4 ਰੀਅਰ ਕੈਮਰੇ ਤੇ 5000mAh ਬੈਟਰੀ ਨਾਲ ਸੈਮਸੰਗ ਦਾ ਨਵਾਂ ਫੋਨ ਲਾਂਚ
Saturday, May 16, 2020 - 11:32 AM (IST)
ਗੈਜਟ ਡੈਸਕ- ਸੈਮਸੰਗ ਗਲੈਕਸੀ A21s ਸਮਾਰਟਫੋਨ ਨੂੰ ਲੰਡਨ 'ਚ ਲਾਂਚ ਕਰ ਦਿੱਤਾ ਗਿਆ ਹੈ। ਸੈਮਸੰਗ ਬ੍ਰਾਂਡ ਦਾ ਇਹ ਫੋਨ ਪਿਛਲੇ ਕੁਝ ਹਫਤਿਆਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਹੁਣ ਕੰਪਨੀ ਨੇ ਇਸ ਹੈਂਡਸੈੱਟ ਤੋਂ ਪਰਦਾ ਚੁੱਕ ਦਿੱਤਾ ਹੈ। ਸੈਮਸੰਗ ਗਲੈਕਸੀ ਏ21ਐੱਸ ਹੈਂਡਸੈੱਟ ਸੈਮਸੰਗ ਦੇ ਇਨਫਿਨਿਟੀ ਓ ਡਿਸਪਲੇਅ, ਕਵਾਡ ਕੈਮਰਾ ਸੈੱਟਅਪ ਅਤੇ 5,000 ਐੱਮ.ਏ.ਐੱਚ. ਦੀ ਬੈਟਰੀ ਨਾਲ ਆਉਂਦਾ ਹੈ। ਸੈਮਸੰਗ ਦੇ ਇਸ ਮਿਡ-ਰੇਂਜ ਫੋਨ 'ਚ ਡਾਲਬੀ ਐਟਮਸ ਆਡੀਓ ਹੈ। ਫੋਨ ਨੂੰ ਅਜੇ ਭਾਰਤ 'ਚ ਲਿਆਏ ਜਾਣ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ।
ਕੀਮਤ
ਸੈਮਸੰਗ ਗਲੈਕਸੀ ਏ21ਐੱਸ ਦੀ ਕੀਮਤ ਯੂਨਾਈਟਿਡ ਕਿੰਗਡਮ 'ਚ GBP 179 (ਕਰੀਬ 16,500 ਰੁਪਏ) ਹੈ। ਫੋਨ ਨੂੰ ਭਾਰਤ 'ਚ ਉਪਲੱਬਧ ਕਰਾਏ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਹ ਫੋਨ ਬਲੈਕ, ਵਾਈਟ ਅਤੇ ਬਲਿਊ ਰੰਗ 'ਚ ਮਿਲੇਗਾ।
ਫੋਨ ਦੇ ਫੀਚਰਜ਼
ਸੈਮਸੰਗ ਗਲੈਕਸੀ ਏ21ਐੱਸ ਹੈਂਡਸੈੱਟ 'ਚ 6.5 ਇੰਚ ਦੀ ਐੱਚ.ਡੀ.+ (720X1600 ਪਿਕਸਲ) ਇਨਫਿਨਿਟੀ ਓ ਡਿਸਪਲੇਅ ਹੈ। ਫੋਨ ਐਂਡਰਾਇਡ 10 'ਤੇ ਆਧਾਰਿਤ One UI 'ਤੇ ਚਲਦਾ ਹੈ। ਫੋਨ 'ਚ ਆਕਟਾ-ਕੋਰ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਜੁਗਲਬੰਦੀ ਲਈ ਫੋਨ 'ਚ 3 ਜੀ.ਬੀ. ਰੈਮ ਦੇ ਨਾਲ 32 ਜ.ਬੀ. ਸਟੋਰੇਜ ਹੈ ਜਿਸ ਨੂੰ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ ਦੇ ਰੀਅਰ 'ਚ ਕਵਾਡ ਕੈਮਰਾ ਸੈੱਟਅਪ ਹੈ। ਇਥੇ ਐੱਫ/2.0 ਅਪਰਚਰ ਵਾਲਾ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, ਐੱਫ/2.2 ਅਪਰਚਰ ਵਾਲਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ, 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਐੱਫ/2.2 ਅਪਰਚਰ ਵਾਲਾ 13 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ।
ਫੋਨ ਦੀ ਬੈਟਰੀ 5,000 ਐੱਮ.ਏ.ਐੱਚ. ਦੀ ਹੈ। ਇਹ 15 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਸ ਵਿਚ ਪਿਛਲੇ ਹਿੱਸੇ 'ਤੇ ਫਿੰਗਰਪ੍ਰਿੰਟ ਸੈਂਸਰ ਹੈ ਅਤੇ ਇਹ ਫੇਸ਼ੀਅਲ ਰਿਗੋਗਨੀਸ਼ਨ ਟੈਕਨਾਲੋਜੀ ਨਾਲ ਲੈਸ ਹੈ।