏ ਹੈ। ਉਥੇ ਹੀ, ਸੈਮਸੰਗ ਗਲੈਕਸੀ ਏ7 (2017) ਹੈਂਡਸੈੱਟ 33,490 ਰੁਪਏ ''ਚ ਮਿਲੇਗਾ। ਇਸ ਸਮਾਰਟਫੋਨ ਨੂੰ ਬਲੈਕ ਸਕਾਏ ਅਤੇ ਗੋਲਡ ਸੈਂਡ ਕਲਰ ''ਚ ਖਰੀਦ ਸਕਦੇ ਹੋ।
ਗਲੈਕਸੀ ਏ7 (2017)
ਇਸ ਫੋਨ ''ਚ 5.7 ਇੰਚ (1080x1920 ਪਿਕਸਲ) ਫੁੱਲ. ਐੱਚ. ਡੀ ਸੂਪਰ ਐਮੋਲੇਡ ਡਿਸਪਲੇ, 1.9 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਦਿੱਤਾ ਹੈ। ਇਸ ਫੋਨ ''ਚ 3 ਜੀ. ਬੀ ਰੈਮ ਹੈ। ਇਨਬਿਲਟ ਸਟੋਰੇਜ 32 ਜੀ. ਬੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਨਾਲ 256 ਜੀ. ਬੀ ਤੱਕ ਵਧਾ ਸਕਦੇ ਹੋ। ਇਸ ਫੋਨ ''ਚ ਅਪਰਚਰ ਐਫ/1.9 ਨਾਲ 16 ਮੈਗਾਪਿਕਸਲ ਦਾ ਫ੍ਰੰਟ ਅਤੇ ਰਿਅਰ ਕੈਮਰਾ ਦਿੱਤਾ ਗਿਆ ਹੈ। ਇਹ ਫੋਨ ਐਂਡ੍ਰਾਇਡ 6.0.16 ਮਾਰਸ਼ਮੈਲੋ ''ਤੇ ਚਲਦਾ ਹੈ। ਫੋਨ ਨੂੰ ਪਾਵਰ ਦੇਣ ਲਈ 3600 ਐੱਮ. ਏ. ਐੱਚ ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਇਹ ਇਕ ਡਿਊਲ ਸਿਮ ਸਮਾਰਟਫੋਨ ਹੈ। ਕੁਨੈੱਕਟੀਵਿਟੀ ਲਈ ਫੋਨ ''ਚ ਵਾਈ-ਫਾਈ 802.11 ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ 4.2, ਯੂ. ਐੱਸ. ਬੀ ਟਾਈਪ-ਸੀ ਅਤੇ ਐੱਨ.ਐੱਫ. ਸੀ ਜਿਹੇ ਫੀਚਰ ਹਨ। ਇਸ ਫੋਨ ''ਚ ਐਕਸਲੇਰੋਮੀਟਰ, ਪ੍ਰਾਕਸੀਮਿਟੀ, ਆਰ. ਜੀ. ਬੀ ਲਾਈਟ, ਫਿੰਗਰਪ੍ਰਿੰਟ ਸਕੈਨਰ ਅਤੇ ਬੈਰੋਮੀਟਰ ਵੀ ਹਨ। ਫੋਨ ਦਾ ਡਾਇਮੇਂਸ਼ਨ 156.8x77.6x7.9 ਮਿਲੀਮੀਟਰ ਹੈ।
ਸੈਮਸੰਗ ਗਲੈਕਸੀ ਏ5 (2017)
ਇਸ ਸਮਾਰਟਫੋਨ ''ਚ 5.2 ਇੰਚ (1080x1920 ਪਿਕਸਲ) ਫੁੱਲ. ਐੱਚ ਸੁਪਰ ਐਮੋਲੇਡ ਡਿਸਪਲੇ, 1.9 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ, 3 ਜੀ. ਬੀ ਰੈਮ ਅਤੇ 32 ਜੀ. ਬੀ ਸਟੋਰੇਜ ਮੈਮਰੀ ਹੈ। ਸਟੋਰੇਜ ਨੂੰ 256 ਜੀ. ਬੀ ਤੱਕ ਦੇ ਮਾਇਕ੍ਰੋ ਐੱਸ. ਡੀ ਕਾਰਡ ਨਾਲ ਵਧਾ ਸਕਦੇ ਹੋ। ਫੋਨ ਐਂਡ੍ਰਾਇਡ 6.0.16 ਮਾਰਸ਼ਮੈਲੋ ''ਤੇ ਚੱਲਦਾ ਹੈ। ਇਸ ਫੋਨ ਵਿੱਚ ਵੀ 16 ਮੈਗਾਪਿਕਸਲ ਦਾ ਫ੍ਰੰਟ ਅਤੇ ਰਿਅਰ ਕੈਮਰਾ ਹੈ। ਇਸ ਫੋਨ ''ਚ ਇਕ ਫਿੰਗਰਪ੍ਰਿੰਟ ਸਕੈਨਰ ਹੈ। ਫੋਨ ''ਚ 3000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਫੀਚਰ ਨਾਲ ਆਉਂਦੀ ਹੈ। ਇਸ ਫੋਨ ਫੋਨ ਦਾ ਡਾਇਮੇਂਸ਼ਨ 146.1x71.4x7.9 ਮਿਲੀਮੀਟਰ ਹੈ। ਫੋਨ ''ਚ ਵਾਈ-ਫਾਈ 802.11 ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ 4.2,ਯੂ. ਐੱਸ. ਬੀ ਟਾਈਪ-ਸੀ ਅਤੇ ਐੱਨ. ਐੱਫ ਸੀ ਜਿਹੇ ਕੁਨੈਕਟੀਵਿਟੀ ਫੀਚਰ ਹਨ।