ਸੈਮਸੰਗ Galaxy A30 ਨੂੰ ਮਿਲੀ ਨਵੀਂ ਸਾਫਟਵੇਅਰ ਅਪਡੇਟ

Tuesday, Apr 09, 2019 - 04:36 PM (IST)

ਸੈਮਸੰਗ Galaxy A30 ਨੂੰ ਮਿਲੀ ਨਵੀਂ ਸਾਫਟਵੇਅਰ ਅਪਡੇਟ

ਗੈਜੇਟ ਡੈਸਕ– ਸੈਮਸੰਗ Galaxy A30 ਸਮਾਰਟਫੋਨ ਨੂੰ ਭਾਰਤ ’ਚ ਨਵੀਂ ਸਾਫਟਵੇਅਰ ਅਪਡੇਟ ਮਿਲਣ ਲੱਗੀ ਹੈ। ਇਹ ਅਪਡੇਟ ਨਵੇਂ ਫੀਚਰਜ਼ ਅਤੇ ਸਕਿਓਰਿਟੀ ਫਿਕਸ ਦੇ ਨਾਲ ਆ ਰਹੀ ਹੈ। Galaxy A30 ਨੂੰ ਮਿਲੇ ਕਈ ਸਕਿਓਰਿਟੀ ਲੂਪਹੋਲ ਨੂੰ ਨਵੀਂ ਅਪਡੇਟ ਦੇ ਨਾਲ ਫਿਕਸ ਕੀਤਾ ਗਿਆ ਹੈ। ਨਵੀਂ ਸਾਫਟਵੇਅਰ ਅਪਡੇਟ ਦੇ ਨਾਲ ਸੈਮਸੰਗ ਗਲੈਕਸੀ ਏ30 ’ਚ ਈਅਰਫੋਨ ਲਈ ਸਾਊਂਡ ਆਊਟਪੁਟ ਨੂੰ ਇੰਪਰੂਵ ਕੀਤਾ ਗਿਆ ਹੈ। ਫੋਨ ਨੂੰ ਮਿਲੀ ਨਵੀਂ ਅਪਡੇਟ ਅਪ੍ਰੈਲ 2019 ਸਕਿਓਰਿਟੀ ਪੈਚ ਦੇ ਨਾਲ ਆ ਰਹੀ ਹੈ।

PunjabKesari

ਜ਼ਿਕਰਯੋਗ ਹੈ ਕਿ ਗੂਗਲ ਨੇ ਪਿਛਲੇ ਹਫਤੇ ਆਪਣੇ ਪਿਕਸਲ ਮਾਡਲ ਲਈ ਨਵਾਂ ਸਕਿਓਰਿਟੀ ਪੈਚ ਜਾਰੀ ਕੀਤਾ ਸੀ। ਗਲੈਕਸੀ ਏ30 ਨੂੰ ਮਿਲੀ ਨਵੀਂ ਅਪਡੇਟ ਦਾ ਬਿਲਡ ਨੰਬਰ ਹੈ A305FDDU1ASC6। ਪਿਛਲੇ ਹਫਤੇ ਅਪ੍ਰੈਲ 2019 ਸਕਿਓਰੀਟ ਪੈਚ ਨੂੰ ਪਿਕਸਲ ਫੋਨ ਅਤੇ ਹਾਲ ਹੀ ’ਚ ਗਲੈਕਸੀ ਨੋਟ 8 ਲਈ ਜਾਰੀ ਕੀਤਾ ਗਿਆ ਹੈ। ਚੇਂਜਲਾਗ ਨੂੰ ਦੇਖਣ ਕੇ ਪਤਾ ਚੱਲਦਾ ਹੈ ਕਿ ਅਪਡੇਟ ਸਟੇਬਿਲਟੀ ਇੰਪਰੂਵਮੈਂਟ ਅਤੇ ਬਗ ਫਿਕਸ ਦੇ ਨਾਲ ਆ ਰਿਹਾ ਹੈ। ਫਾਈਲ ਸਾਈਜ਼ 430 MB ਹੈ। ਗਲੈਕਸੀ ਏ30 ਲਈਆਈ ਨਵੀਂ ਸਾਫਟਵੇਅਰ ਅਪਡੇਟ ਓਵਰ-ਦਿ-ਏਅਰ (OTA) ਰਾਹੀਂ ਜਾਰੀ ਕੀਤੀ ਗਈ ਹੈ। 


Related News