Samsung Galaxy A30 ਦਾ ਨਵਾਂ ਵੇਰੀਐਂਟ ਭਾਰਤ ''ਚ ਲਾਂਚ

06/15/2019 2:23:25 AM

ਗੈਜੇਟ ਡੈਸਕ—ਸੈਮਸੰਗ ਦੇ ਗਲੈਕਸੀ ਏ30 ਸਮਾਰਟਫੋਨ ਦਾ ਇਕ ਨਵਾਂ ਵੇਰੀਐਂਟ ਲਾਂਚ ਹੋਇਆ ਹੈ। ਗਲੈਕਸੀ ਏ30 ਦਾ ਇਹ ਵੇਰੀਐਂਟ ਵ੍ਹਾਈਟ ਕਲਰ ਦਾ ਹੈ ਅਤੇ ਇਸ ਨੂੰ ਭਾਰਤ 'ਚ ਪੇਸ਼ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ  Galaxy A30 ਨੂੰ ਬਲੂ, ਰੈੱਡ ਅਤੇ ਬਲੈਕ ਕਲਰ ਵੇਰੀਐਂਟਸ 'ਚ ਲਾਂਚ ਕੀਤਾ ਸੀ। ਹਾਲਾਂਕਿ ਇਸ ਕਲਰ ਵੇਰੀਐਂਟ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸੈਮਸੰਗ ਗਲੈਕਸੀ ਏ30 ਨੂੰ ਕੰਪਨੀ ਨੇ ਗਲੈਕਸੀ ਏ10 ਅਤੇ ਗਲੈਕਸੀ ਏ50 ਨਾਲ ਪੇਸ਼ ਕੀਤਾ ਸੀ। ਗਲੈਕਸੀ ਏ30 ਦੇ ਵ੍ਹਾਈਟ ਕਲਰ ਵੇਰੀਐਂਟ ਦੀ ਕੀਮਤ ਭਾਰਤ 'ਚ 15,490 ਰੁਪਏ ਰੱਖੀ ਗਈ ਹੈ। ਇਸ ਨਵੇਂ ਵੇਰੀਐਂਟ ਨੂੰ ਕੰਪਨੀ ਭਾਰਤ 'ਚ ਆਨਲਾਈਨ ਸਟੋਰ ਰਾਹੀਂ ਵੇਚੇਗੀ। ਸੈਮਸੰਗ ਨੇ ਹਾਲ ਦੇ ਦਿਨਾਂ 'ਚ ਗਲੈਕਸੀ ਏ ਸੀਰੀਜ਼ ਦੇ ਕਈ ਸਮਾਰਟਫੋਨ ਲਾਂਚ ਕੀਤ ਜਿਨ੍ਹਾਂ 'ਚ ਗਲੈਕਸੀ ਏ10, ਗਲੈਕਸੀ ਏ20, ਗਲੈਕਸੀ ਏ30, ਗਲੈਕਸੀ ਏ40, ਗਲੈਕਸੀ ਏ70 ਅਤੇ ਗਲੈਕਸੀ ਏ20 ਕੋਰ ਸ਼ਾਮਲ ਹੈ।

PunjabKesari

ਸੈਮਸੰਗ ਗਲੈਕਸੀ ਏ30 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਡਿਊਲ ਸਿਮ ਸਪੋਰਟ ਕਰਦਾ ਹੈ ਅਤੇ ਇਸ 'ਚ ਆਕਟਾਕੋਰ Exynos 7904 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਸ 'ਚ 4ਜੀ.ਬੀ. ਰੈਮ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡ੍ਰਾਇਡ 9 ਪਾਈ 'ਤੇ ਬੇਸਡ OneUI ਦਿੱਤਾ ਗਿਆ ਹੈ।

PunjabKesari

ਫੋਟੋਗ੍ਰਾਫੀ ਲਈ ਗਲੈਕਸੀ ਏ30 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਕ ਲੈਂਸ 16 ਮੈਗਾਪਿਕਸਲ ਦਾ ਹੈ, ਜਦਕਿ ਦੂਜਾ 5 ਮੈਗਾਪਿਕਸਲ ਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਕਿਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ 15W ਦਾ ਫਾਸਟ ਚਾਰਜਰ ਵੀ ਹੈ ਅਤੇ ਇਸ 'ਚ USB Typce C ਵੀ ਹੈ।


Karan Kumar

Content Editor

Related News